ਜਲੰਧਰ— ਫੈਸ਼ਨ ਬ੍ਰਾਂਡ ਡੀਜ਼ਲ ਨੇ ਵੀਰਵਾਰ ਨੂੰ ਭਾਰਤ 'ਚ ਆਪਣੀ ਨਵੀਂ ਪ੍ਰੀਮੀਅਮ ਟੱਚਸਕਰੀਨ ਸਮਾਰਟਵਾਚ Diesel Full Guard 2.5 ਨੂੰ ਲਾਂਚ ਕਰ ਦਿੱਤਾ ਹੈ। ਬੁੱਧਵਾਰ ਨੂੰ ਇਸ ਦੀ ਗਲੋਬਲ ਲਾਂਚਿੰਗ ਕੀਤੀ ਗਈ ਸੀ। ਇਸ ਸਮਾਰਟਵਾਚ ਨੂੰ ਡੀਜ਼ਲ ਦੇ ਟ੍ਰੇਡਮਾਰਕ ਵਾਲੇ ਬੋਲਡ ਡਿਜ਼ਾਈਨ 'ਚ ਹੀ ਰੱਖਿਆ ਗਿਆ ਹੈ। ਇਹ ਸਮਾਰਟਵਾਚ ਗੂਗਲ ਵਿਅਰ ਆਪਰੇਟਿੰਗ ਸਿਸਟਮ ਨਾਲ ਲੈਸ ਹੈ ਅਤੇ ਇਹ ਐਂਡਰਾਇਡ ਫੋਨਸ ਅਤੇ ਐਪਲ ਆਈਫੋਨ ਦੇ ਨਾਲ ਕੰਪੈਟਿਬਲ ਹੈ। ਕੰਪਨੀ ਨੇ ਇਸ ਸਮਾਰਟਵਾਚ ਦੀ ਕੀਮਤ 24,495 ਰੁਪਏ ਰੱਖੀ ਹੈ ਅਤੇ ਇਸ ਨੂੰ ਭਾਰਤ 'ਚ ਚੁਣੇ ਹੋਏ ਸਟੋਰਾਂ 'ਤੇ ਨਵੰਬਰ ਤੋਂ ਉਪਲੱਬਧ ਕਰਵਾਇਆ ਜਾਵੇਗਾ। ਡੀਜ਼ਲ ਦੀ ਇਹ ਨਵੀਂ ਸਮਾਰਟਵਾਚ ਐਂਡਰਾਇਡ 4.4 ਅਤੇ ਇਸ ਤੋਂ ਉਪਰ (ਗੋ ਐਡੀਸ਼ਨ ਛੱਡ ਕੇ) ਦੇ ਵਰਜਨ ਨੂੰ ਸਪੋਰਟ ਕਰਨ ਵਾਲੇ ਸਮਾਰਟਫੋਨ ਅਤੇ ਆਈ.ਓ.ਐੱਸ. 9.3 ਅਤੇ ਇਸ ਤੋਂ ਉਪਰ ਦੇ ਵਰਜਨ ਨੂੰ ਸਪੋਰਟ ਕਰਨ ਵਾਲੇ ਆਈਫੋਨ ਨਾਲ ਕੰਪੈਟਿਬਲ ਹੈ।

ਫੀਚਰਸ
ਇਸ ਪ੍ਰੀਮੀਅਮ ਟੱਚਸਕਰੀਨ ਸਮਾਰਟਵਾਚ 'ਚ ਕੁਆਲਕਾਮ ਸਨੈਪਡ੍ਰੈਗਨ ਵਿਅਰ 2100 ਪ੍ਰੋਸੈਸਰ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਰੈਪਿਡ ਚਾਰਜਿੰਗ ਮਿਊਜ਼ਿਕ ਪਲੇਅਬੈਕ ਕੰਟਰੋਲ, ਕਸਟਮਾਈਜੇਸ਼ਨ ਵਾਚ ਫੇਸ ਅਤੇ ਸਮਾਰਟਫੋਨ ਨੋਟੀਫਿਕੇਸ਼ਨ ਵਰਗੇ ਫੀਚਰਸ ਦਿੱਤੇ ਗਏ ਹਨ। ਡੀਜ਼ਲ ਦੀ ਇਸ ਸਮਾਰਟਵਾਚ ਨੂੰ 3 ATM ਵਾਟਰ ਰੈਸਿਸਟੈਂਸ ਦੇ ਨਾਲ ਪੇਸ਼ ਕੀਤਾ ਗਿਆ ਹੈ ਯਾਨੀ ਇਸ ਨੂੰ 30 ਮੀਟਰ ਡੂੰਘੇ ਪਾਣੀ 'ਚ ਡੁਬਾਇਆ ਜਾ ਸਕਦਾ ਹੈ।
ਇਸ ਸਮਾਰਟਵਾਚ 'ਚ ਇਕ ਖਾਸ ਫੀਚਰ ਇਹ ਵੀ ਦਿੱਤਾ ਗਿਆ ਹੈ ਕਿ ਇਸ ਦੀ ਡਿਸਪਲੇਅ ਡਾਇਲ ਲੋਕਲ ਵੈਦਰ ਦੇ ਹਿਸਾਬ ਨਾਲ ਬਦਲ ਜਾਂਦੀ ਹੈ। ਜਿਵੇਂ-ਜਿਵੇਂ ਮੌਸਮ ਬਦਲੇਗਾ ਤੁਹਾਨੂੰ ਡਿਸਪਲੇਅ 'ਤੇ ਦਿਸਣ ਵਾਲੇ ਐਨੀਮੇਸ਼ਨ ਰਾਹੀਂ ਇਸ ਦੀ ਸੂਚਨਾ ਮਿਲ ਜਾਵੇਗੀ। ਇਹ ਐਨੀਮੇਸ਼ਨ, ਆਈਸ, ਸਨੋ, ਰੇਨ, ਥੰਡਰਸਟਰੋਮ, ਕਲਾਊਡ, ਫੋਗੀ ਅਤੇ ਹਿਊਮੀਡਿਟੀ ਵਰਗੇ ਹੋਣਗੇ। ਇਸ ਵਾਚ ਨੂੰ ਚਾਰ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਹੈ।
ਤਿਆਰ ਕੀਤੀ ਗਈ ਪਹਿਲੀ ਸਮਾਰਟ ਲਿਸਨਿੰਗ ਡਿਵਾਈਸ
NEXT STORY