ਜਲੰਧਰ—ਬੋਲ਼ੇਪਨ ਦੀ ਸਮੱਸਿਆ ਦੇ ਸ਼ਿਕਾਰ ਲੋਕਾਂ ਲਈ ਹੁਣ ਅਜਿਹੀ ਸਮਾਰਟ ਲਿਸਨਿੰਗ ਡਿਵਾਈਸ ਬਣਾਈ ਗਈ ਹੈ, ਜੋ ਸਾਫ ਆਵਾਜ਼ ਸੁਣਨ ਵਿਚ ਤਾਂ ਮਦਦ ਕਰੇਗੀ ਹੀ, ਨਾਲ ਹੀ ਸਮਾਰਟਫੋਨ ਐਪ ਨਾਲ ਕੁਨੈਕਟ ਹੋ ਕੇ ਫਿੱਟਨੈੱਸ ਟ੍ਰੈਕਰ ਦਾ ਵੀ ਕੰਮ ਕਰੇਗੀ। ਇਸ ਨੂੰ ਅਮਰੀਕਾ ਦੀ ਹੇਅਰਿੰਗ ਡਿਵਾਈਸ ਨਿਰਮਾਤਾ ਕੰਪਨੀ Starkey ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ Livio AI ਨਾਂ ਦੀ ਇਹ ਸਮਾਰਟ ਡਿਵਾਈਸ ਆਰਟੀਫੀਸ਼ੀਅਲ ਤਕਨੀਕ 'ਤੇ ਆਧਾਰਤ ਤਿਆਰ ਕੀਤੀ ਗਈ ਹੈ ਅਤੇ ਇਸ ਵਿਚ ਸੈਂਸਰ ਲੱਗੇ ਹਨ, ਜੋ ਫਿੱਟਨੈੱਸ ਬੈਂਡ ਵਾਂਗ ਹੀ ਵਿਅਕਤੀ ਦੀ ਸਰੀਰਕ ਸਰਗਰਮੀ ਟ੍ਰੈਕ ਕਰ ਕੇ ਅਤੇ ਡਾਟਾ ਕੁਲੈਕਟ ਕਰ ਕੇ ਸਮਾਰਟਫੋਨ ਐਪ 'ਤੇ ਸੈਂਡ ਕਰਦੇ ਹਨ।
ਫੋਨ ਕਾਲਸ ਵੀ ਸੁਣ ਸਕੋਗੇ
ਇਸ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਸਮਾਰਟਫੋਨ ਨਾਲ ਕੁਨੈਕਟ ਕਰ ਕੇ ਤੁਸੀਂ ਫੋਨ ਕਾਲਸ, ਮੀਡੀਆ ਤੇ ਸੰਗੀਤ ਸੁਣ ਸਕਦੇ ਹੋ। ਮੰਨਿਆ ਜਾ ਰਿਹਾ ਹੈ ਕਿ ਇਸ ਡਿਵਾਈਸ ਦੇ ਆਉਣ ਨਾਲ ਬੋਲ਼ੇਪਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

ਐਪ 'ਚ ਦਿੱਤੀਆਂ ਗਈਆਂ ਸ਼ਾਨਦਾਰ ਵਿਸ਼ੇਸ਼ਤਾਵਾਂ
ਲਇਸ ਸਮਾਰਟ ਲਿਸਨਿੰਗ ਡਿਵਾਈਸ ਦੀ ਵਰਤੋਂ ਕਰਨ ਲਈ ਕੰਪਨੀ ਨੇ Thrive Hearing ਮੋਬਾਇਲ ਐਪ ਤਿਆਰ ਕੀਤਾ ਹੈ, ਜੋ ਇਸ ਡਿਵਾਈਸ ਦੀਆਂ ਸੈਟਿੰਗਸ ਨੂੰ ਸੈੱਟ ਕਰਨ ਵਿਚ ਮਦਦ ਕਰੇਗਾ।
ਲਇਸ ਦੀ ਵਰਤੋਂ ਕਰਨ ਵੇਲੇ ਸਿਹਤ ਨਾਲ ਜੁੜੀ ਜਾਣਕਾਰੀ ਵੀ ਵਿਅਕਤੀ ਨੂੰ ਮੋਬਾਇਲ 'ਤੇ ਹੀ ਮਿਲੇਗੀ।
ਲਆਸਾਨੀ ਨਾਲ ਐਪ ਰਾਹੀਂ ਕਰ ਸਕੋਗੇ ਸਾਊਂਡ ਤੇ ਪ੍ਰੋਗਰਾਮਜ਼ 'ਚ ਤਬਦੀਲੀ।
ਲਐਪ ਦੇ ਯੂਜ਼ਰ ਇੰਟਰਫੇਸ ਨੂੰ ਕਾਫੀ ਬਿਹਤਰ ਬਣਾਇਆ ਗਿਆ ਹੈ ਮਤਲਬ ਇਸ ਦੀ ਵਰਤੋਂ ਕਰਨੀ ਕਾਫੀ ਸੌਖੀ ਹੈ।

ਰੌਲੇ-ਰੱਪੇ 'ਚ ਵੀ ਸੁਣੇਗੀ ਸਪੱਸ਼ਟ ਆਵਾਜ਼
ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤੀ ਗਈ Hearing Reality™ ਤਕਨੀਕ ਨਾਲ ਜ਼ਿਆਦਾ ਰੌਲੇ-ਰੱਪੇ ਵਾਲੇ ਇਲਾਕੇ ਵਿਚ ਵੀ 50 ਫੀਸਦੀ ਸਪੱਸ਼ਟ ਆਵਾਜ਼ ਸੁਣਾਈ ਦੇਵੇਗੀ। ਇਸ ਤੋਂ ਇਲਾਵਾ ਇਸ ਵਿਚ ਦਿੱਤੀ ਗਈ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਤੇ ਇੰਟੈਗ੍ਰੇਟਿਡ ਸੈਂਸਰਜ਼ ਯੂਜ਼ਰਸ ਦਾ ਆਵਾਜ਼ ਸੁਣਨ ਦਾ ਤਜਰਬਾ ਹੋਰ ਵੀ ਬਿਹਤਰ ਬਣਾ ਦੇਣਗੇ। ਅਜੇ ਇਸ ਨੂੰ ਉੱਤਰੀ ਅਮਰੀਕਾ ਵਿਚ ਮੁਹੱਈਆ ਕਰਵਾਇਆ ਗਿਆ ਹੈ। ਕੰਪਨੀ ਦੀ ਯੋਜਨਾ ਅਨੁਸਾਰ ਸਾਲ 2019 ਤਕ 20 ਦੇਸ਼ਾਂ ਵਿਚ ਇਸ ਨੂੰ ਮੁਹੱਈਆ ਕਰਵਾਇਆ ਜਾਵੇਗਾ। ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਐਥਲੀਟਸ ਲਈ Nike ਨੇ ਬਣਾਏ ਖਾਸ ਬੂਟ
NEXT STORY