ਜਲੰਧਰ- ਲਾਸ ਵੇਗਾਸ 'ਚ ਗਲੋਬਲ ਕੰਜ਼ਿਊਮਰ ਇਲੈਕਟ੍ਰੋਨਿਕਸ ਅਤੇ ਟੈਕਨਾਲੋਜੀ ਟ੍ਰੇਡਸ਼ੋਅ (CES 2017) ਸ਼ੋਅ ਸ਼ੁਰੂ ਹੋ ਚੁੱਕਾ ਹੈ। ਇਸ ਸ਼ੋਅ 'ਚ ਇਲੈਕਟ੍ਰੋਨਿਕਸ ਕੰਪਨੀਆਂ ਆਪਣੇ ਇਕ ਤੋਂ ਵੱਧ ਇਕ ਪ੍ਰੋਡਕਟਸ ਲਾਂਚ ਕਰਨ 'ਚ ਜੁਟੀਆਂ ਹੋਈਆਂ ਹਨ। ਸਭ ਤੋਂ ਪਹਿਲਾਂ ਇਸ ਸ਼ੋਅ 'ਚ ਲਿਨੋਵੋ ਨੇ ਆਪਣੇ ਤਿੰਨ ਲੈਪਟਾਪ ThinkPad X1Yoga, ThinkPad X1 Carbon ਅਤੇ ThinkPadX1 ਟੈਬਲੇਟ ਲਾਂਚ ਕੀਤੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੇ ਫਚੀਰਜ਼ ਬਾਰੇ-
ਲਿਨੋਵੋ ਲੈਪਟਾਪਸ ਦੀ ਕੀਮਤ-
ਲਿਨੋਵੋ ਦੇ ਥਿੰਕਪੈਡ ਐਕਸ 1 ਯੋਗਾ ਦੀ ਕੀਮਤ 1499 ਡਾਲਰ (ਕਰੀਬ 1,02,254 ਰੁਪਏ), ਥਿੰਕਪੈਡ ਐਕਸ 1 ਕਾਰਬਨ ਦੀ ਕੀਮਤ 1399 ਡਾਲਰ (ਕਰੀਬ 95,432 ਰੁਪਏ) ਅਤੇ ਥਿੰਕਪੈਡ ਐਕਸ 1 ਟੈਬਲੇਟ ਦੀ ਕੀਮਤ ਕਰੀਬ 34,039 ਰੁਪਏ ਹੈ।
ThinkPad X1 Yoga
ਕੰਪਨੀ ਨੇ ਇਸ ਲੈਪਟਾਪ 'ਚ ਇੰਟੈਲ ਦਾ 7th ਜਨਰੇਸ਼ਨ ਸੀ.ਪੀ.ਯੂ. ਯੂਜ਼ ਕੀਤਾ ਹੈ। ਇਸ ਦੀ ਡਿਸਪਲੇ 14-ਇੰਚ ਵਾਲੇ ਇਸ ਲੈਪਟਾਪ ਦਾ ਕੀ-ਬੋਰਡ ਇਕਦਮ ਸਪਾਟ ਹੈ। ਇਸ ਵਿਚ ਬਾਇਓਮੈਟ੍ਰਿਕ ਆਥੰਟੀਕੇਸ਼ਨ ਲਈ ਆਈ.ਆਰ. ਕੈਮਰਾ ਅਤੇ Match-on-chip ਫਿੰਗਰਪ੍ਰਿੰਟ ਸੈਂਸਰ ਲਗਾਇਆ ਗਿਆ ਹੈ।
ThinkPad X1 Carbon
ਇਸ ਲੈਪਟਾਪ 'ਚ ਕੰਪਨੀ ਨੇ ਇੰਟੈਲ ਦਾ ਲੇਟੈਸਟ Kaby Lake ਸੀ.ਪੀ.ਯੂ. ਲਗਾਇਆ ਹੈ। ਇਸ ਤੋਂ ਇਲਾਵਾ ਲੈਪਟਾਪ ਦੇ ਇੰਟਰਨਲ 'ਚ 16ਜੀ.ਬੀ. ਦੀ LPDDR3 ਰੈਮ ਅਤੇ 1TB ਦੀ SSD ਸਟੋਰੇਜ ਸ਼ਾਮਲ ਹੈ। ਇਸ ਦੀ ਡਿਸਪਲੇ ਵੀ 14-ਇੰਚ ਦੀ ਹੈ ਹਾਲਾਂਕਿ ਖਰੀਦਦਾਰ ਨੂੰ WQHD ਅਤੇ FHD 'ਚੋਂ ਕੋਈ ਇਕ ਰੈਜ਼ੋਲਿਊਸ਼ਨ ਚੁਣਨਾ ਹੋਵੇਗਾ। ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਲੈਪਟਾਪ ਨੂੰ ਇਕ ਵਾਰ ਚਾਰਜ ਕਰਨ 'ਤੇ ਇਹ 15.5 ਘੰਟਿਆਂ ਦਾ ਬੈਕਅਪ ਦੇਵੇਗਾ।
ThinkPad X1 Tablet
ਲਿਨੋਵੋ ਦੇ ਇਸ ਲੈਪਟਾਪ 'ਚ 12-ਇੰਚ ਦੀ ਆਈ.ਪੀ.ਐੱਸ. ਡਿਸਪਲੇ ਦਿੱਤੀ ਗਈ ਹੈ ਜਿਸ ਵਿਚ 2k ਮਤਲਬ ਕਿ 2160x1440 ਪਿਕਸਲ ਰੈਜ਼ੋਲਿਊਸ਼ਨ ਹੈ। ਇਹ ਲੈਟਪਾਟ 10 ਘੰਟਿਆਂ ਦਾ ਬੈਟਰੀ ਬੈਕਅਪ ਦਿੰਦਾ ਹੈ। ਜੇਕਰ ਤੁਸੀਂ ਇਸ ਦਾ ਪ੍ਰੋਡਕਟੀਵਿਟੀ ਮਡਿਊਲਰ ਖਰੀਦਦੇ ਹੋ ਤਾਂ ਇਸ ਦਾ ਬੈਟਰੀ ਬੈਕਅਪ 5 ਘੰਟਿਆਂ ਤੱਕ ਵਧ ਸਕਦਾ ਹੈ।
Good News : Moto G ਟਰਬੋ ਐਡੀਸ਼ਨ 'ਤੇ ਮਿਲ ਰਹੀ ਹੈ ਭਾਰੀ ਛੋਟ
NEXT STORY