ਜਲੰਧਰ : ਵਿਕੀਪਿਡੀਆ ਅੱਜਕਲ ਦੇ ਸਮੇਂ 'ਚ ਨਵੀਂ ਪੁਰਾਣੀ ਜਾਣਕਾਰੀ ਹਾਲਿਸ ਕਰਨ ਦਾ ਸਭ ਤੋਂ ਪ੍ਰਮੁੱਖ ਸਾਧਨ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਵਿਕੀਪਿਡੀਆ ਕ੍ਰਾਊਡਬੇਸਡ ਸਪੀਚ ਇੰਜਣ ਬਣਾ ਰਹੀ ਹੈ। ਵਿਕੀਪਿਡੀਆ ਆਈ. ਓ. ਐੱਸ. ਲਈ ਆਪਣੀ ਐਪ ਨੂੰ ਪੂਰੀ ਤਰ੍ਹਾਂ ਰੀਡਿਜ਼ਾਈਨ ਕਰਕੇ ਲਾਂਚ ਕਰ ਰਹੀ ਹੈ। ਐਪ ਦੇ ਨਵੇਂ ਵਰਜ਼ਨ (5.0) 'ਚ ਯੂਜ਼ਰਜ਼ ਨੂੰ ਰੋਜ਼ ਦੀਆਂ ਫੀਡਜ਼ 'ਚ ਬਿਲਕੁਲ ਨਵੇਂ ਤੇ ਹਜ਼ਾਰਾਂ ਦੀ ਗਿਣਤੀ 'ਚ ਨਵੇਂ ਕੰਟੈਂਟ ਦੇਖਣ ਨੂੰ ਮਿਲਣਗੇ।
ਇਸ ਦੇ ਨਾਲ ਨਾਲ ਰਿਕਮੈਂਡਿਡ, ਰੈਂਡਮ ਤੇ ਟਾਪ ਰੀਡ ਆਰਟੀਕਲਜ਼ ਤੁਹਾਨੂੰ ਇਸ ਨਵੀਂ ਐਪ 'ਚ ਦੇਖਣ ਨੂੰ ਮਿਲਣਗੇ। ਇਸ 'ਚ ਹੋਰ ਐਡੀਸ਼ਨ ਕਰਦੇ ਹੋਏ ਇਹ ਐਪ ਆਈਫੋਮ 6ਐੱਸ ਤੇ 6ਐੱਸ ਪਲੱਸ ਲਈ 3d ਟਚ ਨੂੰ ਵੀ ਸਪੋਰਟ ਕਰੇਗੀ। ਇਹ ਕਿਹਾ ਜਾ ਸਕਦਾ ਹੈ ਕਿ ਆਈ. ਓ. ਐੱਸ. ਲਈ ਵਿਕੀਪਿਡੀਆ ਦੀ ਨਵੀਂ ਐਪ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਬਿਹਤਰ ਹੈ।
ਹਾਰਟ ਦੀ ਬੀਮਾਰੀ ਬਾਰੇ 'ਚ ਦੱਸੇਗਾ ਇਹ ਐਪ
NEXT STORY