ਜਲੰਧਰ : ਗੂਗਲ ਦੀ ਸੈਲਫ ਡ੍ਰਾਈਵਿੰਗ ਕਾਰ ਤੇ ਉਸ ਨਾਲ ਸਬੰਧਿਤ ਕ੍ਰਾਈਸਲਰ ਕਾਰ ਨਿਰਮਾਤਾ ਕੰਪਨੀ ਦੀ ਪੈਸੀਫਿਕਾ ਮਿੰਨੀ ਵੈਨ ਦੇ ਨਾਲ ਨਾਂ ਜੋੜੇ ਜਾਣ ਦੀਆਂ ਗੱਲਾਂ ਕਾਫੀ ਦੇਰ ਤੋਂ ਚੱਲ ਰਹੀਆਂ ਸਨ। ਤਾਜ਼ਾ ਜਾਣਕਾਰੀ ਮੁਤਾਬਿਕ ਗੂਗਲ ਦੀ ਇਹ ਸੈਲਫ ਡ੍ਰਾਈਵਿੰਗ ਮਿੰਨੀ ਵੈਨ ਸਪਾਟ ਕੀਤੀ ਗਈ ਹੈ। ਪਹਿਲੀਆਂ 6 ਮਿੰਨੀ ਵੈਨਜ਼ ਸਾਂਟਾ ਕਲਾਰਾ ਕਾਉਂਟੀ ਦੇ ਮਾਊਂਟਨ ਵਿਊ 'ਚ ਦੇਖੀਆਂ ਗਈਆਂ ਹਨ। ਤੇ ਗੂਗਲ ਵੱਲੋਂ 6'ਚੋਂ 2 ਮਿੰਨੀ ਵੈਨਜ਼ 'ਚ ਮਾਊਂਟਿੰਗ ਸਿਸਟਮ ਤੇ ਬਾਕੀਆਂ 'ਚ ਸੈਂਸਰ ਸੂਟ ਲਗਾਇਆ ਗਿਆ ਹੈ।
ਇਨ੍ਹਾਂ ਵ੍ਹੀਕਲਜ਼ ਦੇ ਫ੍ਰੰਟ ਫੈਂਡਰ 'ਚ ਸੈਂਸਰਜ਼ ਨੂੰ ਫਿੱਟ ਕੀਤਾ ਗਿਆ ਹੈ। ਤੇ ਪੈਸੀਫਿਕਾ ਦੀ ਹੋਰ ਜਾਣਕਾਰੀ ਜੋ ਸਾਹਮਣੇ ਆਈ ਹੈ ਉਸ ਮੁਤਾਬਿਕ ਇਸ ਮਿੰਨੀ ਵੈਨ 'ਚ 16 ਕਿਲੋਵਾਟ ਦੀਆਂ ਬੈਟਰੀਜ਼ ਲੱਗੀਆਂ ਹਨ ਜੋ 30 ਮੀਲ ਦਾ ਰੇਂਜ ਪ੍ਰਦਾਰ ਕਰਦੀਆਂ ਹਨ। ਗੂਗਲ ਬਹੁਤ ਜਲਦ ਕਿਸੇ ਪ੍ਰਤਿਸ਼ਠਿਤ ਸਮਾਗਮ ਦੌਰਾਨ ਇਨ੍ਹਾਂ ਕਾਰਾਂ ਨੂੰ ਲੋਕਾਂ ਸਾਹਮਣੇ ਆਫਿਸ਼ੀਅਲੀ ਲਿਆ ਸਕਦੀ ਹੈ।
Festival Season: ਕੰਪਨੀ ਨੇ ਲਾਂਚ ਕੀਤਾ ਡਸਟਰ ਦਾ ਐਡਵੇਂਚਰ ਐਡੀਸ਼ਨ, ਖਾਸ ਫੀਚਰਸ ਨਾਲ ਲੈਸ (ਤਸਵੀਰਾਂ)
NEXT STORY