ਗੈਜੇਟ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ 2025-26 ਲਈ ਸਰਕਾਰ ਦਾ ਬਜਟ ਪੇਸ਼ ਕੀਤਾ। ਇਸ ਦੌਰਾਨ, ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬ੍ਰਾਡਬੈਂਡ ਕੁਨੈਕਟੀਵਿਟੀ ਵਿੱਚ ਸੁਧਾਰ ਅਤੇ ਵਿਸਤਾਰ ਕੀਤਾ ਜਾਵੇਗਾ। ਦੇਸ਼ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਬ੍ਰਾਡਬੈਂਡ ਕੁਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ। ਇੱਕ ਰਾਸ਼ਟਰੀ ਨਿਰਮਾਣ ਮਿਸ਼ਨ ਬਣਾਇਆ ਜਾਵੇਗਾ ਜਿਸ ਵਿੱਚ ਸਾਫ਼ ਤਕਨੀਕ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ 'ਡੀਪ ਟੈੱਕ' ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਡੀਪ ਟੈੱਕ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਸਰਕਾਰ ਇਸ 'ਤੇ ਧਿਆਨ ਕੇਂਦਰਿਤ ਕਰੇਗੀ। ਆਓ ਜਾਣਦੇ ਹਾਂ ਡੀਪ ਟੈੱਕ ਕੀ ਹੈ?
ਕੀ ਹੈ Deep Tech ਤਕਨਾਲੋਜੀ ?
ਡੀਪ ਟੈੱਕ ਨੂੰ ਤੁਸੀਂ ਬਹੁਤ ਹੀ ਸਰਲ ਭਾਸ਼ਾ ਵਿੱਚ ਇੰਟੈਂਸਿਵ ਤਕਨਾਲੋਜੀ ਕਹਿ ਸਕਦੇ ਹੋ। ਡੀਪ ਟੈੱਕ ਸਟਾਰਟਅੱਪ ਬਹੁਤ ਹੀ ਗੁੰਝਲਦਾਰ ਤਕਨਾਲੋਜੀਆਂ 'ਤੇ ਕੰਮ ਕਰਦੇ ਹਨ। ਡੀਪ ਟੈੱਕ ਨੂੰ ਐਡਵਾਂਸਡ ਤਕਨਾਲੋਜੀ ਵੀ ਕਿਹਾ ਜਾਂਦਾ ਹੈ। ਡੀਪ ਟੈੱਕ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਕੁਆਂਟਮ ਕੰਪਿਊਟਿੰਗ, ਬਲਾਕਚੈਨ, ਰੋਬੋਟਿਕਸ ਅਤੇ ਬਾਇਓਟੈੱਕਨਾਲੋਜੀ ਵਰਗੇ ਖੇਤਰ ਸ਼ਾਮਲ ਹਨ।
ਡੀਪ ਟੈੱਕ ਸਟਾਰਟਅਪ ਜਿਨ੍ਹਾਂ ਮੁੱਖ ਖੇਤਰਾਂ 'ਚ ਕੰਮ ਕਰ ਰਹੇ ਹਨ ਉਨ੍ਹਾਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਜੀਵਨ ਵਿਗਿਆਨ, ਖੇਤੀਬਾੜੀ, ਏਰੋਸਪੇਸ, ਰਸਾਇਣ ਵਿਗਿਆਨ, ਉਦਯੋਗ ਅਤੇ ਸਾਫ਼ ਊਰਜਾ ਸ਼ਾਮਲ ਹਨ। ਫਸਲਾਂ ਦੀ ਨਿਗਰਾਨੀ ਲਈ ਵੀ ਡੀਪ ਟੈੱਕ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ, ਇਸਦੀ ਵਰਤੋਂ ਕਿਸੇ ਲਾਇਲਾਜ ਬਿਮਾਰੀ ਤੋਂ ਪੀੜਤ ਮਰੀਜ਼ ਦੀ ਦੇਖਭਾਲ ਲਈ ਵੀ ਕੀਤੀ ਜਾਂਦੀ ਹੈ। ਏ.ਆਈ. ਡਰੋਨ, ਏ.ਆਈ. ਰੋਬੋਟ ਵੀ ਡੀਪ ਟੈੱਕ ਦੀਆਂ ਉਦਾਹਰਣਾਂ ਹਨ। ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ 3,000 ਤੋਂ ਵੱਧ ਡੀਪ ਟੈੱਕ ਸਟਾਰਟਅੱਪ ਹਨ।
Budget 2025: TV ਤੋਂ ਲੈ ਕੇ ਮੋਬਾਇਲ ਤਕ ਹੋਣਗੇ ਸਸਤੇ, ਪੂਰੀ ਦੁਨੀਆ 'ਚ ਵੱਜੇਗਾ 'ਮੇਡ ਇਨ ਇੰਡੀਆ' ਦਾ ਡੰਕਾ
NEXT STORY