ਜਲੰਧਰ- ਡਿਜ਼ਨੀ ਰਿਸਰਚ ਵੱਲੋਂ ਹਾਲ ਹੀ 'ਚ ਇਕ ਅਜਿਹਾ ਟੈਲੀਪ੍ਰੈਜੈਂਸ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਇਨਸਾਨ ਦੇ ਇਸ਼ਾਰਿਆਂ ਨੂੰ ਕਾਪੀ ਕਰ ਸਕਦਾ ਹੈ। ਇਸ ਰੋਬੋਟ ਨੂੰ ਇਕ ਸਟੀਰੀਓ ਕੈਮਰਿਆਂ ਦੇ ਮਿਸ਼ਰਨ ਨਾਲ, ਹਵਾ ਅਤੇ ਪਾਣੀ ਹਾਈਡ੍ਰਾਉਲਿਕਸ ਸਿਸਟਮ ਨਾਲ ਬਣਾਇਆ ਗਿਆ ਹੈ ਜਿਸ ਨਾਲ ਮਨੁੱਖ ਆਸਾਨੀ ਨਾਲ ਇਸ ਨੂੰ ਕੰਟਰੋਲ ਕਰ ਸਕਦਾ ਹੈ।
ਰੋਬੋਟ ਦੇ ਨਜ਼ਰੀਏ ਨਾਲ ਦੇਖਣ ਲਈ ਆਪ੍ਰੇਟਰ ਇਕ ਹੈੱਡ-ਮਾਊਂਟਡ ਦੀ ਵਰਤੋਂ ਕਰਦਾ ਹੈ ਜਿਸ ਨਾਲ ਇਹ ਰੋਬੋਟ ਨਾਜ਼ੁਕ ਆਬਜੈਕਟਸ ਨੂੰ ਕੰਟਰੋਲ ਕਰ ਸਕਦਾ ਹੈ ਜਿਵੇਂ ਕਿ ਆਂਡੇ ਨੂੰ ਬਿਨਾਂ ਤੋੜੇ ਫੜਨਾ ਜਾਂ ਸੂਈ 'ਚ ਧਾਗਾ ਪਾਉਣਾ। ਥੀਮ ਪਾਰਕਸ ਟੈਲੀਪ੍ਰੈਜੈਂਸ ਰੋਬੋਟ ਦੇ ਕਈ ਵੈਰੀਅੰਟ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਨੂੰ ਲੋਕਾਂ ਨਾਲ ਕੁਦਰਤੀ ਤਰੀਕੇ ਨਾਲ ਜੋੜਿਆ ਜਾ ਸਕੇ। ਇਸ ਟੈਲੀਪ੍ਰੈਜੈਂਸ ਰੋਬੋਟ ਦੇ ਕਾਰਨਾਮੇ ਤੁਸੀਂ ਉਪੱਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
TVS ਨੇ ਲਾਂਚ ਕੀਤਾ ਸਕੂਟੀ ਜੈਸਟ ਦਾ ਸਪੈਸ਼ਲ ਐਡੀਸ਼ਨ
NEXT STORY