ਗੈਜੇਟ ਡੈਸਕ- ਕਈ ਦਿਨਾਂ ਦੇ ਡਰਾਮੇ ਤੋਂ ਬਾਅਦ ਆਖਿਰਕਾਰ JioHotstar.com ਡੋਮੇਨ ਦਾ ਮਾਲਿਕਾਨਾ ਹੱਕ ਰਿਲਾਇੰਸ ਨੂੰ ਮਿਲ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦੀ ਸਬਸੀਡਰੀ Viacom 18 Media ਕੋਲ JioHotstar.com ਦਾ ਅਧਿਕਾਰ ਹੈ। ਇਹ ਡੋਮੇਨ ਹੁਣ ਹੁਣ ਮੁਕੇਸ਼ ਅੰਬਾਨੀ ਦੀ ਕੰਪਨੀ Viacom 18 ਦੇ ਨਾਂ 'ਤੇ ਰਜਿਸਟਰ ਹੈ।
WHOis ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, JioHotstar 20 ਸਤੰਬਰ 2024 ਨੂੰ ਰਜਿਸਟਰ ਹੋਇਆ ਹੈ ਅਤੇ 26 ਸਤੰਬਰ 2026 ਤਕ ਇਸ ਦੀ ਮਿਆਦ ਹੈ। ਇਹ ਰਿਕਾਰਡ 2 ਦਸੰਬਰ 2024 ਨੂੰ ਆਖਰੀ ਵਾਰ ਅਪਡੇਟ ਕੀਤਾ ਗਿਆ ਸੀ।
ਕਿਸਦੇ ਕੋਲ ਹੈ JioHotstar.com ਦਾ ਅਧਿਕਾਰ
ਵੈੱਬਸਾਈਟ ਨੇ ਮਨੀਸ਼ ਪਾਇਨੁਲੀ ਨੂੰ ਰਜਿਸਟਰਾਰ, ਪ੍ਰਸ਼ਾਸਨਿਕ ਅਤੇ ਤਕਨੀਕੀ ਸੰਪਰਕ ਵਜੋਂ ਸੂਚੀਬੱਧ ਕੀਤਾ ਹੈ। ਮਨੀਸ਼ ਇੱਥੇ Viacom 18 ਦੇ ਪ੍ਰਤੀਨਿਧੀ ਵਜੋਂ ਸੂਚੀਬੱਧ ਹੈ। ਇਹ ਦਰਸਾਉਂਦਾ ਹੈ ਕਿ JioHotstar.com ਡੋਮੇਨ ਦੇ ਅਧਿਕਾਰ ਹੁਣ ਪੂਰੀ ਤਰ੍ਹਾਂ ਰਿਲਾਇੰਸ ਸਮੂਹ ਦੇ ਕੋਲ ਹੈ।
ਪਿਛਲੇ ਕੁਝ ਦਿਨਾਂ ਤੋਂ ਇਸ ਡੋਮੇਨ ਨੂੰ ਲੈ ਕੇ ਕਾਫੀ ਡਰਾਮਾ ਹੋਇਆ ਹੈ। ਜੀਓ ਸਿਨੇਮਾ ਅਤੇ ਡਿਜ਼ਨੀ + ਹੌਟਸਟਾਰ ਦੇ ਰਲੇਵੇਂ ਦੀ ਤਾਰੀਖ ਨੇੜੇ ਆਉਂਦੇ ਹੀ ਇਹ ਡੋਮੇਨ ਵੀ ਚਰਚਾ ਵਿੱਚ ਆਇਆ ਸੀ। ਸ਼ੁਰੂ ਵਿਚ ਇਹ ਡੋਮੇਨ ਦਿੱਲੀ ਦੇ ਇਕ ਇੰਜੀਨੀਅਰ ਨੇ ਖਰੀਦਿਆ ਸੀ, ਜਿਸ ਨੇ ਇਸ 'ਤੇ ਇਕ ਖੁੱਲ੍ਹਾ ਪੱਤਰ ਵੀ ਲਿਖਿਆ ਸੀ।
ਪਿਛਲੇ ਮਹੀਨੇ ਖੂਬ ਹੋਇਆ ਸੀ ਡਰਾਮਾ
ਇੰਜੀਨੀਅਰ ਨੇ ਸਪੱਸ਼ਟ ਕਿਹਾ ਸੀ ਕਿ ਉਹ ਇਹ ਡੋਮੇਨ ਰਿਲਾਇੰਸ ਨੂੰ ਦੇਣ ਲਈ ਤਿਆਰ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਉਸਦੀ ਅਗਲੀ ਪੜ੍ਹਾਈ ਦਾ ਖਰਚਾ ਚੁੱਕਣਾ ਪਵੇਗਾ। ਹਾਲਾਂਕਿ, ਬਾਅਦ ਵਿੱਚ ਇਹ ਡੋਮੇਨ ਮੁੰਬਈ ਦੇ ਦੋ ਬੱਚਿਆਂ ਦੀ ਇੱਕ ਸੰਸਥਾ ਦੁਆਰਾ ਖਰੀਦ ਲਿਆ ਗਿਆ ਸੀ। ਉਸ ਨੇ ਇਹ ਡੋਮੇਨ ਰਿਲਾਇੰਸ ਨੂੰ ਦਾਨ ਕਰਨ ਦਾ ਵਿਕਲਪ ਵੀ ਰੱਖਿਆ ਸੀ। ਇਹ ਡੋਮੇਨ ਰਿਲਾਇੰਸ ਤੱਕ ਕਿਵੇਂ ਪਹੁੰਚਿਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਹਾਲਾਂਕਿ, ਜੀਓ ਸਿਨੇਮਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੇ ਵਿਲੀਨਤਾ ਨਾਲ, ਰਿਲਾਇੰਸ ਨੇ ਇੱਕ ਨਵਾਂ ਡੋਮੇਨ ਲਾਈਵ ਕੀਤਾ। ਕੰਪਨੀ ਨੇ ਇਸ ਰਲੇਵੇਂ ਤੋਂ ਬਾਅਦ JioStar.com ਡੋਮੇਨ ਨੂੰ ਲਾਈਵ ਕਰ ਦਿੱਤਾ ਹੈ। ਸਟਾਰ ਦੇ ਸਾਰੇ ਚੈਨਲਾਂ ਦੇ ਪੈਕ ਦਾ ਵੇਰਵਾ ਇਸ ਵੈੱਬਸਾਈਟ 'ਤੇ ਦਿੱਤਾ ਗਿਆ ਹੈ।
Indigo ਤੇ M&M ਵਿਚਾਲੇ ਗੱਡੀ ਦੇ ਨਾਂ ਨੂੰ ਲੈ ਕੇ ਫਸਿਆ ਪੇਚ, ਠੋਕ'ਤਾ ਕੇਸ
NEXT STORY