ਲੁਧਿਆਣਾ - ਲੰਡਨ-ਅਧਾਰਤ ਤਕਨਾਲੋਜੀ ਕੰਪਨੀ ਨਥਿੰਗ ਦੇ ਸਬ-ਬ੍ਰਾਂਡ, ਸੀ. ਐੱਮ. ਐੱਫ. ਨੇ ਅੱਜ ਚਾਰ ਨਵੇਂ ਉਤਪਾਦਾਂ ਸੀ. ਐੱਮ. ਐੱਫ. ਫੋਨ-2 ਪ੍ਰੋ-ਬੱਡਜ਼ 2, ਬੱਡਜ਼-2 ਪਲੱਸ ਅਤੇ ਬੱਡਜ਼-2ਏ ਦਾ ਐਲਾਨ ਕੀਤਾ ਹੈ।
ਸੀ. ਐੱਮ. ਐੱਫ. ਫੋਨ 2 ਪ੍ਰੋ-ਸੈਗਮੈਂਟ ਦੇ ਇਕ ਬਿਹਤਰੀਨ ਤਿੰਨ ਕੈਮਰਾ ਸਿਸਟਮ, ਇਕ ਸ਼ਾਨਦਾਰ ਬ੍ਰਾਈਟ ਡਿਸਪਲੇਅ, ਅਤੇ ਇਕ ਪ੍ਰੀਮੀਅਮ ਡਿਜ਼ਾਈਨ ਦੇ ਨਾਲ, ਸੀ. ਐੱਮ. ਐੱਫ. ਫੋਨ 2-ਪ੍ਰੋ ਇਕ ਸ਼ਾਨਦਾਰ ਰੋਜ਼ਾਨਾ ਇਸਤੇਮਾਲ ਵਾਲਾ ਸਮਾਰਟਫੋਨ ਹੈ। ਸਿਰਫ਼ 7.8 ਮਿ. ਮੀ. ਪਤਲਾ ਸੀ. ਐੱਮ. ਐੱਫ. ਫੋਨ 1 ਨਾਲੋਂ 5 ਫੀਸਦੀ ਪਤਲਾ ਅਤੇ ਸਿਰਫ਼ 185 ਗ੍ਰਾਮ ਭਾਰ ਵਾਲਾ ਇਹ ਫੋਨ ਸਭ ਤੋਂ ਪਤਲਾ ਅਤੇ ਹਲਕਾ ਸਮਾਰਟਫੋਨ ਹੈ, ਜੋ ਕਦੇ ਵੀ ਕਿਸੇ ਨੇ ਡਿਜ਼ਾਈਨ ਨਹੀਂ ਕੀਤਾ ਹੈ।
ਇਹ ਸਮਾਰਟਫੋਨ ਚਾਰ ਰੰਗਾਂ ਚਿੱਟੇ, ਕਾਲੇ, ਸੰਤਰੀ ਅਤੇ ਹਲਕੇ ਹਰੇ ਵਿਚ ਉਪਲੱਬਧ ਹੈ ਅਤੇ ਹਰੇਕ ਵਿਚ ਵਿਲੱਖਣ ਫਿਨਿਸ਼ ਅਤੇ ਟੈਕਸਚਰ ਮੌਜੂਦ ਹਨ। ਸੀ. ਐੱਮ. ਐੱਫ. ਫੋਨ 2-ਪ੍ਰੋ ਵਿਚ ਇਕ ਉੱਨਤ ਤਿੰਨ ਕੈਮਰਾ ਸਿਸਟਮ ਮੌਜੂਦ ਹੈ, ਜਿਸ ਵਿਚ ਇਕ 50 ਐੱਮ. ਪੀ. ਪ੍ਰਾਇਮਰੀ ਕੈਮਰਾ ਮੌਜੂਦ ਹੈ, ਜੋ ਸੀ. ਐੱਮ. ਐੱਫ. ਫੋਨ-1 ਨਾਲੋਂ 64 ਫੀਸਦੀ ਵੱਧ ਰੌਸ਼ਨੀ ਕੈਪਚਰ ਕਰਦਾ ਹੈ।
Spam Calls ਤੋਂ ਹੋ ਪ੍ਰੇਸ਼ਾਨ ਤਾਂ ਤੁਰੰਤ ਆਨ ਕਰ ਲਓ ਇਹ ਫੀਚਰ
NEXT STORY