ਜਲੰਧਰ- ਇਤਾਲਵੀ ਮੋਟਰਸਾਈਕਲ ਨਿਰਮਾਤਾ ਕੰਪਨੀ ਡੁਕਾਤੀ ਆਪਣੀ ਬਾਈਕਸ ਦੇ ਅਲੱਗ ਡਿਜ਼ਾਈਨ ਨੂੰ ਲੈ ਕੇ ਪੂਰੀ ਦੁਨੀਆ 'ਚ ਜਾਣੀ ਜਾਂਦੀ ਹੈ। ਹਾਲ ਹੀ 'ਚ ਡੁਕਾਤੀ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਦੇਣ ਵਾਲੀ ਬਾਈਕ ਐਕਸਡੇਵਿਲ ਨੂੰ ਵੀਰਵਾਰ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਬਾਈਕ ਨੂੰ ਪਿਛਲੇ ਸਾਲ ਮਿਲਾਨ 'ਚ ਆਯੋਜਿਤ ਹੋਏ 593M1 ਮੋਟਰ ਸ਼ੋਅ 'ਚ ਦਿਖਾਇਆ ਗਿਆ ਸੀ।
ਇੰਜਣ ਅਤੇ ਟੈਕਨਾਲੋਜੀ-
ਇਸ ਬਾਈਕ 'ਚ ਬੈਲਟ ਡ੍ਰਾਈਵ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਆਮਤੌਰ 'ਤੇ 'ਤੇ ਹਾਰਲੇ ਡੇਵਿਡਸਨ ਅਤੇ ਇੰਡੀਅਨ ਬ੍ਰਾਂਡ ਦੀਆਂ ਮੋਟਰਸਾਈਕਲਾਂ 'ਚ ਵਰਤਿਆ ਜਾਂਦਾ ਹੈ। ਇਸ ਬਾਈਕ 'ਚ 1262cc 4V ਲੀਕੁਇਡ-ਕੂਲਡ ਪੈਟਰੋਲ ਇੰਜਣ ਲੱਗਾ ਹੈ ਜੋ 5,000 rpm 'ਤੇ 95 lb/ft ਦਾ ਟਾਰਕ ਪੈਦਾ ਕਰਦਾ ਹੈ।
ਲੁੱਕਸ ਤੇ ਫੀਚਰਸ-
ਇਹ ਇਕ ਸਿੰਗਲ ਸੀਟ ਬਾਈਕ ਹੈ ਜਿਸ ਦੇ ਪਿਛਲੇ ਪਾਸੇ ਇਕ ਛੋਟੀ ਸੀਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਆਲ ਬਲੈਕ ਵ੍ਹੀਲਸ, ਫੁੱਲ ਐੱਲ.ਈ.ਡੀ. ਹੈੱਡਲਾਈਟਸ, ਏ.ਬੀ.ਐੱਸ. ਟ੍ਰੈਕਸ਼ਨ ਕੰਟਰੋਲ, ਡੇ-ਟਾਈਮ ਰਨਿੰਗ ਲਾਈਟ ਅਤੇ ਰਾਈਡਰ ਇੰਫਾਰਮੇਸ਼ਨ ਸਿਸਟਮ ਇਸ ਬਾਈਕ 'ਚ ਦੇਖਣ ਨੂੰ ਮਿਲਣਗੇ।
ਕੀਮਤ-
ਇਸ ਬਾਈਕ ਦੇ XDiavel ਮਾਡਲ ਦੀ ਕੀਮਤ 15.87 ਲੱਖ ਰੁਪਏ ਅਤੇ XDiavel S ਮਾਡਲ ਦੀ ਕੀਮਤ 18.47 ਲੱਖ ਰੁਪਏ (ਐਕਸ ਸ਼ੋਅਰੂਮ ਨਵੀਂ ਦਿੱਲੀ) ਹੈ। ਇਸ ਸੈਗਮੇਂਟ 'ਚ ਇਸ ਬਾਈਕ ਦਾ ਮੁਕਾਬਲਾ ਹਾਰਲੇ ਡੇਵਿਡਸਨ ਨਾਇਟ੍ਰੇਡ ਅਤੇ ਯਾਮਾਹਾ ਵੀ-ਮੈਕਸ ਨਾਲ ਹੋਵੇਗਾ।
ਭਾਰਤ 'ਚ ਉਪਲੱਬਧ ਹੋਇਆ Xolo ਦਾ ਇਹ ਬਜਟ ਸਮਾਰਟਫੋਨ
NEXT STORY