ਗੈਜੇਟ ਡੈਸਕ - ਪਿਛਲੇ ਕੁਝ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਮੈਟਾ ਜਲਦੀ ਹੀ ਆਪਣਾ ਇਕ ਨਵਾਂ ਸ਼ਾਨਦਾਰ ਫੀਚਰ ਲਾਂਚ ਕਰਨ ਵਾਲਾ ਹੈ ਜੋ ਕਿ ਹੁਣ ਹੋ ਵੀ ਚੁੱਕਾ ਹੈ। ਜੀ ਹਾਂ ਬਿਲਕੁਲ। ਮੈਟਾ ਨੇ ਆਪਣਾ ਨਵਾਂ ਏਆਈ ਚੈਟਬੋਟ ਐਪ, ਮੇਟਾ ਏਆਈ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਹੁਣ ਇਹ ਐਪ ਓਪਨਏਆਈ ਦੇ ਮਸ਼ਹੂਰ ਏਆਈ ਚੈਟਬੋਟ ਚੈਟਜੀਪੀਟੀ ਨਾਲ ਸਿੱਧਾ ਮੁਕਾਬਲਾ ਕਰੇਗੀ ਪਰ ਇਸ ਦੀ ਖਾਸ ਗੱਲ ਇਹ ਹੈ ਕਿ ਮੇਟਾ ਨੇ ਇਸਨੂੰ ਸਿਰਫ਼ ਏਆਈ ਚੈਟਬੋਟ ਵਜੋਂ ਨਹੀਂ, ਸਗੋਂ ਇਕ ਸਮਾਜਿਕ ਛੋਹ ਦੇ ਨਾਲ ਲਾਂਚ ਕੀਤਾ ਹੈ।
ਇਸ ਫੀਚਰ ਦੀ ਖਾਸੀਅਤ
ਇਸ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ Meta AI ਇਕ ਸਮਾਰਟ ਚੈਟਬੋਟ ਐਪ ਹੈ ਜੋ ਤੁਹਾਡੀ ਗੱਲ ਨੂੰ ਸਮਝਦਾ ਹੈ ਅਤੇ ਉਸ ਅਨੁਸਾਰ ਜਵਾਬ ਦਿੰਦਾ ਹੈ। ਤੁਸੀਂ ਇਸ ’ਚ ਟੈਕਸਟ ਮੈਸੇਜ ਦੇ ਨਾਲ-ਨਾਲ ਆਵਾਜ਼ ’ਚ ਵੀ ਗੱਲ ਕਰ ਸਕਦੇ ਹੋ। ਸੌਖਾ ਸ਼ਬਦਾਂ ’ਚ ਕਿਹਾ ਜਾਵੇ ਤਾਂ ਆਉਣ ਵਾਲੇ ਸਮੇਂ ’ਚ ਇਹ ਤੁਹਾਡੇ ਇਕ ਅਸਿਸਟੈਂਟ ਵਾਂਗ ਵਾਂਗ ਕੰਮ ਕਰੇਗਾ, ਜੋ ਨਾ ਸਿਰਫ਼ ਤੁਹਾਨੂੰ ਜਵਾਬ ਦਿੰਦਾ ਹੈ, ਸਗੋਂ ਹੌਲੀ-ਹੌਲੀ ਤੁਹਾਨੂੰ ਸਮਝਣਾ ਅਤੇ ਬਿਹਤਰ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਮੈਟਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਹ ਐਪ ਤੁਹਾਡੇ ਨਾਲ ਉਸ ਢੰਗ ਨਾਲ ਗੱਲ ਕਰੇਗਾ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਦੋਸਤ ਨਾਲ ਗੱਲ ਕਰ ਰਹੇ ਹੋਵੋ।
ਇਸ ਦੌਰਾਨ ਮੈਟਾ ਏਆਈ ਬਾਰੇ ਸਭ ਤੋਂ ਦਿਲਚਸਪ ਗੱਲ ਇਸ ਦਾ 'ਡਿਸਕਵਰ ਫੀਡ' ਫੀਚਰ ਹੈ ਜੋ ਕਿ ਤੁਸੀਂ ਇਸ ’ਚ ਦੇਖ ਸਕਦੇ ਹੋ ਕਿ ਤੁਹਾਡੇ ਦੋਸਤ ਏਆਈ ਤੋਂ ਕੀ ਪੁੱਛ ਰਹੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਮਜ਼ਾਕੀਆ ਜਵਾਬ ਮਿਲ ਰਹੇ ਹਨ। ਉਦਾਹਰਣ ਵਜੋਂ, ਇਕ ਯੂਜ਼ਰ ਏਆਈ ਤੋਂ ਪੁੱਛਦਾ ਹੈ ਕਿ 'ਮੈਨੂੰ 3 ਇਮੋਜੀ ’ਚ ਦੱਸੋ ਕਿ ਮੈਂ ਕਿਹੋ ਜਿਹਾ ਵਿਅਕਤੀ ਹਾਂ' ਅਤੇ ਫਿਰ ਇਸਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ ਹੈ। ਇਸ ਦੇ ਨਾਲ ਮੈਟਾ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਹ ਤੁਹਾਡੀ ਜਾਣਕਾਰੀ ਲੋਕਾਂ ਨਾਲ ਉਦੋਂ ਤੱਕ ਸਾਂਝੀ ਨਹੀਂ ਕਰੇਗਾ ਜਦੋਂ ਤੱਕ ਤੁਸੀਂ ਖੁਦ ਇਸ ਨੂੰ ਸਾਂਝਾ ਨਹੀਂ ਕਰਨਾ ਚਾਹੋਗੇ ਪਰ ਜੇਕਰ ਤੁਸੀਂ ਚਾਹੰਦੇ ਹੋ ਕਿ ਤੁਸੀਂ ਆਪਣੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ ਤਾਂ ਇਹ ਉਹ ਵੀ ਤੁਹਾਡੀ ਇਜਾਜ਼ਤ ਦੇ ਅਨੁਸਾਰ ਹੀ ਕਰੇਗਾ।
ਫੀਚਰ ’ਚ ਜੋੜਿਆ ਗਿਆ ਵਾਇਸ ਮੋਡ
Meta ਏਆਈ ’ਚ ਇੱਕ ਨਵਾਂ ਵਾਇਸ ਮੋਡ ਵੀ ਜੋੜਿਆ ਗਿਆ ਹੈ। ਹੁਣ ਤੁਸੀਂ ਬੋਲ ਕੇ ਇਸ ਤੋਂ ਸਵਾਲ ਪੁੱਛ ਸਕਦੇ ਹੋ ਅਤੇ ਏਆਈ ਬੋਲ ਕੇ ਜਵਾਬ ਵੀ ਦੇਵੇਗਾ। ਇਸ ਦੇ ਲਈ, ਮੈਟਾ ਨੇ ਫੁੱਲ-ਡੁਪਲੈਕਸ ਸਪੀਚ ਨਾਮਕ ਇਕ ਨਵੀਂ ਤਕਨਾਲੋਜੀ ਪੇਸ਼ ਕੀਤੀ ਹੈ, ਜੋ ਗੱਲ ਕਰਨਾ ਵਧੇਰੇ ਕੁਦਰਤੀ ਮਹਿਸੂਸ ਕਰਾਉਂਦੀ ਹੈ, ਜਿਵੇਂ ਤੁਸੀਂ ਕਿਸੇ ਮਨੁੱਖ ਨਾਲ ਗੱਲ ਕਰ ਰਹੇ ਹੋ। ਵਰਤਮਾਨ ’ਚ, ਇਹ ਵਾਇਸ ਫੀਚਰ ਸਿਰਫ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਉਪਲਬਧ ਹੈ। ਕੁਝ ਤਕਨੀਕੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ਕਿਉਂਕਿ ਇਹ ਫੀਚਰ ਫਿਲਹਾਲ ਟੈਸਟਿੰਗ ਅਧੀਨ ਹੈ।
ਦੱਸ ਦਈਏ ਕਿ ਮੇਟਾ ਨੇ ਹਾਲ ਹੀ ’ਚ ਰੇ-ਬੈਨ ਮੇਟਾ ਸਮਾਰਟ ਗਲਾਸ ਵੀ ਲਾਂਚ ਕੀਤੇ ਹਨ ਅਤੇ ਹੁਣ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਐਪ ਨੂੰ ਹੁਣ ਰੇ-ਬੈਨ ਗਲਾਸ ਨਾਲ ਵੀ ਜੋੜਿਆ ਜਾਵੇਗਾ, ਤਾਂ ਜੋ ਤੁਸੀਂ ਚਸ਼ਮਾ ਪਹਿਨ ਕੇ ਵੀ ਏਆਈ ਨਾਲ ਗੱਲ ਕਰ ਸਕੋ। ਹਾਲਾਂਕਿ, ਇਹ ਫੀਚਰ ਸਿਰਫ ਚੋਣਵੇਂ ਦੇਸ਼ਾਂ ’ਚ ਹੀ ਸ਼ੁਰੂ ਕੀਤਾ ਗਿਆ ਹੈ।
Social media ਤੋਂ ਹੁਣ ਆਸਾਨੀ ਨਾਲ ਕਮਾਓ ਪੈਸੇ! ਬਸ ਕਰਨਾ ਪਵੇਗਾ ਆਹ ਕੰਮ
NEXT STORY