ਗੈਜੇਟ ਡੈਸਕ- ਦਾਇਵਾ (Daiwa) ਨੇ ਭਾਰਤ 'ਚ ਆਪਣਾ ਪਹਿਲਾ Quantum Luminit ਸਮਾਰਟ LED ਟੀ. ਵੀ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਦੋ ਵੇਰੀਐਂਟਸ ਨੂੰ ਪੇਸ਼ ਕੀਤਾ ਹੈ ਜਿਸ 'ਚ 49- ਇੰਚ ਵਾਲੇ ਐਲ. ਈ. ਡੀ. ਟੀਵੀ. ਦੀ ਕੀਮਤ 32,990 ਰੁਪਏ ਹੈ ਤੇ 55-ਇੰਚ ਵਾਲੇ LED TV ਦੀ ਕੀਮਤ 42,990 ਰੁਪਏ ਹੈ। ਇਹ ਦੋਵੇਂ ਮਾਡਲ ਭਾਰਤ 'ਚ ਪ੍ਰਮੁੱਖ ਰਿਟੇਲ ਸਟੋਰਸ ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ 'ਤੇ ਵਿਕਰੀ ਲਈ ਉਪਲੱਬਧ ਹੈ।
ਦਾਇਵਾ ਦੇ 49-ਇੰਚ ਵਾਲਾ 4K ਟੀਵੀ ਮਾਡਲ ਨੰਬਰ D50QUHD-M10 ਤੇ 55-ਇੰਚ ਵਾਲਾ 4K ਟੀ. ਵੀ. ਮਾਡਲ ਨੰਬਰ D55QUHD-M10 ਦੇ ਨਾਲ ਆਉਂਦਾ ਹੈ। ਦੋਨਾਂ ਹੀ ਮਾਡਲ 'ਚ Quantum Luminit ਡਿਸਪਲੇਅ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਲਈ ਕੰਪਨੀ ਦਾ ਦਾਅਵਾ ਹੈ ਕਿ ਇਹ ਰੈੱਡ, ਗਰੀਨ ਤੇ ਬਲੂ ਕਲਰ ਕੁਆਲਿਟੀ ਨੂੰ ਬਿਹਤਰ ਕਰਨ ਦੇ ਨਾਲ ਹੀ ਵੀਡੀਓ ਦੇਖਣ ਦੇ ਅਨੁਭਵ ਨੂੰ ਵੀ ਬਿਹਤਰ ਬਣਾਉਂਦਾ ਹੈ। 
ਇਹ ਦੋਵੇਂ ਹੀ ਟੀਵੀ 4K HDR ਡਿਸਪਲੇ ਖੂਬੀ ਦੇ ਨਾਲ ਆਉਂਦੇ ਹਨ ਜਿਸ ਦਾ ਸਕ੍ਰੀਨ ਰੈਜੋਲਿਊਸ਼ਨ 3840x2160 ਪਿਕਸਲ ਹੈ। ਇਨ੍ਹਾਂ 'ਚ 1+ ਗਰੇਡ ਪੈਨਲ ਲਗਾ ਹੈ ਜਿਸ ਦਾ ਕਾਂਟਰਾਸਟ ਰੇਸ਼ਿਓ 6000000 :1 ਹੈ। ਇਸ ਟੀ. ਵੀ ਦੇ ਨਾਲ ਬਿਲਟ-ਇਨ ਸਾਊਂਡਬਾਰ ਸਪੀਕਰ ਹੈ ਜੋ ਸਾਊਂਡ ਐਕਸਪੀਰੀਅਨਸ ਨੂੰ ਬਿਹਤਰ ਬਣਾਉਂਦਾ ਹੈ।
ਇਹ ਨਵਾਂ 4K ਸਮਾਰਟ TV ਐਂਡ੍ਰਾਇਡ 7.0 ਨੂਗਟ 'ਤੇ ਅਧਾਰਿਤ ਹੈ ਤੇ ਇਸ 'ਚ ਪ੍ਰੀ-ਲੋਡਿਡ ਰੂਪ ਨਾਲ ਕਈ ਐਂਟਰਟੇਨਮੈਂਟ ਐਪਸ ਜਿਹੀਆਂ ਨੈੱਟਫਲਿਕਸ, ਹਾਟਸਟਾਰ, ਯੂਟਿਊਬ ਪਹਿਲਾਂ ਤੋਂ ਹੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ 'ਚ 1GB ਰੈਮ ਤੇ 8GB ਇੰਟਰਨਲ ਸਟੋਰੇਜ਼ ਦੀ ਸਹੂਲਤ ਦਿੱਤੀ ਗਈ ਹੈ। ਇਸ 'ਚ ਯੂਜ਼ਰ ਚਾਹਣ ਤਾਂ ਆਪਣੇ ਐਂਡ੍ਰਾਇਡ ਜਾਂ ਆਈਫੋਨ ਨੂੰ ਟੀ. ਵੀ ਨਾਲ ਕੁਨੈੱਕਟ ਕਰ ਸਕਦੇ ਹਨ।
ਦਾਇਵਾ ਦਾ ਇਹ ਸਮਾਰਟ 4K LED ਟੀ. ਵੀ.AI (ਆਰਟੀਫਿਸ਼ੀਅਲ ਇੰਟੈਲੀਜੈਂਸ) ਫੀਚਰ ਦੇ ਨਾਲ ਆਉਂਦਾ ਹੈ। ਯੂਜ਼ਰਸ ਟੀ. ਵੀ ਨੂੰ ਵੁਆਈਸ ਕਮਾਂਡ ਦੇ ਰਾਹੀਂ ਵੀ ਕੰਟਰੋਲ ਕਰ ਸਕਦੇ ਹਨ, ਇਸ ਦੇ ਲਈ ਸਮਾਰਟਫੋਨ 'ਚ ਇਕ ਐਪ ਡਾਊਨਲੋਡ ਕਰਨਾ ਪਵੇਗਾ।
ਇਹ ਸਮਾਰਟ ਟੀ. ਵੀ ਵੈੱਬ ਪਲੇਅ ਰਿਮੋਟ ਦੇ ਨਾਲ ਆਉਂਦਾ ਹੈ ਜਿਸ ਦਾ ਰਿਮੋਟ ਦੇ ਨਾਲ-ਨਾਲ QWERTY ਕੀਪੈਡ ਦੀ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ। ਇਹ ਰਿਮੋਟ ਸਮਾਰਟ ਟੀ. ਵੀ ਤੇ ਸੈੱਟ-ਅਪ ਬਾਕਸ ਦੋਨਾਂ ਨੂੰ ਕੰਟਰੋਲ ਕਰ ਸਕਦਾ ਹੈ।
ਹੁਣ Instagram ’ਚ 6 ਲੋਕ ਕਰ ਸਕਣਗੇ ਗਰੁੱਪ ਵੀਡੀਓ ਚੈਟ
NEXT STORY