ਜਲੰਧਰ : ਸਾਈਨਜਿਨ, ਇਕ ਅਜਿਹੀ ਕੰਪਨੀ ਜੋ ਐਂਡ੍ਰਾਇਡ ਤੇ ਮਾਈਕ੍ਰੋਸਾਫਟ ਦੇ ਸਾਫਟਵੇਅਰਜ਼ ਦੇ ਕਸਟਮਾਈਜ਼ ਵਰਜ਼ਨ ਦਾ ਨਿਰਮਾਣ ਕਰਦੀ ਹੈ, ਨੇ ਇਕ ਵੱਡਾ ਫੈਸਲਾ ਲਿਆ ਹੈ। ਕੰਪਨੀ ਦੇ ਬਣੇ ਨਵੇਂ ਸੀ. ਈ. ਓ ਲਾਇਓਰ ਟੇਲ ਨਵੀਂ ਸੈਟਰਜੀ ਅਪਣਾਈ ਹੈ ਜੋ ਕੁਝ ਅਜੀਬ ਹੈ ਕਿਉਂਕਿ ਕੰਪਨੀ ਦਾ ਫੈਸਲਾ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਐਂਡ੍ਰਾਇਡਓ.ਐੱਸ. ਤਿਆਰ ਨਹੀਂ ਕਰਨਗੇ। ਹੁਣ ਉਹ ਮਾਡਿਊਲ ਓ. ਐੱਸ. ਪ੍ਰੋਗਰਾਮ 'ਤੇ ਧਿਆਨ ਦੇਣਗੇ।
ਆਸਾਨ ਸ਼ਬਦਾਂ 'ਚ ਪੂਰੇ ਓ. ਐੱਸ. ਦੀ ਬਜਾਏ ਕੰਪਨੀ ਹੁਣ ਛੋਟੇ ਛੋਟੇ ਮਾਡਿਊਲ ਤਿਆਰ ਕਰੇਗੀ ਜਿਸ ਨੂੰ ਕੋਈ ਵੀ ਐਂਡ੍ਰਾਇਡ ਯੂਜ਼ਰ ਅਪਣਾ ਸਕੇਗਾ। ਇਸ ਨਾਲ ਯੂਜ਼ਰ ਨੂੰ ਇਹ ਫੀਡਮ ਮਿਲੇਗੀ ਕਿ ਉਹ ਪੂਰੇ ਓ. ਐੱਸ. ਨੂੰ ਇੰਸਟਾਲ ਕਰਨ ਦੀ ਬਜਾਏ ਉਸ ਦੇ ਪਾਰਟਸ ਨੂੰ ਆਪਣੇ ਮੌਜੂਦਾ ਓ. ਐੱਸ. 'ਚ ਪਾ ਸਕੇਗਾ।
ਕੰਪਨੀ ਨੇ ਇਸ ਨੂੰ ਮੋਡ ਨਾਂ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਕੰਪਨੀ ਅਲਗ ਅਲਗ ਫੀਚਰ ਜੋ ਐਂਡ੍ਰਾਇਡ ਨੂੰ ਕਸਟਮਾਈਜ਼ ਕਰ ਕੇ ਉਸ 'ਚ ਐਡ ਕਰਦੀ ਸੀ, ਉਹ ਹੁਣ ਕੰਰਪੀ ਵੱਲੋਂ ਮੋਡ ਦੇ ਤੌਰ 'ਤੇ ਮੁਹੱਈਆ ਕਰਵਾਏ ਦਾਣਗੇ।
ਸਾਹਮਣੇ ਆਈ ਗੂਗਲ ਦੀ ਸੈਲਫ ਡ੍ਰਾਈਵਿੰਗ ਮਿੰਨੀ ਵੈਨ
NEXT STORY