ਜਲੰਧਰ (ਚੋਪੜਾ)-ਰਿਜਨਲ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ਅਤੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨੂੰ ਲੈ ਕੇ ਲੰਮੇ ਸਮੇਂ ਤੋਂ ਸ਼ਿਕਾਇਤਾਂ ਦਾ ਢੇਰ ਲੱਗਾ ਹੋਇਆ ਸੀ। ਬਿਨੈਕਾਰਾਂ ਨੂੰ ਡਰਾਈਵਿੰਗ ਅਤੇ ਲਰਨਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਵਿਚ ਭਾਰੀ ਮੁਸ਼ਕਿਲਾਂ, ਸਰਵਰ ਡਾਊਨ ਹੋਣ, ਨਿੱਜੀ ਏਜੰਟਾਂ ਦੀ ਮਿਲੀਭੁਗਤ ਅਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਇਸ ਪਿਛੋਕੜ ਵਿਚ ਸ਼ੁੱਕਰਵਾਰ ਸਟੇਟ ਟਰਾਂਸਪੋਰਟ ਕਮਿਸ਼ਨਰ (ਐੱਸ. ਟੀ. ਸੀ.) ਪਰਨੀਤ ਸ਼ੇਰਗਿੱਲ ਨੇ ਅਚਨਚੇਤ ਮੁਆਇਨਾ ਕੀਤਾ ਅਤੇ ਪੂਰੇ ਸਿਸਟਮ ਦੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: ਗ੍ਰੰਥੀ ਤੇ ਸੇਵਾਦਾਰ ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਸ ਦੇ ਬਾਅਦ ਐੱਸ. ਟੀ. ਸੀ. ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਰਿਜਨਲ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ਪਹੁੰਚੇ। ਇਥੇ ਉਨ੍ਹਾਂ ਕੰਮਕਾਜ ਦਾ ਮੁਆਇਨਾ ਕਰਨ ਉਪਰੰਤ ਆਰ. ਟੀ. ਓ. ਅਮਨਪਾਲ ਸਿੰਘ ਅਤੇ ਹੋਰ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਜਨਤਾ ਨੂੰ ਆ ਰਹੀਆਂ ਪ੍ਰੇਸ਼ਾਨੀਆਂ ’ਤੇ ਖੁੱਲ੍ਹ ਕੇ ਚਰਚਾ ਹੋਈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਕਿ ਸਟਾਫ਼ ਦੀ ਕਮੀ ਅਤੇ ਆਈ. ਟੀ. ਸਬੰਧੀ ਦਿੱਕਤਾਂ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਇਸ ਦੌਰਾਨ ਲਾਇਸੈਂਸ ਬਣਵਾਉਣ ਆਏ ਕੁਝ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਮੁਆਇਨੇ ਦੇ ਸਿਲਸਿਲੇ ਵਿਚ ਐੱਸ. ਟੀ. ਸੀ. ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ. ਟੀ. ਏ.) ਦਫ਼ਤਰ ਵੀ ਪਹੁੰਚੇ, ਜਿੱਥੇ ਉਨ੍ਹਾਂ ਆਰ. ਟੀ. ਏ. ਬਲਬੀਰ ਰਾਜ ਸਿੰਘ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪਿਛਲੇ ਦਿਨੀਂ ਮੋਹਲੇਧਾਰ ਮੀਂਹ ਦੌਰਾਨ ਦਫ਼ਤਰ ਨੂੰ ਹੋਏ ਨੁਕਸਾਨ ਅਤੇ ਵਿਭਾਗੀ ਕੰਮਕਾਜ ਦੀ ਸਥਿਤੀ ’ਤੇ ਚਰਚਾ ਹੋਈ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਲੋਕ
ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਆਰ. ਟੀ. ਓ.ਅਤੇ ਡਰਾਈਵਿੰਗ ਟੈਸਟ ਸੈਂਟਰ ਨਾਲ ਜੁੜੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਲਈ ਉਨ੍ਹਾਂ ਨੇ ਖ਼ੁਦ ਮੌਕੇ ’ਤੇ ਆ ਕੇ ਸਥਿਤੀ ਦਾ ਜਾਇਜ਼ਾ ਲੈਣਾ ਜ਼ਰੂਰੀ ਸਮਝਿਆ। ਉਨ੍ਹਾਂ ਕਿਹਾ ਕਿ ਇਥੇ ਦੀਆਂ ਖਾਮੀਆਂ ਨੂੰ ਜਲਦ ਦੂਰ ਕੀਤਾ ਜਾਵੇਗਾ ਅਤੇ ਜਨਤਾ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਗੰਭੀਰ ਸਮੱਸਿਆ ਸਰਵਰ ਦੇ ਵਾਰ-ਵਾਰ ਡਾਊਨ ਹੋਣ ਦੀ ਹੈ। ਇਸ ਨਾਲ ਨਾ ਸਿਰਫ਼ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਪ੍ਰਭਾਵਿਤ ਹੁੰਦਾ ਹੈ, ਸਗੋਂ ਪੈਂਡੈਂਸੀ ਵੀ ਲਗਾਤਾਰ ਵਧ ਰਹੀ ਹੈ। ਬਿਨੈਕਾਰਾਂ ਨੂੰ ਕਈ-ਕਈ ਦਿਨ ਤਕ ਚੱਕਰ ਕੱਟਣੇ ਪੈਂਦੇ ਹਨ। ਐੱਸ. ਟੀ. ਸੀ. ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ।
ਐੱਸ. ਟੀ. ਸੀ. ਨੇ ਸਪੱਸ਼ਟ ਕੀਤਾ ਕਿ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਦੀ ਪੈਂਡੈਂਸੀ ਜਲਦ ਖ਼ਤਮ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੁਣ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਲਾਇਸੈਂਸ ਅਤੇ ਆਰ. ਸੀ. ਦੀ ਪ੍ਰਿੰਟਿੰਗ ਦੀ ਸਹੂਲਤ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਨਾਲ ਲੋਕਾਂ ਨੂੰ ਦਸਤਾਵੇਜ਼ ਮਿਲਣ ਵਿਚ ਦੇਰੀ ਨਹੀਂ ਹੋਵੇਗੀ। ਪਰਨੀਤ ਸ਼ੇਰਗਿੱਲ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜਨਤਾ ਨਾਲ ਜੁੜੀਆਂ ਸੇਵਾਵਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਾਫ਼ ਕਿਹਾ ਕਿ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ ਕੱਸਣਾ ਅਤੇ ਸੇਵਾਵਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਹੱਈਆ ਕਰਵਾਉਣਾ ਵਿਭਾਗ ਦੀ ਪਹਿਲ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਵਾਸੀਆਂ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਪਲਾਟ ਤੇ ਮਕਾਨ, ਪੰਚਾਇਤ ਦਾ ਵੱਡਾ ਫ਼ੈਸਲਾ
ਸਟਾਫ਼ ਦੀ ਕਮੀ ਨਾਲ ਕੰਮਕਾਜ ’ਤੇ ਅਸਰ
ਐੱਸ. ਟੀ. ਸੀ. ਦੇ ਮੁਆਇਨੇ ਦੌਰਾਨ ਸਾਹਮਣੇ ਆਇਆ ਕਿ ਵਿਭਾਗ ਵਿਚ ਲੋੜੀਂਦਾ ਸਟਾਫ਼ ਨਹੀਂ ਹੈ, ਜਿਸ ਵਜ੍ਹਾ ਨਾਲ ਜਨਤਾ ਨੂੰ ਮੁੱਢਲੀਆਂ ਸੇਵਾਵਾਂ ਵਿਚ ਭਾਰੀ ਦਿੱਕਤ ਝੱਲਣੀ ਪੈ ਰਹੀ ਹੈ। ਐੱਸ. ਟੀ. ਸੀ. ਨੇ ਕਿਹਾ ਕਿ ਸਰਕਾਰ ਨੂੰ ਇਸ ਸਬੰਧ ਵਿਚ ਰਿਪੋਰਟ ਭੇਜੀ ਜਾਵੇਗੀ ਅਤੇ ਸਟਾਫ਼ ਦੀ ਘਾਟ ਦੂਰ ਕਰਨ ਲਈ ਕਦਮ ਚੁੱਕੇ ਜਾਣਗੇ।
ਐੱਸ. ਟੀ. ਸੀ. ਦੇ ਆਉਣ ਦੀ ਭਿਣਕ ਲੱਗਦੇ ਹੀ ਪ੍ਰਾਈਵੇਟ ਏਜੰਟ ਹੋਏ ਰਫੂਚੱਕਰ
ਜਿਉਂ ਹੀ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਅਚਨਚੇਤ ਮੁਆਇਨੇ ਦੀ ਖ਼ਬਰ ਫੈਲੀ, ਤਿਉਂ ਹੀ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਅਤੇ ਆਰ. ਟੀ. ਓ. ਦਫ਼ਤਰ ਵਿਚ ਸਰਗਰਮ ਏਜੰਟ ਮੌਕੇ ਤੋਂ ਰਫੂਚੱਕਰ ਹੋ ਗਏ। ਇੰਨਾ ਹੀ ਨਹੀਂ ਆਰ. ਟੀ. ਓ. ਵਿਚ ਆਨਲਾਈਨ ਟ੍ਰੈਫਿਕ ਚਲਾਨ ਦਾ ਨਿਪਟਾਰਾ ਕਰਨ ਲਈ ਬਣਾਈ ਚਲਾਨ ਖਿੜਕੀ ’ਤੇ ਵੀ ਰੋਜ਼ਾਨਾ ਦਿਨ ਭਰ ਖੜ੍ਹੇ ਰਹਿਣ ਵਾਲੇ ਪ੍ਰਾਈਵੇਟ ਏਜੰਟ ਗਾਇਬ ਰਹੇ। ਇਹ ਇਸ ਗੱਲ ਦਾ ਸਬੂਤ ਹੈ ਕਿ ਆਨਲਾਈਨ ਚਲਾਨ ਅਤੇ ਭੁਗਤਾਨ ਦੇ ਸਿਸਟਮ ਵਿਚ ਖਾਮੀਆਂ ਦਾ ਫਾਇਦਾ ਉਠਾ ਕੇ ਆਮ ਜਨਤਾ ਨੂੰ ਲੁੱਟਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲਈ ਨਵੇਂ ਹੁਕਮ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਥਾਰ ਗੱਡੀ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
NEXT STORY