ਗੈਜੇਟ ਡੈਸਕ- ਭਾਰਤ 'ਚ ਕਦੇ ਵੀ ਕਿਸੇ ਦੇ ਵੀ ਨਾਂ 'ਤੇ ਸਕੈਮ ਹੋ ਸਕਦਾ ਹੈ। ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਕਿਉਂ ਨਾ ਹੋਣ। ਸਕੈਮਰ ਕਿਸੇ ਨੂੰ ਵੀ ਛੱਡਣ ਵਾਲੇ ਨਹੀਂ ਹਨ। ਪੀ.ਐੱਮ. ਦੇ ਨਾਂ 'ਤੇ ਵੀ ਤੁਹਾਨੂੰ ਚੂਨਾ ਲਗਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਕੈਮ ਬਾਰੇ ਦੱਸਣ ਵਾਲੇ ਹਾਂ ਜੋ ਪੀ.ਐੱਮ. ਮੋਦੀ ਦੇ ਨਾਂ 'ਤੇ ਹੋ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ...
WhatsApp 'ਤੇ ਵਾਇਰਲ ਹੋ ਰਿਹਾ ਮੈਸੇਜ
ਕੀ ਤੁਹਾਨੂੰ ਇਕ WhatsApp ਮੈਸੇਜ ਮਿਲਿਆ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ 'ਪ੍ਰਧਾਨ ਮੰਤਰੀ ਮੁਫਤ ਰੀਚਾਰਜ ਯੋਜਨਾ' ਤਹਿਤ ਸਾਰੇ ਭਾਰਤੀ ਯੂਜ਼ਰਜ਼ ਨੂੰ 3 ਮਹੀਨਿਆਂ ਦਾ ਮੁਫਤ ਰੀਚਾਰਜ ਦੇ ਰਹੀ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਅਜਿਹੀ ਕੋਈ ਵੀ ਯੋਜਨਾ ਨਹੀਂ ਚਲਾਈ ਜਾ ਰਹੀ। ਇਹ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਉਨ੍ਹਾਂ ਦੀ ਨਿੱਜੀ ਜਾਣਕਾਰੀ ਲੈਣ ਦਾ ਤਰੀਕਾ ਹੈ ਹੋਰ ਕੁਝ ਨਹੀਂ।
ਇਹ ਵੀ ਪੜ੍ਹੋ- Airtel ਦਾ ਸਭ ਤੋਂ ਸਸਤਾ ਫੈਮਲੀ ਪਲਾਨ, ਇਕ ਰੀਚਾਰਜ 'ਚ ਚੱਲਣਗੇ ਦੋ ਸਿਮ, ਮਿਲਣਗੇ ਇਹ ਫਾਇਦੇ
ਇਹ ਵੀ ਪੜ੍ਹੋ- ਭਾਰਤ 'ਚ ਲਾਂਚ ਹੋਇਆ iQOO 13 5G ਸਮਾਰਟਫੋਨ, ਸਿਰਫ 30 ਮਿੰਟਾਂ 'ਚ ਹੋਵੇਗਾ ਫੁਲ ਚਾਰਜ
ਪਹਿਲਾਂ ਵੀ ਵਾਇਰਲ ਹੋ ਚੁੱਕਾ ਹੈ ਇਹ ਮੈਸੇਜ
ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਠੀਕ ਬਾਅਦ ਇਸੇ ਤਰ੍ਹਾਂ ਦਾ ਇਕ ਮੈਸੇਜ ਵਾਇਰਲ ਹੋਇਆ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਨਰਿੰਦਰ ਮੋਦੀ ਦੇ ਤੀਜੇ ਪੀ.ਐੱਮ. ਬਣਨ ਦੀ ਖੁਸ਼ੀ 'ਚ ਫ੍ਰੀ ਰੀਚਾਰਜ ਮਿਲ ਰਿਹਾ ਹੈ। ਮੈਸੇਜ 'ਚ ਲਿਖਿਆ ਸੀ, 'ਨਰਿੰਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ 'ਚ BJP Party ਨੇ ਸਾਰੇ ਭਾਰਤੀ ਯੂਜ਼ਰਜ਼ ਨੂੰ 599 ਦਾ 3 ਮਹੀਨਿਆਂ ਵਾਲਾ ਰੀਚਾਰਜ ਫ੍ਰੀ ਦੇਣ ਦਾ ਵਾਅਦਾ ਕੀਤਾ ਹੈ ਤਾਂ ਹੁਣੇ ਹੇਠਾਂ ਨੀਲੇ ਰੰਗ ਦੇ ਲਿੰਕ 'ਤੇ ਕਲਿੱਕ ਕਰਰਕੇ ਆਪਣੇ ਨੰਬਰ 'ਤੇ ਰੀਚਾਰਜ ਕਰੋ।'
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਇਕ ਫਰਜੀ ਮੈਸੇਜ ਹੈ ਅਤੇ ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਨਹੀਂ ਚੱਲ ਰਹੀ। ਪ੍ਰੈੱਸ ਇਨਫਾਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਦੀ ਟੀਮ ਨੇ ਵੀ ਇਸ ਤਰ੍ਹਾਂ ਦੇ ਮੈਸੇਜ ਨੂੰ ਫਰਜ਼ੀ ਦੱਸਿਆ ਹੈ ਕਿ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਕਿਸੇ ਮੈਸੇਜ ਦੇ ਝਾਂਸੇ 'ਚ ਨਾ ਆਓ। ਕਿਸੇ ਲਿੰਕ 'ਤੇ ਕਲਿੱਕ ਨਾ ਕਰੋ। ਮੈਸੇਜ ਦੇ ਨਾਲ ਮਿਲਣ ਵਾਲੇ ਲਿੰਕ 'ਤੇ ਕਲਿੱਕ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਤੁਸੀਂ ਸਕੈਮ ਦੇ ਸ਼ਿਕਾਰ ਹੋ ਸਕਦੇ ਹੋ।
ਇਹ ਵੀ ਪੜ੍ਹੋ- ਹੁਣ ਗੇਮਿੰਗ ਇੰਡਸਟਰੀ 'ਚ ਤਹਿਲਕਾ ਮਚਾਉਣਗੇ Elon Musk, ਜਲਦ ਲਾਂਚ ਹੋਵੇਗਾ AI ਗੇਮ ਸਟੂਡੀਓ
ਦਿੱਲੀ ਤੋਂ ਦੁਬਈ ਡਰਾਮੇ ਦੇ ਬਾਅਦ ਹੁਣ ਮੁਕੇਸ਼ ਅੰਬਾਨੀ ਦੀ ਕੰਪਨੀ ਕੋਲ ਪੁੱਜਾ JioHotstar
NEXT STORY