ਜਲੰਧਰ- ਮਾਰਕੀਟ 'ਚ ਕਈ ਤਰ੍ਹਾਂ ਦੇ ਆਡੀਓ ਪਲੇਅਰ ਮੌਜੂਦ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਕਿਤੇ ਵੀ ਲਿਜਾ ਕੇ ਮਿਊਜ਼ਿਕ ਦਾ ਮਜ਼ਾ ਲਿਆ ਜਾ ਸਕਦਾ ਹੈ। ਆਡੀਓ ਪਲੇਅਰ ਮਾਰਕੀਟ 'ਚ ਐਸਟੈਲ ਐਂਡ ਕੇਰਨ (Astell&Kern) ਜੋ ਕਿ ਡਿਜ਼ੀਟਲ ਆਡੀਓ ਪਲੇਅਰ ਤਿਆਰ ਕਰਦੀ ਹੈ, ਵੱਲੋਂ ਇਕ ਨਵਾਂ ਆਡੀਓ ਪਲੇਅਰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਐਸਟੈਲ ਐਂਡ ਕੇਰਨ ਕੰਪਨੀ ਨੇ ਭਾਰਤੀ ਡਿਸਟ੍ਰੀਬਿਊਟਰ ਫੇਰਾਰੀ ਵੀਡੀਓ ਅਤੇ ਇਸ ਦੇ ਰਿਟੇਲ ਬ੍ਰਾਂਡ ਹੈੱਡਫੋਨ ਜ਼ੋਨ ਦੀ ਪਾਰਟਨਰਸ਼ਿੱਪ ਨਾਲ ਭਾਰਤੀ ਮਾਰਕੀਟ 'ਚ ਦਾਖਿਲ ਹੋਈ ਹੈ।
ਇਸ ਦਾ ਮੌਜੂਦਾ ਮਿਊਜ਼ਿਕ ਪਲੇਅਰ ਭਾਰਤੀ ਮਾਰਕੀਟ 'ਚ ਉਪਲੱਬਧ ਹੈ । ਇਸ ਦੇ ਏ.ਕੇ. ਜੇ.ਆਰ. ਦੀ ਸ਼ੁਰੂਆਤੀ ਕੀਮਤ 34,990 ਰੁਪਏ ਹੈ ਅਤੇ ਇਨ੍ਹਾਂ 'ਚ ਕੰਪਨੀ ਦੇ ਏ.ਕੇ.380 ਫਲੈਗਸ਼ਿਪ ਵੀ ਸ਼ਾਮਿਲ ਹਨ ਜਿਨ੍ਹਾਂ ਦੀ ਕੀਮਤ 249,990 ਰੁਪਏ ਦੱਸੀ ਗਈ ਹੈ। ਕੰਪਨੀ ਦੇ ਇਨ੍ਹਾਂ ਆਡੀਓ ਪਲੇਅਰਜ਼ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਅਤੇ ਇਸ ਨਾਲ ਹਰ ਤਰ੍ਹਾਂ ਦੇ ਆਡੀਓ ਮਿਊਜ਼ਿਕ ਦਾ ਆਨੰਦ ਮਾਣ ਸਕਦੇ ਹੋ।
ਭਾਰਤ 'ਚ ਲਾਂਚ ਹੋਏ ਇਹ ਹਾਈ-ਐਂਡ ਵਾਇਰਲੈੱਸ ਹੈੱਡਫੋਨਸ
NEXT STORY