ਗੈਜੇਟ ਡੈਸਕ– ਜੇਕਰ ਤੁਸੀਂ ਵੀ ਫੇਸਬੁੱਕ ਮੈਸੇਂਜਰ ਰਾਹੀਂ ਚੈਟਿੰਗ ਕਰਦੇ ਹੋਏ ਤਾਂ ਸਾਵਧਾਨ ਰਹਿਣ ਦੀ ਲੋੜ ਹੈ। ਨਵਾਂ ਖੁਲਾਸਾ ਹੋਇਆ ਹੈ ਕਿ ਮੈਸੇਂਜਰ ’ਚ ਬਗ ਪਾਇਆ ਗਿਆ ਹੈ ਜੋ ਯੂਜ਼ਰਜ਼ ਦਾ ਨਿਜੀ ਡਾਟਾ ਲੀਕ ਕਰ ਰਿਹਾ ਸੀ। ਇਸ ਰਾਹੀਂ ਕਈ ਵੈੱਬਸਾਈਟਾਂ ਤਕ ਯੂਜ਼ਰਜ਼ ਦਾ ਨਿਜੀ ਡਾਟਾ ਪਹੁੰਚ ਗਿਆ। ਇਨ੍ਹਾਂ ’ਚ ਯੂਜ਼ਰਜ਼ ਦੀ ਚੈਟ ਵੀ ਸ਼ਾਮਲ ਹੈ। ਇਹ ਖੁਲਾਸਾ ਸਾਈਬਰ ਸੁਰੱਖਿਆ ਕੰਪਨੀ ਇੰਪੇਰੇਵਾ ਨੇ ਕੀਤਾ ਹੈ।
ਇੰਝ ਹੋਇਆ ਡਾਟਾ ਲੀਕ
ਵੈੱਬਸਾਈਟ ’ਤੇ ਚੱਲਣ ਵਾਲੇ ਫੇਸਬੁੱਕ ਮੈਸੇਂਜਰ ’ਚ ਇਹ ਖਾਮੀ ਸਾਹਮਣੇ ਆਈ। ਇਸ ਤੋਂ ਬਾਅਦ ਕੋਈ ਵੀ ਵੈੱਬਸਾਈਟ ਇਹ ਦੇਖ ਪਾ ਰਹੀ ਸੀ ਕਿ ਯੂਜ਼ਰਜ਼ ਨੇ ਕਿਸ ਨੂੰ ਮੈਸੇਜ ਕੀਤਾ ਹੈ ਅਤੇ ਚੈਟਿੰਗ ਕੀਤੀ ਹੈ। ਇਸ ਬਗ ਕਾਰਨ ਵੈੱਬਸਾਈਟਾਂ ਨੂੰ ਕਰਾਸ-ਸਾਈਟ ਲੀਕੇਜ (ਸੀ.ਐੱਸ.ਐਅਫ.ਐੱਲ.) ਰਾਹੀਂ ਯੂਜ਼ਰਜ਼ ਦੇ ਪ੍ਰੋਫਾਈਲ ਤੋਂ ਡਾਟਾ ਕੱਢਣ ਦੀ ਮਨਜ਼ੂਰੀ ਮਿਲ ਰਹੀ ਸੀ। ਇਹ ਬਗ ਫੇਸਬੁੱਕ ਮੈਸੇਂਜਰ ਦੀ ਮਦਦ ਨਾਲ ਡਾਟਾ ਇਸੇਤਮਾਲ ਕਰਨ ਦੀ ਮਨਜ਼ੂਰੀ ਪ੍ਰਾਪਤ ਕਰ ਲੈਂਦਾ ਸੀ।

ਨਵੰਬਰ 2018 ਤੋਂ ਸਰਗਰਮ ਸੀ ਬਗ
ਬੀਤੇ ਸਾਲ ਨਵੰਬਰ ’ਚ ਬਗ ਦਾ ਪਤਾ ਲੱਗਾ ਸੀ। ਡਾਟਾ ਚੋਰੀ ਦੀ ਇਹ ਪ੍ਰਕਿਰਿਆ ਕ੍ਰਾਸ ਸਾਈਟ ਫਰੇਮ ਲੀਕੇਜ ਨਾਲ ਹੁੰਦਾ ਹੈ, ਜੋ ‘ਸਾਈਡ ਚੈਨਲ’ ਦੀ ਮਦਦ ਨਾਲ ਹੁੰਦੀ ਹੈ। ਇਹ ਬ੍ਰਾਊਜ਼ਰ ਆਧਾਰਿਤ ਯੂਜ਼ਰ ਕਰਦਾ ਹੈ। ਬ੍ਰਾਊਜ਼ਰ ਆਧਾਰਿਤ ‘ਸਾਈਡ ਚੈਨਲ’ ਨੂੰ ਹਮੇਸ਼ਾ ਅਣਦੇਖਿਆ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਇੰਟਰਨੈੱਟ ਦਾ ਵੱਡਾ ਖਿਡਾਰੀ ਗੂਗਲ ਉਨ੍ਹਾਂ ’ਚੋਂ ਕੁਝ ਨੂੰ ਫੜਨ ’ਚ ਸਫਲਤਾ ਹਾਸਲ ਕਰ ਰਿਹਾ ਹੈ।

ਫੇਸਬੁੱਕ ਨੇ ਸੁਧਾਰੀ ਗੜਬੜੀ
ਕੰਪਨੀ ਦੇ ਰਿਸਰਚਰ ਰਾਨ ਮਾਸਾਸ ਨੇ ਫੇਸਬੁੱਕ ਨੂੰ ਇਸ ਬਾਰੇ ਜਾਣਕਾਰੀ ਆਪਣੇ ਜ਼ਿੰਮੇਵਾਰ ਪ੍ਰਕਟੀਕਰਨ ਪ੍ਰੋਗਰਾਮ ਤਹਿਤ ਦਿੱਤੀ। ਇਸ ਤੋਂ ਬਾਅਦ ਫੇਸਬੁੱਕ ਨੇ ਇਸ ਗੜਬੜੀ ਨੂੰ ਸੁਧਾਰ ਦਿੱਤਾ।

ਬਗ ਤੋਂ ਬਾਅਦ ਫੇਸਬੁੱਕ ਵਧਾਏਗੀ ਸਕਿਓਰੀਟ
ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਫੇਸਬੁੱਕ ਇਸ ਤਰੀਕੇ ਦੀ ਮੈਸੇਜਿੰਗ ਸੇਵਾ ਸ਼ੁਰੂ ਕਰੇਗੀ, ਜੋ ਪੂਰੀ ਤਰ੍ਹਾਂ ਐਨਕ੍ਰਿਪਟਿਡ ਹੋਵੇਗੀ। ਇਸ ਵਿਚ ਇਸ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇਗੀ ਕਿ ਯੂਜ਼ਰਜ਼ ਦੀ ਗੱਲਬਾਦ ਨੂੰ ਫੇਸਬੁੱਕ ਵੀ ਨਹੀਂ ਪੜ ਸਕੇਗੀ। ਹਾਲਾਂਕਿ ਉਨ੍ਹਾਂ ਨਿਊਜ਼ਫੀਡ ਅਤੇ ਗਰੁੱਪ ਆਧਾਰਿਤ ਜਾਂ ਇੰਸਟਾਗ੍ਰਾਮ ’ਚ ਕਿਸੇ ਤਰ੍ਹਾਂ ਦੇ ਬਦਲਾਅ ਦਾ ਸੰਕੇਤ ਨਹੀਂ ਦਿੱਤਾ। ਜ਼ੁਕਰਬਰਗ ਮੁਤਾਬਕ, ਮਜ਼ਬੂਤ ਪਲੇਟਫਾਰਮ ਬਣਾਉਣ ਲਈ ਕੰਪਨੀ ਨਿਜੀ ਗੱਲਬਾਤ, ਐਨਕ੍ਰਿਪਸ਼ਨ, ਸੁਰੱਖਿਆ ਵਰਗੀਆਂ ਕਈ ਅਹਿਮ ਚੀਜ਼ਾਂ ’ਤੇ ਕੰਮ ਕਰੇਗੀ।

68 ਲੱਖ ਯੂਜ਼ਰਜ਼ ਦੀਆਂ ਤਸਵੀਰਾਂ ਹੋਈਆਂ ਸਨ ਲੀਕ
ਸਤੰਬਰ ’ਚ ਵੀ ਫੇਸਬੁੱਕ ’ਤੇ ਅਜਿਹੇ ਬਗ ਦਾ ਪਤਾ ਲੱਗਾ ਸੀ, ਜਿਸ ਨਾਲ 68 ਲੱਖ ਯੂਜ਼ਰਜ਼ ਦੀਆਂ ਨਿਜੀ ਤਸਵੀਰਾਂ ਲੀਕ ਹੋ ਗਈਆਂ ਸਨ। ਇਸ ਬਗ ਨਾਲ ਥਰਡ ਪਾਰਟੀ ਐਪ ਰਾਹੀਂ 12 ਦਿਨਾਂ ਦੇ ਅੰਦਰ 68 ਲੱਖ ਅਕਾਊਂਟ ਪ੍ਰਭਾਵਿਤ ਹੋਏ ਸਨ। ਇਸ ਬਗ ਨੇ ਕਰੀਬ 1500 ਐਪ ਲਈ 12 ਦਿਨਾਂ ਤਕ ਯੂਜ਼ਰਜ਼ ਦੀਆਂ ਨਿਜੀ ਤਸਵੀਰਾਂ ਤਕ ਪਹੁੰਚ ਬਣਾ ਦਿੱਤੀ ਸੀ। ਇਹ ਚੂਕ 13 ਤੋਂ 25 ਸਤੰਬਰ 2018 ਵਿਚਕਾਰ ਹੋਈ ਸੀ। ਇਸ ਲਈ ਫੇਸਬੁੱਕ ਨੇ ਮੁਆਫੀ ਵੀ ਮੰਗੀ ਸੀ।
ਅਮਰੀਕਾ ’ਚ ਤਿਆਰ ਹੋਇਆ ਪਹਿਲਾ ਕਾਂਬੈਟ ਡਰੋਨ
NEXT STORY