ਗੈਜੇਟ ਡੈਸਕ—ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ 'ਤੇ ਬੈਨ ਲਗਾਏ ਜਾਣ ਤੋਂ ਬਾਅਦ ਹੀ ਗੂਗਲ ਪਲੇਅ ਸਟੋਰ 'ਚ ਇੰਡੀਅਨ ਐਪਸ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਟਿਕਟਾਕ ਵੀ ਚੀਨੀ ਐਪਸ ਦੀ ਬੈਨ ਲਿਸਟ ਚ ਸ਼ਾਮਲ ਹੈ ਅਤੇ ਐਪ ਦੇ ਭਾਰਤ 'ਚ ਕਰੋੜਾਂ ਯੂਜ਼ਰਸ ਸਨ। ਅਜਿਹੇ 'ਚ ਜੇਕਰ ਤੁਸੀਂ ਟਿਕਟਾਕ ਵਰਗੇ ਫੀਚਰਸ ਵਾਲਾ ਐਪ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਕਈ ਸਾਰੇ ਮੇਡ ਇਨ ਇੰਡੀਆ ਆਪਸ਼ੰਸ ਮੌਜੂਦ ਹਨ। ਤੁਸੀਂ ਇਨ੍ਹਾਂ 'ਚੋਂ ਕੋਈ ਵੀ ਐਪ ਟਿਕਟਾਕ ਦੇ ਰਿਪਲੇਸਮੈਂਟ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ।
1.Mitron App

ਪਲੇਅ ਸਟੋਰ 'ਤੇ ਆਉਂਦੇ ਹੀ ਛਾ ਜਾਣ ਵਾਲੇ ਮਿੱਤਰੋਂ ਐਪ ਦੇ ਫੀਚਰਸ ਬਿਲਕੁੱਲ ਟਿਕਟਾਕ ਵਰਗੇ ਹੀ ਹਨ। ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਇਸ ਐਪ 'ਚ ਗਲੋਬਲ ਪਲੇਟਫਾਰਮ ਦੇ ਟਾਪ ਵੀਡੀਓਜ਼ ਦੀ ਫੀਡ ਯੂਜ਼ਰਸ ਨੂੰ ਐਪ ਓਪਨ ਕਰਦੇ ਹੀ ਦਿਖਦੀ ਹੈ ਅਤੇ ਸ਼ੇਅਰਿੰਗ ਦਾ ਆਪਸ਼ਨ ਮਿਲਦਾ ਹੈ।
2.Chingari

ਟ੍ਰੈਡਿੰਗ ਲਿਸਟ 'ਚ ਆਇਆ ਇਹ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ 'ਤੇ ਉਪਲੱਬਧ ਹੈ ਅਤੇ ਇਸ 'ਤੇ ਯੂਜ਼ਰਸ ਨੂੰ ਕਈ ਸਥਾਨਕ ਭਾਸ਼ਾਵਾਂ ਦਾ ਆਪਸ਼ਨ ਮਿਲਦਾ ਹੈ। ਸ਼ਾਰਟ ਵੀਡੀਓਜ਼ ਤੋਂ ਇਲਾਵਾ ਐਪ 'ਚ ਨਿਊਜ਼ ਪੜ੍ਹਨ ਦਾ ਫੀਚਰ ਵੀ ਦਿੱਤਾ ਗਿਆ ਹੈ।
3.Roposo

ਟਿਕਟਾਕ ਬੈਨ ਹੋਣ ਤੋਂ ਬਾਅਦ ਤੇਜ਼ੀ ਨਾਲ ਡਾਊਨਲੋਡ ਕੀਤੇ ਗਏ ਇਸ ਐਪ 'ਚ ਵੀ ਕਈ ਭਾਰਤੀ ਭਾਸ਼ਾਵਾਂ 'ਚ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ ਦਾ ਆਪਸ਼ਨ ਯੂਜ਼ਰਸ ਨੂੰ ਮਿਲਦਾ ਹੈ।
4.HotShots

ਗਾਨਾ ਐਪ ਦਾ ਪਲੇਟਫਾਰਮ ਹਾਟਸ਼ਾਟ ਯੂਜ਼ਰਸ ਨੂੰ ਸ਼ਾਰਟ ਵੀਡੀਓਜ਼ ਬਣਾਉਣ ਅਤੇ ਡਾਇਲਾਗਸ 'ਤੇ ਲਿਪਸਿੰਕ ਕਰਨ ਦਾ ਆਪਸ਼ਨ ਦਿੰਦਾ ਹੈ। ਇਸ ਐਪ ਦਾ ਆਡੀਇੰਸ ਬੇਸ 15 ਕਰੋੜ ਯੂਜ਼ਰਸ ਤੱਕ ਦਾ ਹੈ। ਐਪ 'ਤੇ ਸ਼ਾਰਟ ਵੀਡੀਓਜ਼ ਤੋਂ ਇਲਾਵਾ ਸਟੋਰੀਜ਼ ਵੀ ਸ਼ੇਅਰ ਕੀਤੀ ਜਾ ਸਕਦੀ ਹੈ।
5.MX TakaTak

ਮਸ਼ਹੂਰ ਵੀਡੀਓ ਐਪ MX ਪਲੇਅਰ ਵੱਲੋਂ ਇਹ ਸ਼ਾਰਟ ਵੀਡੀਓ ਮੇਕਿੰਗ ਐਪ ਲਾਂਚ ਕੀਤਾ ਗਿਆ ਹੈ ਅਤੇ ਕਈ ਸਾਰੀਆਂ ਕੈਟੇਗਰੀਜ਼ ਆਫਰ ਕਰਨ ਵਾਲਾ ਇਹ ਐਪ ਭਾਰਤ 'ਚ ਤਿਆਰ ਕੀਤਾ ਗਿਆ ਹੈ। ਇਹ ਐਪ ਵੀ ਐਂਡ੍ਰਾਇਡ ਯੂਜ਼ਰਸ ਲਈ ਪਲੇਅ ਸਟੋਰ 'ਤੇ ਉਪਲੱਬਧ ਹੈ।
6.Trell

ਐਪਲ 'ਤੇ ਵੱਖ-ਵੱਖ ਭਾਸ਼ਾਵਾਂ 'ਚ ਵੀਡੀਓ ਦੇਖ ਅਤੇ ਸ਼ੇਅਰ ਕਰ ਸਕਦੇ ਹੋ। ਇਸ ਤੋਂ ਇਲਾਵਾ ਟ੍ਰੇਲ 'ਤੇ ਰੇਸਿਪੀ ਤੋਂ ਲੈ ਕੇ ਟ੍ਰੈਵਲ ਅਤੇ ਬਿਊਟੀ ਤੱਕ ਦੀਆਂ ਸਾਰੀਆਂ ਕੈਟਿਗਰੀਜ਼ 'ਚ ਕ੍ਰਿਏਟਰਸ ਵੀਡੀਓ ਪੋਸਟ ਕਰਦੇ ਹਨ। ਇਸ ਦਾ ਯੂ.ਆਈ. ਵੀ ਕਾਫੀ ਸਿੰਪਲ ਦਿੱਤਾ ਗਿਆ ਹੈ।
7.Moj App

ਮੇਡ ਇਨ ਇੰਡੀਆ ਮੋਜ ਐਪ ਨੂੰ ਵੀ ਲੱਖਾਂ ਯੂਜ਼ਰਸ ਡਾਊਨਲੋਡ ਕਰ ਚੁੱਕੇ ਹਨ ਅਤੇ ਇਹ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਹੈ। ਐਪ 'ਤੇ ਯੂਜ਼ਰਸ ਆਪਣੇ ਨੇੜਲੇ ਕ੍ਰਿਏਟਰਸ ਨੂੰ ਫ੍ਰੈਂਡਰਸ ਵੀ ਬਣਾ ਸਕਦੇ ਹਨ ਅਤੇ ਇਹ ਸ਼ੇਅਰਚੈਟ ਦਾ ਵੀਡੀਓ ਐਪ ਹੈ।
8.Bolo Indya

ਇੰਡੀਅਨ ਵੀਡੀਓ ਐਪ 'ਤੇ ਯੂਜ਼ਰਸ ਸ਼ਾਰਟ ਵੀਡੀਓਜ਼ ਕ੍ਰਿਏਟ ਅਤੇ ਸ਼ੇਅਰ ਕਰ ਸਕਦੇ ਹੋ। ਇਸ 'ਤੇ ਕਈ ਭਾਰਤੀ ਭਾਸ਼ਾਵਾਂ 'ਚ ਵੀਡੀਓਜ਼ ਸ਼ੇਅਰ ਕੀਤੇ ਜਾ ਸਕਦੇ ਹਨ, ਜਿਨ੍ਹਾਂ 'ਚ ਹਿੰਦੀ, ਤਮਿਲ, ਤੇਲੁਗੂ, ਬੰਗਾਲੀ, ਮਲਯਾਲਮ, ਮਰਾਠੀ, ਪੰਜਾਬੀ ਅਤੇ ਓਡਿਸਾ ਸ਼ਾਮਲ ਹੈ।
9.Rizzle

ਪੂਰੀ ਤਰ੍ਹਾਂ ਭਾਰਤ 'ਚ ਬਣੇ ਹੋਣ ਦਾ ਦਾਅਵਾ ਕਰਨ ਵਾਲੇ ਇਸ ਐਪ 'ਤੇ 60 ਸੈਕਿੰਡ ਤੱਕ ਦੇ ਸ਼ਾਰਟ ਵੀਡੀਓ ਬਣਾਏ ਜਾ ਸਕਦੇ ਹਨ। ਇਹ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ 'ਤੇ ਉਪਲੱਬਧ ਹੈ ਅਤੇ ਇਸ 'ਤੇ ਕੋਲੈਬ ਕਰਨ ਦਾ ਆਪਸ਼ਨ ਵੀ ਮਿਲ ਜਾਂਦਾ ਹੈ।
10.LitLot

ਸਿਰਫ ਐਂਡ੍ਰਾਇਡ ਯੂਜ਼ਰਸ ਲਈ ਪਲੇਅ ਸਟੋਰ 'ਤੇ ਉਪਲੱਬਧ ਇਸ ਐਪ 'ਚ ਵੀ ਸ਼ਾਰਟ ਵੀਡੀਓਜ਼ ਬਣਾਏ ਜਾ ਸਕਦੇ ਹਨ। ਐਪ ਬਿਊਟੀ ਫਿਲਟਰਸ, ਬੈਕਗ੍ਰਾਊਂਡ ਮਿਊਜ਼ਿਕ ਅਤੇ ਇਫੈਕਟਸ ਲਗਾਉਣ ਦਾ ਐਪਸ਼ਨ ਵੀ ਦਿੰਦਾ ਹੈ।
ਇਸ ਚੀਨੀ ਸਮਾਰਟਫੋਨ ’ਚ ਲੱਗਾ ਸੀ X-Ray ਕੈਮਰਾ! ਵਿਖਾ ਰਿਹਾ ਸੀ ਕਪੜਿਆਂ ਦੇ ਆਰ-ਪਾਰ
NEXT STORY