ਜਲੰਧਰ- ਚੀਨ ਨੇ ਲਗਭਗ 100 ਸ਼ਹਿਰਾਂ 'ਚ ਦੂਰਸੰਚਾਰ ਦੀ 5ਵੀਂ ਪੀੜ੍ਹੀ ਯਾਨੀ 5-ਜੀ ਟੈਕਨਾਲੋਜੀ ਦੇ ਦੂਰਸੰਚਾਰ ਉਪਕਰਨਾਂ ਦਾ ਪ੍ਰੀਖਣ ਸ਼ੁਰੂ ਕੀਤਾ ਹੈ। ਹਾਂਗਕਾਂਗ ਦੇ ਅਖਬਾਰ ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਬਰਨਸਟੇਨ ਰਿਸਰਚ ਦੀ ਰਿਪੋਰਟ ਦੇ ਆਧਾਰ 'ਤੇ ਇਸ ਸੰਬੰਧੀ ਖਬਰ ਪ੍ਰਕਾਸ਼ਿਤ ਕੀਤੀ ਹੈ।
ਚੀਨ ਗਾਹਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੂਰਸੰਚਾਰ ਬਾਜ਼ਾਰ ਹੈ। ਉਹ ਸੈਲੂਲਰ ਫੋਨ ਪ੍ਰਣਾਲੀਆਂ 'ਚ ਅਗਲੀ ਪੀੜ੍ਹੀ ਦੀ ਦੌੜ 'ਚ ਅੱਗੇ ਰਹਿਣਾ ਚਾਹੁੰਦਾ ਹੈ। ਚੀਨ 'ਚ 1.3 ਅਰਬ ਫੋਨ ਖਪਤਕਾਰਾਂ 'ਚੋਂ 30 ਫੀਸਦੀ 4-ਜੀ ਟੈਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਦੂਰਸੰਚਾਰ ਦੀ 5-ਜੀ ਟੈਕਨਾਲੋਜੀ ਮੌਜੂਦਾ 4-ਜੀ ਟੈਕਨਾਲੌਜੀ ਦੀ ਤੁਲਨਾ 'ਚ 20 ਗੁਣਾ ਤੇਜ਼ ਹੋਵੇਗੀ ਅਤੇ ਇਸ 'ਚ 'ਡਾਟਾ ਲਾਸ' ਬਹੁਤ ਘੱਟ ਹੋਵੇਗਾ।
ਫਾਸਿਲ ਗਰੁਪ ਨੇ ਭਾਰਤ 'ਚ ਪੇਸ਼ ਕੀਤੀ ਸਮਾਰਟਵਾਚ ਦੀ ਨਵੀਂ ਸੀਰੀਜ਼
NEXT STORY