ਜਲੰਧਰ- ਐਮਾਜ਼ਾਨ ਗ੍ਰੇਟ ਇੰਡੀਆ ਸੇਲ ਦਾ ਅੱਜ ਦੂਜਾ ਦਿਨ ਹੈ ਅਤੇ ਅੱਜ ਇਸ ਸੇਲ 'ਚ ਟੀ. ਵੀ. ਅਤੇ ਕਈ ਇਲੈਕਟ੍ਰਾਨਿਕ ਪ੍ਰੋਡੈਕਟਸ 'ਤੇ ਛੂਟ ਮਿਲ ਰਹੀ ਹੈ। ਐਮਾਜ਼ਾਨ ਸੇਲ 'ਚ ਪਹਿਲੇ ਦਿਨ ਮਿਲੇ ਆਫਰ ਹੁਣ ਵੀ ਉਪਲੱਬਧ ਹਨ, ਇਸ ਲਈ ਤੁਹਾਡੇ ਕੋਲ ਕਈ ਆਪਸ਼ਨ ਹਨ, ਜਿਵੇਂ ਟੀ. ਵੀ. ਵਾਇਰਲੈੱਸ ਰਾਊਟਰ, ਹੈੱਡਫੋਨ ਅਤੇ ਯੂ. ਐੱਸ. ਬੀ. ਡ੍ਰਾਈਵ 'ਤੇ ਵੀ ਆਫਰ ਹਨ।
ਐਮਾਜ਼ਾਨ ਸੇਲ 'ਚ ਟੀ. ਵੀ. 'ਤੇ ਆਫਰ -
ਐਮਾਜ਼ਾਨ ਸੇਲ 'ਚ 19,990 ਰੁਪਏ ਵਾਲਾ 32 ਇੰਚ ਐੱਚ. ਡੀ. ਰੇਡੀ ਬੀ. ਪੀ. ਐੱਲ. ਟੀ. ਵੀ. 13,990 ਰੁਪਏ 'ਚ ਮਿਲ ਰਿਹਾ ਹੈ। ਇਸ ਤਰ੍ਹਾਂ 17,599 ਰੁਪਏ ਦੀ ਕੀਮਤ ਵਾਲਾ ਐੱਲ. ਜੀ. ਟੀ. ਵੀ. 7,301 ਰੁਪਏ ਦੀ ਛੂਟ ਨਾਲ ਉਪਲੱਬਧ ਹੈ ਅਤੇ ਇਸ ਫੋਨ 'ਤੇ 1,000 ਰੁਪਏ ਦਾ ਜ਼ਿਆਦਾ ਐਕਸਚੇਂਜ ਡਿਸਕਾਊਟ ਮਿਲ ਰਿਹਾ ਹੈ, ਜੋ ਲੋਕ ਵੱਡੀ ਸਕਰੀਨ ਵਾਲੇ ਫੁੱਲ ਐੱਚ. ਡੀ. ਟੀ. ਵੀ. ਨੂੰ ਛੂਟ 'ਚ ਖਰੀਦਣਾ ਚਾਹੁੰਦੇ ਹੋ ਤਾਂ ਉਹ 43 ਇੰਚ ਵਾਲੇ Sanyo ਮਾਡਲ ਨੂੰ 24,490 ਰੁਪਏ 'ਚ 9,500 ਰੁਪਏ ਦੀ ਛੂਟ ਨਾਲ ਲਾਈਟਨਿੰਗ ਡੀਲ 'ਚ ਖਰੀਦ ਸਕਦੇ ਹਨ, ਜਦਕਿ 40 ਇੰਚ ਵਾਲੇ ਬੀ. ਪੀ. ਐੱਲ ਫੁੱਲ ਐੱਚ. ਡੀ. ਟੀ. ਵੀ. ਨੂੰ 4,500 ਰੁਪਏ ਦੀ ਛੂਟ ਨਾਲ 25,490 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਟੀ. ਵੀ. 'ਤੇ 1,000 ਰੁਪਏ ਦਾ ਜ਼ਿਆਦਾ ਐਕਚੇਂਜ ਡਿਸਕਾਊਂਟ ਵੀ ਹੈ। 32 ਇੰਚ ਸੈਮਸੰਗ ਫੁੱਲ ਐੱਚ. ਡੀ. ਟੀ. ਵੀ. 3 ਸਾਲ ਦੀ ਵਰੰਟੀ ਅਤੇ 7,500 ਰੁਪਏ ਦੀ ਛੂਟ ਨਾਲ 22,500 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। 43 ਇੰਚ ਐੱਲ. ਜੀ. ਸਮਾਰਟ ਟੀ. ਵੀ. ਨੂੰ 36,990 ਰੁਪਏ 'ਚ ਐਮਾਜ਼ਾਨ ਸੇਲ ਲਾਈਟਨਿੰਗ ਡੀਲ 'ਚ ਖਰੀਦਿਆ ਜਾ ਸਕਦਾ ਹੈ। ਐਮਾਜ਼ਾਨ ਗ੍ਰੇਟ ਇੰਡੀਆ ਸੇਲ 14 ਮਈ ਤੱਕ ਚੱਲੇਗੀ।
Amazon Great indian Sale : ਇਹ ਐਂਡ੍ਰਾਇਡ ਸਮਾਰਟਫੋਨਜ਼ ਮਿਲ ਰਹੇ ਹਨ ਬੇਹੱਦ ਸਸਤੀ ਕੀਮਤਾਂ 'ਚ
NEXT STORY