ਜਲੰਧਰ-Coolpad ਭਾਰਤ 'ਚ ਦੋ ਨਵੇਂ ਸਮਾਰਟਫੋਨਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ 'ਚ ਇਕ ਡਿਵਾਈਸ 'ਚ 18.9 ਡਿਸਪਲੇਅ ਮੌਜ਼ੂਦ ਹੈ ਅਤੇ ਦੂਜੇ ਸਮਾਰਟਫੋਨ 'ਚ ਫ੍ਰੰਟ 'ਚ ਡਿਊਲ ਕੈਮਰਾ ਸੈੱਟਅਪ ਮੌਜ਼ੂਦ ਹੋਵੇਗਾ। Coolpad ਇੰਡੀਆ ਦੇ CEO Syed Tajuddin ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੰਪਨੀ ਇਨ੍ਹਾਂ ਡਿਵਾਈਸ 'ਤੇ ਕੰਮ ਕਰ ਰਹੀਂ ਹੈ, ਪਰ ਹੁਣ ਡਿਵਾਈਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
ਇਸ ਤੋਂ ਇਲਾਵਾ ਕੂਲਪੈਡ ਨੇ ਆਪਣੇ ਸਫਲ ਰਹੇ ਪਲੇਅ 6 ਸਮਾਰਟਫੋਨ ਨੂੰ ਨਵੇਂ ਕਲਰ ਵੇਰੀਐਂਟ 'ਚ ਵੀ ਲਾਂਚ ਕਰਨ ਦੀ ਪਲਨਿੰਗ ਕਰ ਰਿਹਾ ਹੈ। ਹੁਣ ਇਹ ਡਿਵਾਈਸ ਕਲਾਸਿਕ ਬਲੈਕ ਕਲਰ 'ਚ ਉਪਲੱਬਧ ਹੋਵੇਗਾ। ਕੂਲਪੈਡ ਪਲੇਅ 6 ਸਮਾਰਟਫੋਨ ਗੋਲਡ ਕਲਰ 'ਚ ਉਪਲੱਬਧ ਹੋਇਆ ਸੀ। ਇਹ ਡਿਵਾਈਸ ਸਨੈਪਡ੍ਰੈਗਨ 653 , 6 ਜੀ. ਬੀ. ਰੈਮ ਅਤੇ ਡਿਊਲ ਕੈਮਰਾ ਸੈੱਟਅਪ ਨਾਲ ਲੈਸ ਹੈ।
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਪਹਿਲਾ Coolpad Mega 4A ਦਾ ਐਲਾਨ ਕੀਤਾ ਸੀ ਕਿ ਜੋ ਅਗਲੇ ਸਾਲ ਤੱਕ ਭਾਰਤ 'ਚ ਲਾਂਚ ਹੋਣਾ ਸੀ। ਇਸ ਤੋਂ ਇਲਾਵਾ ਕੰਪਨੀ ਦਾ ਫਲੈਗਸ਼ਿਪ ਡਿਵਾਈਸ Coolpad S1 Change ਵੀ ਇਸ ਸਾਲ ਭਾਰਤ 'ਚ ਲਾਂਚ ਹੋ ਸਕਦਾ ਹੈ । ਹਾਲ 'ਚ ਦੁਬਈ 'ਚ ਆਯੋਜਿਤ ਇਕ ਈਵੈਂਟ ਦੇ ਦੌਰਾਨ Coolpad Play 6 ਨਾਲ Mega 4A ਅਤੇ Coolpad S1 ਦਾ ਐਲਾਨ ਕੀਤਾ ਗਿਆ ਸੀ। ਉਸ ਕੰਪਨੀ ਨੇ ਕਿਹਾ ਸੀ ਕਿ Mega 4A ਦੀ ਕੀਮਤ 5,999 ਰੁਪਏ ਹੋਵੇਗੀ ਅਤੇ ਦੀਵਾਲੀ ਤੋਂ ਪਹਿਲਾਂ ਇਹ ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਜਾਵੇਗਾ।
Coolpad S1 ਸਨੈਪਡ੍ਰੈਗਨ 821 ਚਿਪਸੈੱਟ 'ਤੇ ਚੱਲਦਾ ਹੈ ਅਤੇ ਇਸ 'ਚ 5.5 ਇੰਚ ਦੀ FHD ਡਿਸਪਲੇਅ ਅਤੇ 16 ਐੱਮ. ਪੀ. ਦਾ ਰਿਅਰ ਕੈਮਰਾ ਮੌਜ਼ੂਦ ਹੈ। ਹੁਣ ਤੱਕ ਇਸ ਡਿਵਾਈਸ ਦੀ ਭਾਰਤੀ ਕੀਮਤ ਦੇ ਬਾਰੇ 'ਚ ਜਾਣਕਾਰੀ ਨਹੀਂ ਮਿਲੀ ਹੈ, ਪਰ ਇਹ ਚੀਨ 'ਚ 2,599 Yuan (ਲਗਭਗ 26,000 ਰੁਪਏ) ਕੀਮਤ ਨਾਲ ਵਿਕਦਾ ਹੈ।
Oculus ਨੇ ਪੇਸ਼ ਕੀਤਾ ਸਟੈਂਡ-ਅਲੋਨ ਵਰਚੁਅਲ ਰਿਐਲਿਟੀ Headset
NEXT STORY