ਜਲੰਧਰ- ਨਿਜੀ ਕੰਪਨੀਆਂ ਨਾਲ ਮੁਕਾਬਲੇ ਦੀ ਤਿਆਰੀ ਕਰ ਰਹੀ ਜਨਤਕ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਦੀ ਯੋਜਨਾ ਆਪਣਾ ਮੋਬਾਇਲ ਬ੍ਰਾਡਬੈਂਡ ਸਮਰਥਾ ਨੂੰ ਦੁਗਣਾ ਕਰਕੇ 600 ਟੀ.ਬੀ. (ਟੈਰਾਬਾਈਟ) ਪ੍ਰਤੀ ਮਹੀਨਾ ਕਰਨ ਦੀ ਹੈ। ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਸਾਡੇ ਨੈੱਟਵਰਕ 'ਤੇ ਮੋਬਾਇਲ ਡਾਟਾ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਅਸੀਂ ਆਪਣਾ ਡਾਟਾ ਨੈੱਟਵਰਕ ਦੀ ਸਮਰਥਾ ਵਧਾਵਾਂਗੇ ਤਾਂ ਜੋ ਹਾਈਸਪੀਡ 3ਜੀ ਅਤੇ ਹੋਰ ਸੇਵਾਵਾਂ ਉਪਲੱਬਧ ਕਰਵਾ ਸਕੀਏ। ਨਵੰਬਰ ਤਕ ਦਖਣ 'ਚ ਅਸੀਂ ਆਪਣਾ ਸਮਰਥਾ ਨੂੰ ਦੁਗਣਾ ਕਰਕੇ 600 ਟੀ.ਬੀ. ਅਤੇ ਹੋਰ ਖੇਤਰਾਂ 'ਚ 450 ਟੀ.ਬੀ. ਕਰਾਂਗੇ।
ਜ਼ਿਕਰਯੋਗ ਹੈ ਕਿ ਘਾਟੇ 'ਚ ਚੱਲ ਰਹੀ ਬੀ.ਐੱਸ.ਐੱਨ.ਐੱਲ. ਨੇ ਹਾਲ ਹੀ 'ਚ ਸਪੈਕਟ੍ਰਮ ਨਿਲਾਮੀ 'ਚ ਹਿੱਸਾ ਨਹੀਂ ਲਿਆ ਅਤੇ ਉਹ ਆਪਣੇ ਮੌਜੂਦਾ ਸਪੈਕਟ੍ਰਮ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਦੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਕੰਪਨੀ ਨੇ ਹਾਲ ਹੀ 'ਚ 1099 ਰੁਪਏ ਅਨਲਿਮਟਿਡ 3ਜੀ ਦੀ ਜੋ ਯੋਜਨਾ ਸ਼ੁਰੂ ਕੀਤੀ ਸੀ ਉਹ ਬੀ.ਐੱਸ.ਐੱਨ.ਐੱਲ. 'ਤੇ ਡਾਟਾ ਦੀ ਮੰਗ ਨੂੰ ਵਧਾਉਣ ਦਾ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ 2012 'ਚ ਬੀ.ਐੱਸ.ਐੱਨ.ਐੱਲ. ਦੇ ਨੈੱਟਵਰਕ 'ਤੇ ਡਾਟਾ ਇਸਤੇਮਾਲ ਕਰੀਬ 80 ਟੀ.ਬੀ. ਸੀ। ਹਾਲ ਹੀ ਦੀ 3ਜੀ ਇੰਟਰਨੈੱਟ ਯੋਜਨਾ ਤੋਂ ਬਾਅਦ ਡਾਟਾ ਇਸਤੇਮਾਲ ਅਚਾਨਕ 'ਚ ਉਛਾਲ ਆਇਆ ਹੈ। ਜੁਲਾਈ 'ਚ ਇਹ ਕਰੀਬ 279 ਟੀ.ਬੀ. ਰਿਹਾ ਜੋ ਵਧ ਕੇ ਹੁਣ 353 ਟੀ.ਬੀ. ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਪਲਾਨ 'ਚ ਪ੍ਰਤੀ ਗਾਹਕ ਔਸਤ ਡਾਟਾ ਡਾਊਨਲੋਡ 292 ਜੀ.ਬੀ. ਜਾਂ 66 ਜੀ.ਬੀ. ਪ੍ਰਤੀ ਮਹੀਨਾ ਹੈ। ਇਹ ਇਕ ਤਰ੍ਹਾਂ ਨਾਲ ਸਮਾਰਟਫੋਨ 'ਤੇ ਇਕ ਮਹੀਨੇ 'ਚ ਬਾਲੀਵੁੱਡ ਦੀਆਂ ਕਰੀਬ 100 ਫਿਲਮਾਂ ਡਾਊਨਲੋਡ ਕਰਨ ਦੇ ਬਰਾਬਰ ਹੈ। ਦੂਰਸੰਚਾਰ ਖੇਤਰ 'ਚ ਵਧਦੇ ਮੁਕਾਬਲੇ ਬਾਰੇ ਉਨ੍ਹਾਂ ਕਿਹਾ ਕਿ ਬੀ.ਐੱਸ.ਐੱਨ.ਐੱਲ. ਕਿਸੇ ਵੀ ਹੋਰ ਕੰਪਨੀ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ।
India ਦੀ ਪਹਿਲੀ ਲਾਈਵ ਸਪੋਰਟਸ ਸਟ੍ਰੀਮਿੰਗ ਐਪ ਹੋਈ ਲਾਂਚ
NEXT STORY