ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਨੇ ਇਸ ਸਾਲ ਮਾਰਚ 'ਚ ਇਕ ਵੀਡੀਓ ਫਿਲਟਰ ਐਪ MSQRD ਖਰੀਦੀ ਸੀ। ਫੇਸਬੁੱਕ ਦੇ ਕੋ ਫਾਊਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਸ ਐਪ ਦੇ ਐਕੁਆਇਰ ਤੋਂ ਬਾਅਦ ਇਕ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਆਰਿਨਮੈਨ ਦਾ ਮਾਕਸ ਲਗਾਇਆ ਹੋਇਆ ਸੀ। ਉਨ੍ਹਾਂ ਕਿਹਾ ਸੀ ਕਿ ਜਲਦੀ ਹੀ ਇਸ ਨੂੰ ਫੇਸਬੁੱਕ ਦੇ ਇਕ ਫੀਚਰ ਦੇ ਤੌਰ 'ਤੇ ਆਮ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਨੇ ਕੁਝ ਦੇਸ਼ਾਂ 'ਚ ਇਸ ਦਿਲਚਸਪ ਫੀਚਰ ਦੀ ਸ਼ੁਰੂਆਤ ਬਤੌਰ ਟੈਸਟਿੰਗ ਕਰ ਦਿੱਤੀ ਹੈ।
MSQRD ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਫਿਲਟਰ ਐਪ ਹੈ ਜੋ ਮਾਸਕ ਰਾਹੀਂ ਯੂਜ਼ਰਸ ਦੀ ਸ਼ਕਲ ਬਦਲ ਦਿੰਦੀ ਹੈ। ਸਨੈਪਚੈਟ ਵਰਗੇ ਇਸ ਐਪ ਦੇ ਫੀਚਰ ਰਾਹੀਂ ਲਾਈਵ ਵੀਡੀਓ, ਫੋਟੋ ਅਤੇ ਸੈਲਫੀ 'ਚ ਫਿਲਟਰ ਐਡ ਕਰ ਸਕਦੇ ਹੋ। ਟੈੱਕ ਕ੍ਰੰਚ ਦੀ ਰਿਪੋਰਟ ਮੁਤਾਬਕ ਫੇਸਬੁੱਕ ਇਸ ਨੂੰ ਕੈਨੇਡਾ ਅਤੇ ਬ੍ਰਾਜ਼ੀਲ ਦੇ ਆਈ.ਓ.ਐੱਸ. ਯੂਜ਼ਰਸ ਨੂੰ ਦੇ ਕੇ ਇਸ ਦੀ ਟੈਸਟਿੰਗ ਕਰ ਰਹੀ ਹੈ। ਇਸ ਨਵੇਂ ਫੀਚਰ ਰਾਹੀਂ ਫੇਸਬੁੱਕ ਯੂਜ਼ਰਸ ਆਪਣੀ ਫੋਟੋ 'ਚ ਕਈ ਤਰ੍ਹਾਂ ਦੇ ਫਿਲਟਰ ਲਗਾ ਕੇ ਸ਼ੇਅਰ ਕਰ ਸਕਦੇ ਹਨ। ਇਸ MSQRD ਐਪ ਤੋਂ ਜ਼ਿਆਦਾ ਬਿਹਤਰ ਬਣਾਇਆ ਗਿਆ ਹੈ।
ਫਿਲਹਾਲ ਫੇਸਬੁੱਕ ਨੇ ਅਧਿਕਾਰਤ ਤੌਰ 'ਤੇ ਇਸ ਫੀਚਰ ਨੂੰ ਦੂਜੇ ਦੇਸ਼ਾਂ 'ਚ ਸ਼ੁਰੂ ਕਰਨ ਬਾਰੇ ਨਹੀਂ ਦੱਸਿਆ ਹੈ। ਕੈਨੇਡਾ 'ਚ ਇਸ ਫੀਚਰ ਰਾਹੀਂ ਯੂਜ਼ਰਸ ਨੂੰ ਰਿਓ ਓਲੰਪਿਕ ਦੇ ਫਿਲਟਰਸ ਚਿਹਰੇ 'ਤੇ ਲਗਾਉਣ ਲਈ ਦਿੱਤੇ ਜਾ ਰਹੇ ਹਨ।
ਜਲਦ ਲਾਂਚ ਹੋਵੇਗਾ 5-ਇੰਚ ਡਿਸਪਲੇ ਨਾਲ ਮੋਟੋ ਦਾ ਇਹ ਸਮਾਰਟਫੋਨ
NEXT STORY