ਜਲੰਧਰ : ਕੱਲ ਸੂਰਜ ਨੂੰ ਗ੍ਰਹਿਣ ਲੱਗਾ ਸੀ ਤੇ ਧਰਤੀ 'ਤੇ ਮੌਜੂਦ ਕਈ ਜਗ੍ਹਾਹਾਂ 'ਤੇ ਇਸ ਨੂੰ ਦੇਖਿਆ ਗਿਆ। ਧਰਤੀ 'ਤੇ ਕਈ ਅਜਿਹੇ ਸਥਾਨ ਹਨ, ਜਿਥੋਂ ਦੇ ਲੋਕ ਸੋਲਰ ਇਕਲਿਪਸ (ਸੂਰਜ ਗ੍ਰਹਿਣ) ਦੇਖਣ ਤੋਂ ਵਾਂਝੇ ਰਹਿ ਗਏ। ਨਾਸਾ ਦੇ ਡੀ. ਐੱਸ. ਸੀ. ਓ. ਵੀ. ਆਰ. (ਡੀਪ ਸਪੇਸ ਕਲਾਈਮੇਟ ਆਬਜ਼ਰਵੇਟਰੀ) ਨੇ ਸੂਰਜ ਤੇ ਧਰਤੀ ਦੇ ਦਰਮਿਆਨ ਆਪਣੀ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਸੂਰਜ ਗ੍ਰਹਿਣ ਦੀਆਂ ਦੁਰਲਭ ਤਸਵੀਰਾਂ ਲਈਆਂ ਹਨ।
ਜਦੋਂ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਕਾਰ ਆ ਰਿਆ ਤਾਂ ਚੰਦਰਮਾ ਦੀ ਧਰਤੀ 'ਤੇ ਪੈਂਦੇ ਪਰਛਾਵੇਂ ਨੂੰ ਡੀ. ਐੱਸ. ਸੀ. ਓ. ਵੀ. ਆਰ. ਨੇ ਨਾਸਾ ਦੇ 4 ਮੈਗਾ ਪਿਕਸਲ epic(ਅਰਥ ਪਾਲੀਕ੍ਰੋਮੈਟਿਕ ਇਮੇਜਿੰਗ ਕੈਮਰਾ) ਨਾਲ ਹਰ 20 ਮਿੰਟ ਦੇ ਅੰਤਰਾਲ ਨਾਲ ਫੁੱਲ ਰੈਜ਼ੋਲਿਊਸ਼ਨ 'ਤੇ ਤਸਵੀਰਾਂ ਲਈਆਂ ਹਨ। ਉੱਪਰ ਦਿੱਤੀ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਡੀ. ਐੱਸ. ਸੀ. ਓ. ਵੀ. ਆਰ. ਤੋਂ ਲਈ ਗਈ ਤਸਵੀਰ 'ਚ ਧਰਤੀ 'ਤੇ ਸੂਰਜ ਗ੍ਰਹਿਣ ਦੇ ਦੌਰਾਨ ਪੈ ਰਹੇ ਪਰਛਾਵੇਂ ਨੂੰ ਦੇਖ ਸਕਦੇ ਹੋ।
Wikipedia ਨੇ ਆਪਣੀ iOS ਐਪ 'ਚ ਕੀਤੇ ਕਈ ਨਵੇਂ ਬਦਲਾਅ (ਜਾਣੋ ਕੀ ਹੈ ਖਾਸ)
NEXT STORY