ਜਲੰਧਰ- ਏਅਰਟੈੱਲ ਟੈਲੀਕਾਮ ਇੰਡਸਟਰੀ 'ਚ ਵੈੱਲਕਾਮ ਆਫਰ ਦੇ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ ਆਪਣੇ ਖਪਤਕਾਰਾਂ ਲਈ ਅਮਮਿਲੀਟੇਡ ਵਾਈਸ ਕਾਲਿੰਗ ਪਲਾਨ ਪੇਸ਼ ਕੀਤਾ ਹੈ। ਏਅਰਟੈੱਲ ਨੇ ਇਸ ਪਲਾਨ ਮੁਤਾਬਕ ਖਪਤਕਾਰ ਨੂੰ 148 ਰੁਪਏ ਦੀ ਰੀਚਾਰਚ ਕਰਵਾਉਣਾ ਹੋਵੇਗਾ, ਜਿਸ ਤੋਂ ਬਾਅਦ ਖਪਤਕਾਰ ਇਸ ਆਫਰ ਦਾ ਲਾਭ ਲੈ ਸਕਦਾ ਹੈ।
ਪਲਾਨ ਨੂੰ ਐਕਟੀਵੇਟ ਕਰਨ ਲਈ ਇਹ ਜ਼ਰੂਰੀ- ਤੁਹਾਨੂੰ ਦੱਸਦੀਏ ਕਿ ਇਸ ਪਲਾਨ ਨੂੰ ਐਕਟੀਵੇਟ ਕਰਨ ਲਈ ਤੁਹਾਡੇ ਅਕਾਊਂਟ 'ਚ 148 ਰੁਪਏ ਜਾਂ ਉਸ ਤੋਂ ਜ਼ਿਆਦਾ ਦਾ ਬਕਾਇਆ ਹੋਣਾ ਚਾਹੀਦਾ। ਕਿਉਂਕਿ ਇਹ ਪਲਾਨ ਤੁਹਾਨੂੰ ਸੰਦੇਸ਼ ਦੇ ਜ਼ਰੀਏ ਲੈਣਾ ਹੋਵੇਗਾ, ਜਿਸ ਦਾ ਡਿਟੈਕਸ਼ਨ ਬੈਂਲਸ ਨਾਲ ਹੋਵੇਗਾ।
ਇਸ ਤਰ੍ਹਾਂ ਕਰੋ ਐਕਟੀਵੇਟ- ਇਹ ਆਫਰ ਐਕਟੀਵੇਟ ਕਰਨ ਲਈ ਤੁਹਾਨੂੰ ਆਪਣੇ ਨੰਬਰ ਤੋਂ *121*1# ਡਾਇਲ ਕਰਨਾ ਹੋਵੇਗਾ। ਇਸ ਤੋਂ ਬਾਅਦ ਫੋਨ ਦੀ ਸਕਰੀਨ 'ਤੇ ਇੱਕ ਸਰਵਿਸ ਮੈਸੇਜ ਆਵੇਗਾ। ਸਰਵਿਸ ਮੈਸੇਜ ਦਾ ਤੁਹਾਨੂੰ ਡਾਇਲ ਪੈਡ ਤੋਂ '1' ਪ੍ਰੈੱਸ ਕਰਕੇ ਜਵਾਬ ਦੇਣਾ ਹੋਵੇਗਾ। ਇਹ ਕੰਨਫਰਮੈਸ਼ਨ ਲਈ ਹੁੰਦਾ ਹੈ। ਖਪਤਕਾਰ ਨੂੰ ਪ੍ਰੋਸੈਸ ਅੱਗੇ ਵਧਾਉਣਾ ਹੋਵੇਗਾ।
ਇਨ੍ਹਾਂ ਪੜਾਅਵਾਂ ਨੂੰ ਫੋਲੋ ਕਰਨ ਤੋਂ ਬਾਅਦ ਤੁਹਾਡੇ ਨੰਬਰ 'ਤੇ ਇਸ ਆਫਰ ਨੂੰ ਐਕਟੀਵੇਟ ਕਰ ਦਿੱਤਾ ਜਾਵੇਗਾ। ਪ੍ਰੀ-ਪੇਡ ਖਪਤਕਾਰ ਲਈ ਉਪਲੱਬਧ ਹੈ। ਇਹ ਪਲਾਨ ਸਿਰਫ਼ ਏਅਰਟੈੱਲ ਟੂ ਏਅਰਟੈੱਲ ਕਾਲਿੰਗ ਲਈ ਕੰਮ ਕਰੇਗਾ।
ਇੰਟਾਗ੍ਰਾਮ 'ਤੇ ਦੋਸਤ ਨੇ ਮੈਸੇਜ ਦਾ ਸਕ੍ਰੀਨਸ਼ਾਟ ਲਿਆ ਤਾਂ ਤੁਹਾਨੂੰ ਮਿਲੇਗੀ ਨੋਟੀਫਿਕੇਸ਼ਨ
NEXT STORY