ਜਲੰਧਰ- ਜਿਵੇਂ ਕਿ ਕਰੀਬ- ਕਰੀਬ ਰਿਲਾਇੰਸ ਜਿਓ ਇੰਟਰਨੈੱਟ ਬਾਜ਼ਾਰ 'ਚ ਆਪਣੀ ਫੜ ਨੂੰ ਮਜ਼ਬੂਤ ਕਰ ਚੁੱਕਿਆ ਹੈ, ਨਾਲ ਹੀ ਉਸ ਨੇ ਕਿਤੇ ਨਾਂ ਕਿਤੇ ਸਮਾਰਟਫੋਨ ਅਤੇ ਮੋਬਾਇਲ ਫੋਨ ਬਾਜ਼ਾਰ 'ਚ ਆਪਣੀ ਚਮਕ ਵਿੱਖਾ ਹੀ ਦਿੱਤੀ ਹੈ। ਅਤੇ JioPhone ਓ ਲੈ ਕੇ ਤਾਂ ਪਿਛਲੇ ਕਾਫ਼ੀ ਸਮੇਂ ਤੋਂ ਰਿਲਾਇੰਸ ਜਿਓ ਚਰਚਾ 'ਚ ਬਣਿਆ ਹੋਇਆ ਹੈ।
ਦੂਜੇ ਪਾਸੇ ਇਸ ਦੇ ਕੰਪੀਟਿਟਰ ਕਾਫ਼ੀ ਚਿੰਤਤ ਹਨ। ਰਿਲਾਇੰਸ ਜਿਓ ਫੋਨ ਨੂੰ ਕੜੀ ਟੱਕਰ ਦੇਣ ਲਈ ਏਅਰਟੈੱਲ ਇਕ 4G ਸਮਾਰਟਫੋਨ ਭਾਰਤੀ ਬਾਜ਼ਾਰ 'ਚ ਜਲਦ ਹੀ ਪੇਸ਼ ਕੀਤਾ ਜਾਵੇਗਾ । ਇਸ ਦੀ ਕੀਮਤ ਵੀ 2,000 ਰੁਪਏ ਦੇ ਕਰੀਬ ਕਰੀਬ ਹੋਣ ਦੇ ਹੀ ਲਛਣ ਹਨ ਅਤੇ ਅਜੇ ਇਸ ਖਬਰ ਨੂੰ ਚਰਚਾ 'ਚ ਬਣੇ ਹੋਏ ਕੁਝ ਹੀ ਸਮਾਂ ਹੋਇਆ ਸੀ ਕਿ Nokia ਵੀ ਇਕ ਨਵਾਂ ਹੀ ਪੈਂਤਰਾ ਖੇਡਣ ਦੀ ਸੋਚ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ HMD Global ਜੋ Nokia ਬਰਾਂਡ ਨੂੰ ਇੱਕ ਵਾਰ ਫਿਰ ਤੋਂ ਬਾਜ਼ਾਰ 'ਚ ਲੈ ਕੇ ਆਇਆ ਹੈ, ਜਲਦ ਹੀ ਇਕ ਵਾਰ ਫਿਰ ਤੋਂ ਇਸ ਨੂੰ ਭਾਰਤੀ ਬਾਜ਼ਾਰ 'ਚ ਫੀਚਰ ਫੋਨ ਦੇ ਨਾਲ ਅਂਟਰੀ ਕਰਨ ਵਾਲਾ ਹੈ, ਤੁਹਾਨੂੰ ਦੱਸ ਦਈਏ ਕਿ ਨੋਕਿਆ ਦੇ ਸਮਾਰਟਫੋਨਸ ਨੂੰ ਨੋਕੀਆ ਦੇ ਬਾਜ਼ਾਰ 'ਚ ਵਾਪਸ ਦੇ ਬਾਅਦ ਤੋਂ ਭਾਰਤੀ ਬਾਜ਼ਾਰ 'ਚ ਕਾਫ਼ੀ ਪਸੰਦ ਵੀ ਕੀਤਾ ਜਾ ਰਿਹਾ ਹੈ ਅਤੇ ਹੁਣ ਕੰਪਨੀ ਆਪਣੇ ਨਵੇਂ ਫੀਚਰ ਫੋਨਸ ਦੇ ਨਾਲ ਇਕ ਵਾਰ ਫਿਰ ਤੋਂ ਇਸ ਬਾਜ਼ਾਰ 'ਤੇ ਆਪਣਾ ਕਬਜ਼ਾ ਜਮਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਲਦ ਹੀ Nokia ਇਕ ਫੀਚਰ ਫੋਨ ਨੂੰ ਭਾਰਤੀ ਬਾਜ਼ਾਰ 'ਚ ਰਿਲਾਇੰਸ ਜਿਓ ਦੇ JioPhone ਨੂੰ ਟੱਕਰ ਦੇਣ ਲਈ ਉਤਾਰਣ ਵਾਲੀ ਹੈ।
ਸੈਮਸੰਗ GalaxyA5 (2018) ਸਮਾਰਟਫੋਨ ਨੂੰ ਦੋ ਚਿਪਸੈੱਟ ਵੇਰੀਐਂਟਸ ਨਾਲ ਕੀਤਾ ਜਾਵੇਗਾ ਪੇਸ਼
NEXT STORY