ਜਲੰਧਰ- ਜ਼ਿਆਦਾਤਰ ਲੋਕ ਕੰਨ ਦੀ ਮੈਲ ਨੂੰ ਬੇਕਾਰ ਦੀ ਚੀਜ਼ ਮੰਨਦੇ ਹਨ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਇਸਤੇਮਾਲ ਰੋਬੋਟਿਕਸ ਅਤੇ ਹੋਰ ਖੇਤਰਾਂ 'ਚ ਹਾਈਟੈਕ ਫਿਲਟਰ ਜਾਂ ਗੂੰਦ ਦੇ ਤੌਰ 'ਤੇ ਕੀਤਾ ਜਾ ਸਕਦਾ ਹੈ। ਅਮਰੀਕਾ 'ਚ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਅਲੇਕਿਸਸ ਨੋਏਲ ਨੇ ਮਹਿਸੂਸ ਕੀਤਾ ਹੈ ਕਿ ਸਰੀਰ 'ਚ ਨਿਕਲਣ ਵਾਲਾ ਇਹ ਤਰਲ ਪਦਾਰਥ ਪ੍ਰਯੋਗਸ਼ਾਲਾ 'ਚ ਵਿਉਪਾਰਿਕ ਉਪਯੋਗ ਲਈ ਇਕ ਗੂੰਦ ਨੂੰ ਵਿਕਸਿਤ ਕਰਨ ਲਈ ਇਸਤੇਮਾਲ ਹੋ ਸਕਦਾ ਹੈ। ਉਨ੍ਹਾਂ ਨੇ ਭਿੰਨ-ਭਿੰਨ ਪਸ਼ੂਆਂ, ਸੂਰ, ਭੇੜ, ਖਰਗੋਸ਼ ਅਤੇ ਕੁੱਤਿਆਂ ਨਾਲ ਨਮੂਨੇ ਇਕੱਠੇ ਕਰ ਕੇ ਕੰਨ ਦੀ ਮੈਲ ਦੀ ਜਾਂਚ ਕੀਤੀ। ਉਨ੍ਹਾਂ ਨੇ ਪਾਇਆ ਹੈ ਕਿ ਕੰਨ ਦੀ ਮੈਲ ਦੇ ਘਟਕ ਇਨ੍ਹਾਂ 3 ਵੱਖ-ਵੱਖ ਪਸ਼ੂਆਂ 'ਚ ਇੱਕੋ ਜਿਹੇ ਹਨ । ਇਨ੍ਹਾਂ ਦੀ ਮੋਟਾਈ, ਪ੍ਰਵਾਹ ਦਾ ਢੰਗ ਇੱਕੋ ਜਿਹਾ ਸੀ।
LeEco ਨੇ ਲਾਂਚ ਕੀਤਾ ਆਪਣਾ ਪਹਿਲਾ 4K ਐਕਸ਼ਨ ਕੈਮਰਾ
NEXT STORY