ਜਲੰਧਰ : ਅਕਤੂਬਰ 'ਚ ਗੂਗਲ ਨੇ ਐਂਡ੍ਰਾਇਡ 7.1 ਨਾਗਟ ਓ. ਐੱਸ. ਲਈ ਆਧਿਕਾਰਕ ਰੂਪ ਨਾਲ ਜਾਣਕਾਰੀ ਦਿੱਤੀ ਸੀ ਅਤੇ ਹਾਲ ਹੀ 'ਚ ਕੰਪਨੀ ਨੇ ਨੈਕਸਸ 5ਐਕਸ, ਨੈਕਸਸ 6ਪੀ ਸਮਾਰਟਫੋਨਸ ਲਈ ਐਂਡ੍ਰਾਇਡ 7.1 ਦਾ ਡਿਵੈਲਪਰ ਪ੍ਰਿਵਿਯੂ 2 ਵੀ ਪੇਸ਼ ਕੀਤਾ ਹੈ। ਐਂਡ੍ਰਾਇਡ 7.1 ਨਾਗਟ ਅਪਡੇਟ ਨੂੰ ਆਸਟ੍ਰੇਲੀਆ 'ਚ 6 ਦਿਸੰਬਰ ਨੂੰ ਇਸ ਨੂੰ ਰੋਲ-ਆਊਟ ਕੀਤਾ ਜਾਵੇਗਾ। ਇਹ ਜਾਣਕਾਰੀ ਵੋਡਾਫੋਨ ਆਸਟ੍ਰੇਲੀਆ ਦੁਆਰਾ ਜਾਰੀ ਕੀਤੀ ਗਈ ਹੈ।
ਜਾਣਕਾਰੀ ਦੇ ਮੁਤਾਬਕ ਇਸ ਅਪਡੇਟ (ਐਂਡ੍ਰਾਇਡ 7.1) ਦੇ ਨਾਲ ਦਿਸੰਬਰ ਮਹੀਨੇ ਦੇ ਸਕਿਓਰਿਟੀ ਅਪਡੇਟ ਨੂੰ ਵੀ ਪੇਸ਼ ਕੀਤਾ ਜਾਵੇਗਾ। ਇਸਦਾ ਸਾਇਜ਼ 650 ਐਮ. ਬੀ. ਹੈ ਅਤੇ ਇਹ ਅਪਡੇਟ ਨੈਕਸਸ 6ਪੀ ਲਈ ਹੋਵੇਗਾ। 6 ਦਿਸੰਬਰ ਤੋਂ ਐਂਡ੍ਰਾਇਡ 7.1 ਨੂੰ ਰੋਲ ਆਊਟ ਕਰ ਦਿੱਤਾ ਜਾਵੇਗਾ ਅਤੇ ਇਸ ਪ੍ਰੋਸੈਸ ਦੇ ਪੂਰੇ ਹੁੰਦੇ-ਹੁੰਦੇ 2 ਹਫ਼ਤੇ ਦਾ ਸਮਾਂ ਲੱਗੇਗਾ।
148 ਰੁਪਏ 'ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਦੇ ਰਹੀ ਹੈ ਇਹ ਕੰਪਨੀ
NEXT STORY