ਜਲੰਧਰ : ਸੰਸਾਰ ਵਿਚ ਬਹੁਤ ਸਾਰੀਆਂ ਨਾਮੀ ਕਾਰ ਨਿਰਮਾਤਾ ਕੰਪਨੀਆਂ ਹਨ ਜੋ ਲਗਜ਼ਰੀ, ਸਟਾਈਲ ਤੇ ਪ੍ਰਫਾਰਮੈਂਸ ਲਈ ਜਾਣੀਆਂ ਜਾਂਦੀਆਂ ਹਨ ਪਰ ਜਦੋਂ ਪ੍ਰਫਾਰਮੈਂਸ ਦੀ ਗੱਲ ਆਉਂਦੀ ਹੈ ਤਾਂ ਅਮਰੀਕੀ ਕਾਰ ਕੰਪਨੀਆਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਅੱਜ ਅਸੀਂ ਕੁਝ ਅਜਿਹੀਆਂ ਹੀ ਪਾਵਰ ਅਤੇ ਤੇਜ਼ ਰਫਤਾਰ ਲਈ ਮਸ਼ਹੂਰ ਇਨ੍ਹਾਂ ਕਾਰਾਂ ਬਾਰੇ ਗੱਲ ਕਰਨ ਵਾਲੇ ਹਾਂ, ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਅਤੇ ਇਨ੍ਹਾਂ ਨੂੰ ਖਰੀਦਣ ਦੀ ਇੱਛਾ ਰੱਖਦੇ ਹਨ। ਆਓ ਇਕ ਨਜ਼ਰ ਮਾਰਦੇ ਹਾਂ ਅਜਿਹੀਆਂ ਹੀ ਕੁਝ ਅਮਰੀਕੀ ਕਾਰ ਕੰਪਨੀਆਂ ਦੀਆਂ ਇਨ੍ਹਾਂ ਖਾਸ ਕਾਰਾਂ 'ਤੇ, ਜਿਨ੍ਹਾਂ ਨੂੰ ਖਰੀਦਣ ਬਾਰੇ ਹਰ ਕਾਰ ਲਵਰ ਦੀ ਸੋਚ ਹੁੰਦੀ ਹੈ
Chevrolet Cor vette Z06
ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕੋਲ ਅਜਿਹੀ ਕਾਰ ਹੋਵੇ ਜੋ ਡਰਾਈਵ ਕਰਦੇ ਵਕਤ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਆਵੇ ਤਾਂ ਕਾਰਵੇਟ ਜ਼ੈੱਡ06 ਤੁਹਾਡੇ ਲਈ ਹੀ ਹੈ। ਇਹ 96.5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 2.95 ਸੈਕੇਂਡ ਵਿਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 321 ਕਿ. ਮੀ. ਪ੍ਰਤੀ ਘੰਟਾ ਹੈ ।
Dodge charger Hellcat
707 ਹਾਰਸ ਪਾਵਰ ਵਾਲੀ ਇਸ ਅਮਰੀਕੀ ਕਾਰ ਦੀ ਪਾਵਰ ਕੁਝ ਜ਼ਿਆਦਾ ਹੀ ਹੈ। ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿਚੋਂ ਹੋ, ਜਿਨ੍ਹਾਂ ਨੂੰ ਜ਼ਿਆਦਾ ਪਾਵਰ ਪਸੰਦ ਹੈ ਤਾਂ ਹੈੱਲਕੈਟ ਤੁਹਾਡੇ ਲਈ ਹੀ ਹੈ ਕਿਉਂਕਿ ਜਦੋਂ ਵੀ ਤੁਸੀਂ ਇਸ ਨੂੰ ਲੈ ਕੇ ਡਰਾਈਵ ਲਈ ਜਾਓਗੇ ਤਾਂ ਸੜਕ 'ਤੇ ਸ਼ਾਇਦ ਹੀ ਕੋਈ ਵੀ ਤੁਹਾਡੇ ਅਤੇ ਤੁਹਾਡੀ ਕਾਰ ਦੇ ਨਜ਼ਦੀਕ ਆ ਜਾਵੇਗਾ ।
cadillac CTS-V
ਇਹ ਇਕ ਲਗਜ਼ਰੀ ਕਾਰ ਹੈ, ਜਿਸ ਦੀ ਪ੍ਰਫਾਰਮੈਂਸ ਵੀ ਕੁਝ ਘੱਟ ਨਹੀਂ ਹੈ ਅਤੇ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਲਗਜ਼ਰੀ ਵ੍ਹੀਕਲ ਵਿਚ 640 ਹਾਰਸ ਪਾਵਰ ਦਾ ਇੰਜਨ ਲੱਗਾ ਹੈ । ਇਸ ਵਿਚ ਮੈਗਨੈਟਿਕ ਰਾਈਡ ਕੰਟ੍ਰੋਲ ਸਸਪੈਂਸ਼ਨ ਸੈੱਟਅਪ ਅਤੇ ਬ੍ਰੈਂਬੋ ਬ੍ਰੇਕਸ ਲੱਗੀਆਂ ਹਨ। ਪਾਵਰ ਦੇ ਨਾਲ ਲਗਜ਼ਰੀ ਦਾ ਮੇਲ ਹੀ ਇਸ ਕਾਰ ਨੂੰ ਇਸ ਲਿਸਟ ਵਿਚ ਸ਼ਾਮਿਲ ਕਰਦਾ ਹੈ ।
Tesla Model X
ਇਹ ਦੁਨੀਆ ਦੀ ਸਭ ਤੋਂ ਵਧੀਆ ਐੱਸ. ਯੂ. ਵੀ. ਵਿਚੋਂ ਹੈ। ਗੱਲ ਸਪੀਡ ਦੀ ਹੋਵੇ ਜਾਂ ਡਿਜ਼ਾਈਨ, ਟੈੱਕ, ਸੇਫਟੀ ਦੀ ਮਾਡਲ ਐਕਸ ਹਰ ਮਾਮਲੇ ਵਿਚ ਵਧੀਆ ਹੈ। ਮਾਡਲ ਐਕਸ ਇਲੈਕਟ੍ਰਿਕ ਡਰਾਈਵਟ੍ਰੈਨ ਦੇ ਨਾਲ ਆਉਂਦੀ ਹੈ ਅਤੇ ਇਹ 96.5 ਕਿ. ਮੀ. ਪ੍ਰਤੀ ਘੰਟਿਆਂ ਦੀ ਰਫਤਾਰ 3.2 ਸੈਕੇਂਡ ਵਿਚ ਫੜ ਲੈਂਦੀ ਹੈ, ਜੋ ਇਕ ਐੱਸ. ਯੂ. ਵੀ. ਲਈ ਵੱਡੀ ਗੱਲ ਹੈ।
Ford Mustang GT350R
ਜੇਕਰ ਤੁਸੀਂ ਇਸ ਕਾਰ ਨੂੰ ਚਲਾਓਗੇ ਤਾਂ ਭਰੋਸਾ ਨਹੀਂ ਕਰੋਗੇ ਕਿ ਇਹ ਮਸਟੰਗ ਹੀ ਹੈ। ਇਸ ਦੀ ਹੈਂਡਲਿੰਗ ਵਧੀਆ ਹੈ ਅਤੇ ਯੂਰੋਪੀਅਨ ਸਪੋਰਟਸ ਕਾਰਾਂ ਦੇ ਮੁਕਾਬਲੇ ਇਸ ਵਿਚ ਵਧੀਆ ਇੰਜੀਨਿਅਰਿੰਗ ਦੇਖਣ ਨੂੰ ਮਿਲਦੀ ਹੈ। ਇਸ ਵਿਚ ਨੈਚੁਰਲੀ ਐਸਪੀਰੇਟਿਡ ਫਲੈਟ-ਕ੍ਰੈਂਕ 5.2 ਲਿਟਰ ਵੀ-8 ਇੰਜਣ ਦਿੱਤਾ ਹੈ, ਜੋ 500 ਹਾਰਸਪਾਵਰ ਅਤੇ 400 ਐੱਲ. ਬੀ. ਫੁੱਟ ਦਾ ਟਾਰਕ ਪੈਦਾ ਕਰਦਾ ਹੈ। ਲਗਭਗ 61,000 ਡਾਲਰ ਵਾਲੀ ਇਹ ਕਾਰ ਕਿਸੇ ਵੀ ਹੋਰ ਅਮਰੀਕੀ ਕਾਰ ਤੋਂ ਵਧੀਆ ਹੈ।
ਸਿਰਫ 5444 ਰੁਪਏ 'ਚ ਮਿਲੇਗਾ ਇਹ 4G ਸਮਾਰਟਫੋਨ
NEXT STORY