ਜਲੰਧਰ- ਆਡੀਓ ਸੈਗਮੈਂਟ 'ਚ Mivi ਦੀ ਨਵੀਂ ਐਂਟਰੀ ਹੈ ਅਤੇ ਹੁਣ ਕੰਪਨੀ ਨੇ ਆਪਣਾ ਨਵਾਂ ਅਤੇ ਪ੍ਰੀਮੀਅਮ collar ਬਲੂਟੁੱਥ ਈਅਰਫੋਨ ਲਾਂਚ ਕੀਤਾ ਹੈ। ਉਂਝ mivi ਬਰਾਂਡ ਨੂੰ ਚਾਰਜਿੰਗ ਐਕਸੇਸਰੀਜ ਦੇ ਨਾਮ ਨਾਲ ਜਾਣਦੇ ਹਨ। Mivi collar ਦੀ ਕੀਮਤ 4999 ਰੁਪਏ ਹੈ ਪਰ ਪਰ ਤੁਹਾਨੂੰ ਇਹ 3,799 ਰੁਪਏ 'ਚ ਮਿਲ ਜਾਵੇਗਾ। ਇਹ ਬੇਹੱਦ ਹੀ ਪ੍ਰੀਮੀਅਮ ਪ੍ਰੋਡਕਟ ਨਜ਼ਰ ਆਉਂਦਾ ਹੈ, ਇਸ ਦੀ ਫਿਟਿੰਗ ਅਤੇ ਫਿਨੀਸ਼ਿੰਗ ਚੰਗੀ ਹੈ, ਇਸ 'ਚ ਮੈਟਲ ਅਤੇ ਪਲਾਸਟਿਕ ਦਾ ਇਸਤੇਮਾਲ ਕੀਤਾ ਹੈ, ਇਹ ਨੈਕਬੈਂਡ ਦੇ ਨਾਲ ਆਉਂਦਾ ਹੈ ਅਤੇ ਅਤੇ ਇਸ ਦੇ ਈਅਰਬਰਡਸ ਵਾਇਰ ਦੇ ਨਾਲ ਕੁਨੈੱਕਟ ਹਨ। ਦੋਨਾਂ ਈਅਰਬਰਡਸ ਮੈਟਲ 'ਚ ਹਨ ਖਾਸ ਗੱਲ ਇਹ ਹੈ ਕੀ ਨੈਕਬੈਂਡ 'ਚ ਤੁਸੀਂ ਇਨ੍ਹਾਂ ਦੋਨਾਂ ਈਅਰਬਰਡਸ ਨੂੰ ਰੱਖ ਸਕਦੇ ਹਨ ਜਿਸਦੇ ਨਾਲ ਇਹ ਸੇਫ ਰਹਿੰਦੇ ਹਨ।
ਇਸ 'ਚ ਹੈ ਡਿਊਲ ਪੇਅਰਿੰਗ ਸਪੋਰਟ
ਬਲੂਟੁੱਥ ਦੀ ਮਦਦ ਨਾਲ ਇਹ ਅਸਾਨੀ ਨਾਲ ਕੁਨੈੱਕਟ ਹੁੰਦਾ ਹੈ ਖਾਸ ਗੱਲ ਇਹ ਹੈ ਕਿ ਇਹ ਡਿਊਲ ਪੇਰਿੰਗ ਸਪੋਰਟ ਕਰਦਾ ਹੈ। ਇਹ HD ਸਾਊਂਡ ਸਪੋਰਟ ਕਰਦਾ ਹੈ ਇਸ ਦਾ ਬੇਸ ਠੀਕ-ਠਾਕ ਹੈ ਪਰ ਸਾਊਂਡ ਕਾਫ਼ੀ ਸਪੱਸ਼ਟ ਮਿਲਦਾ ਹੈ।
10 ਘੰਟੇ ਤੱਕ ਦਾ ਹੈ ਬੈਟਰੀ ਬੈਕਅਪ
ਫੁੱਲ ਚਾਰਜ ਹੋਣ 'ਚ ਇਸ ਨੂੰ ਕਰੀਬ 2-3 ਘੰਟੇ ਦਾ ਸਮਾਂ ਲਗਦਾ ਹੈ ਅਤੇ ਫੁੱਲ ਚਾਰਜ 'ਤੇ ਤੁਸੀਂ ਇਸ ਨੂੰ 10 ਘੰਟੇ ਤੱਕ ਅਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ ਬੈਟਰੀ ਲਾਈਫ ਕਾਫ਼ੀ ਚੰਗੀ ਹੈ ਪਰ ਚਾਰਜ ਹੋਣ 'ਚ ਟਾਈਮ ਥੋੜ੍ਹਾ ਜਿਹਾ ਜ਼ਿਆਦਾ ਲਗਦਾ ਹੈ। ਕਾਲਿੰਗ ਦੇ ਦੌਰਾਨ ਆਵਾਜ਼ ਸਾਫ਼ ਆਉਂਦੀ ਹੈ, ਇਹ 3V3 ਨੋਇਸ ਕੈਂਸਲੇਸ਼ਨ ਨੂੰ ਸਪੋਰਟ ਕਰਦਾ ਹੈ।
Mivi collar ਦੀ ਬੈਟਰੀ ਲਾਇਫ ਚੰਗੀ ਹੈ, ਸਾਊਂਡ ਕੁਆਲਿਟੀ ਦੇ ਮਾਮਲੇ 'ਚ ਨਿਰਾਸ਼ ਨਹੀਂ ਕਰਦਾ, ਭਾਰ 'ਚ ਹਲਕਾ ਹੋਣ ਦੀ ਵਜ੍ਹਾ ਨਾਲ ਤੁਸੀਂ ਇਸ ਨੂੰ ਕਾਫ਼ੀ ਸਮੇਂ ਤੱਕ ਨੇਕ 'ਚ ਲਗਾ ਸਕਦੇ ਹੋ ਪਰ ਥੋੜ੍ਹੀ ਕੀਮਤ ਜ਼ਿਆਦਾ ਹੈ, ਅਜਿਹੇ 'ਚ ਜੇਕਰ ਤੁਸੀਂ 3,799 ਰੁਪਏ ਖਰਚ ਕਰ ਸਕਦੇ ਹੋ ਤਾਂ ਤੁਸੀਂ ਇਸ ਨੂੰ ਖਰੀਦ ਸਕਦੇ ਹੋ।
ਜਲਦੀ ਲਾਂਚ ਹੋਵੇਗਾ 13 ਮੈਗਾਪਿਕਸਲ ਕੈਮਰੇ ਵਾਲਾ ਆਨਰ 7ਏ ਸਮਾਰਟਫੋਨ
NEXT STORY