ਜਲੰਧਰ: ਸਮਾਰਟਫੋਨ ਨਿਰਮਾਤਾ ਕੰਪਨੀ 3oolpad ਦੁਆਰਾ ਇਸ ਸਾਲ ਭਾਰਤ 'ਚ ਕੂਲਪੈਡ ਮੈਕਸ ਲਾਂਚ ਕੀਤਾ ਗਿਆ ਸੀ। 24,999 ਰੁਪਏ 'ਚ ਲਾਂਚ ਹੋਏ ਇਸ ਸਮਾਰਟਫੋਨ ਦੀ ਕੀਮਤ 'ਚ ਕੰਪਨੀ ਨੇ 11,000 ਰੁਪਏ ਦੀ ਭਾਰੀ ਕਟੌਤੀ ਕੀਤੀ ਹੈ। ਹੁਣ ਇਹ ਸਮਾਰਟਫੋਨ 13,999 ਰੁਪਏ ਦੀ ਕੀਮਤ 'ਚ ਐਮਾਜ਼ਾਨ 'ਤੇ ਉਪਲੱਬਧ ਹੈ। ਇਹ ਸਮਾਰਟਫੋਨ ਗੋਲਡ ਅਤੇ ਗੋਲਡ ਰੋਜ਼ ਰੰਗ ਦੇ ਆਪਸ਼ਨਸ 'ਚ ਮਿਲੇਗਾ।
ਕੂਲਪੈਡ ਮੈਕਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 5.5 ਇੰਚ ਦੀ ਫੁੱਲ-ਐੱਚ. ਡੀ ਡਿਸਪਲੇ, 64-ਬਿਟ 1.5 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 617 ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਮਲਟੀ-ਟਾਸਕਿੰਗ ਲਈ 4GB ਦੀ ਰੈਮ ਮੌਜੂਦ ਹੈ। ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਇਸ ਸਮਾਰਟਫੋਨ ਦੀ ਇਨ-ਬਿਲਟ ਸਟੋਰੇਜ 64GB ਹੈ। ਹੈਂਡਸੈਟ 'ਚ ਮਾਇਕ੍ਰੋ ਐੱਸ. ਡੀ ਕਾਰਡ ਲਈ ਸਪੋਰਟ ਵੀ ਮੌਜੂਦ ਹੈ।
ਇਸ ਡਿਉਲ ਸਿਮ ਸਮਾਰਟਫੋਨ 'ਚ 13 MP ਦਾ ਰਿਅਰ ਸੈਂਸਰ ਹੈ ਜੋ ਐੱਲ. ਈ. ਡੀ ਫਲੈਸ਼ ਨਾਲ ਲੈਸ ਹੈ। ਫ੍ਰੰਟ ਕੈਮਰਾ 5 MP ਦਾ ਹੈ। ਇਹ 47 ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ ਅਤੇ ਹੋਰ ਆਮ ਕੁਨੈੱਕਟੀਵਿਟੀ ਫੀਚਰਸ ਦਿੱਤੇ ਗਏ ਹਨ। ਇਸ ਨੂੰ ਪਾਵਰ ਦੇਣ ਦਾ ਕੰਮ 2800MAh ਦੀ ਬੈਟਰੀ ਕਰੇਗੀ। ਕਵਿੱਕ ਚਾਰਜ ਫੀਚਰ ਨੂੰ ਸਪੋਰਟ ਕਰ ਰਿਹਾ ਇਹ ਸਮਾਰਟਫੋਨ 30 ਮਿੰਟ ਤੱਕ ਚਾਰਜ ਕਰਨ 'ਤੇ ਫੋਨ ਦੀ ਬੈਟਰੀ 65 ਫੀਸਦੀ ਤੱਕ ਪਹੁੰਚ ਜਾਂਦਾ ਹੈ।
ਸੈਮਸੰਗ ਦੇ ਨਵੇਂ ਲਾਂਚ ਹੋਏ ਸਮਾਰਟਫੋਨਜ਼ ਦੇ ਫੀਚਰਸ
NEXT STORY