ਜਲੰਧਰ : ਚੀਨ ਨੇ ਅੱਜ ਇੱਕ ਨਵਾਂ ਅਤੇ 'ਚ ਸਮਰੱਥਾ ਵਾਲਾ ਸਿੰਥੇਟਿਕ ਐਪਰਚਰ ਰਡਾਰ (ਐੱਸ. ਏ. ਆਰ ) ਇਮੇਜਿੰਗ ਉਪਗ੍ਰਹਿ ਲਾਂਚ ਕੀਤਾ ਹੈ। ਇਹ ਉਪਗ੍ਰਹਿ ਧਰਤੀ ਦੀ ਸਟੀਕ ਅਤੇ ਸਪੱਸ਼ਟ ਤਸਵੀਰਾਂ ਭੇਜੇਗਾ। ਇਹ ਉਪਗ੍ਰਹਿ ਵਿਸ਼ੇਸ਼ ਖੇਤਰਾਂ ਦੇ ਸਪਸ਼ਟ ਰੂਪ ਨਾਲ ਤਸਵੀਰਾਂ ਲੈਣ 'ਚ ਸਮਰੱਥਾਵਾਨ ਹੈ। ਇਹ ਉਪਗ੍ਰਹਿ ਉਤਰੀ ਸ਼ਾਂਝੀ ਪ੍ਰਾਂਤ 'ਚ ਸਥਿਤ ਤੇਯੂਆਨ ਸੈਟੇਲਾਈਟ ਲਾਂਚ ਕੇਂਦਰ ਤੋਂ ਛੱਡਿਆ ਗਿਆ।
ਕੇਂਦਰ ਦੇ ਮੁਤਾਬਕ ਸਥਾਨਕ ਸਮੇ ਅਨੁਸਰ ਛੇ ਵਜੇ ਕੇ 55 ਮਿੰਟ 'ਤੇ ਗਾਓਫੇਨ-3 ਸੈਟੇਲਾਈਟ ਨੂੰ ਲਾਂਗ ਮਾਰਚ ਫੋਰ ਸੀ ਰਾਕੇਟ 'ਤੇ ਸਵਾਰ ਕਰਕੇ ਛੱਡਿਆ ਗਿਆ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਲਾਂਗ ਮਾਰਚ ਕੰਡਕਟਰ ਰਾਕੇਟ ਦਾ ਇਹ 233ਵਾਂ ਯਾਨ ਅਭਿਆਨ ਹੈ। ਚੀਨ ਦਾ ਪਹਿਲਾ ਐੱਸ. ਏ. ਆਰ ਇਮੇਜਿੰਗ ਉਪਗ੍ਰਹਿ ਜਿਥੇ ਕੇਵਲ ਇਕ ਮੀਟਰ ਦੂਰੀ ਦੀ ਸਪੱਸ਼ਟ ਤਸਵੀਰਾਂ ਲੈ ਪਾਉਂਦਾ ਹੈ ਉਥੇ ਹੀ ਇਹ ਉਪਗ੍ਰਹਿ ਦੁਨਿਆਭਰ ਦੇ ਸਾਰੇ ਮੌਸਮਾਂ 'ਤੇ 24 ਘੰਟੇ ਨਿਗਰਾਨੀ ਰੱਖੇਗਾ ਅਤੇ ਇਸ ਦਾ ਇਸਤੇਮਾਲ ਆਫਤ ਚੇਤਾਵਨੀ ਜਾਰੀ ਕਰਨ, ਮੌਸਮ ਦਾ ਹਾਲ ਜਾਨਣ, ਜਲ ਸੰਸਾਧਨਾਂ ਦਾ ਆਨੂਮਾਨ ਕਰਨ ਅਤੇ ਸਮੁੰਦਰੀ ਖੇਤਰ 'ਚ ਅਧਿਕਾਰਾਂ ਦੀ ਜਾਣਕਾਰੀ ਲਈ ਵੀ ਕੀਤਾ ਜਾ ਸਕੇਗਾ। ਇਸ ਉਪਗ੍ਰਹਿ ਦਾ ਜੀਵਨ ਕਾਲ ਅੱਠ ਸਾਲ ਹੋਵੇਗਾ।
ਹੁਣ ਫੇਸਬੁੱਕ 'ਚ ਵੀ ਮਿਲਣਗੇ ਦਿਲਚਸਪ ਫੋਟੋ ਫਿਲਟਰਸ
NEXT STORY