ਜਲੰਧਰ- ਤਾਈਵਾਨ ਦੀ ਸਮਾਰਟਫੋਨ ਕੰਪਨੀ ਅਸੂਸ ਨੇ ਆਪਣੇ ਜ਼ੈੱਨਫੋਨ ਮੈਕਸ (ਜ਼ੈੱਡ. ਸੀ. 550 ਕੇ. ਐੱਲ.) ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਅਸੂਸ ਜ਼ੈੱਨਫੋਨ ਮੈਕਸ (ਜ਼ੈੱਡ. ਸੀ. 550 ਕੇ. ਐੱਲ.) ਇਸ ਤੋਂ ਪਹਿਲਾਂ 8,999 ਰੁਪਏ 'ਚ ਮਿਲ ਰਿਹਾ ਸੀ ਪਰ ਹੁਣ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ 1,000 ਰੁਪਏ ਦੀ ਕਟੌਤੀ ਨਾਲ ਇਹ ਸਮਾਰਟਫੋਨ 7,999 ਰੁਪਏ 'ਚ ਖਰੀਦਣ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਨੂੰ ਪਿਛਲੇ ਸਾਲ ਮਈ 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ।
ਜ਼ੈੱਨਫੋਨ ਮੈਕਸ ਦੇ ਨਵੇਂ ਵੇਰੀਐਂਟ 'ਚ ਵੀ 5000 ਐੱਮ. ਏ. ਐੱਚ. ਦੀ ਬੈਟਰੀ ਹੈ। ਕੰਪਨੀ ਦੇ ਦੱਸਿਆ ਹੈ ਕਿ ਇਸ ਡਿਵਾਈਸ ਦਾ ਇਸਤੇਮਾਲ ਪਾਵਰ ਬੈਂਕ ਦੇ ਤੌਰ 'ਤੇ ਵੀ ਕੀਤਾ ਜਾ ਸਕਦਾ ਹੈ। ਹੈਂਡਸੈੱਟ ਦੀ ਬੈਟਰੀ ਨਾਨ-ਰੀਮੂਵੇਬਲ ਹੈ। ਕੰਪਨੀ ਦਾ ਦਾਅਵਾ ਹੈ ਕਿ ਜ਼ੈੱਨਫੋਨ ਮੈਕਸ ਦੀ ਬੈਟਰੀ 38 ਦਿਨਾਂ ਦਾ ਸਟੈਂਡਬਾਏ ਟਾਈਮ ਦੇਵੇਗੀ ਅਤੇ 3ਜੀ ਨੈੱਟਵਰਕ 'ਤੇ 37.6 ਘੰਟੇ ਤੱਕ ਦਾ ਟਾਕ ਟਾਈਮ।
ਇਸ ਡਿਊਲ-ਸਿਮ ਹੈਂਡਸੈੱਟ 'ਚ ਡਿਊਲ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਦੇ ਦੀਵਾਨਾਂ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹੈ। ਹੋਰ ਕਨੈਕਟੀਵਿਟੀ ਫੀਚਰ 'ਚ 3ਜੀ, ਜੀ. ਪੀ. ਆਰ. ਐੱਸ/ਐਜ, ਜੀ. ਪੀ. ਐੱਸ. ਗਲੋਨਾਸ, ਬਲੂਟੁੱਥ ਅਤੇ ਵਾਈ-ਫਾਈ ਸ਼ਾਮਿਲ ਹਨ। ਜ਼ੈੱਨਫੋਨ ਸੀਰੀਜ਼ ਦੇ ਹੋਰ ਹੈਂਡਸੈੱਟ ਦੀ ਤਰ੍ਹਾਂ ਇਹ ਭਾਰਤੀ ਐੱਲ. ਟੀ. ਈ. ਬੈਂਡ ਨੂੰ ਸਪੋਰਟ ਕਰਦਾ ਹੈ।
ਜਿਓਫੋਨ ਨੂੰ ਟੱਕਰ ਦੇਣ ਲਈ nokia ਭਾਰਤੀ ਬਾਜ਼ਾਰ 'ਚ ਪੇਸ਼ ਕਰ ਸਕਦੈ 4G Feature Phone
NEXT STORY