ਜਲੰਧਰ- ਐਮਾਜ਼ਨ ਗ੍ਰੇਟ ਇੰਡੀਅਨ ਸੇਲ ਆਪਣੀ ਪੂਰੀ ਰਫਤਾਰ 'ਚ ਹੈ ਅਤੇ ਸਮਾਰਟਫੋਨਜ਼ ਅਤੇ ਕਈ ਹੋਰ ਦੂੱਜੇ ਪ੍ਰੋਡਕਟ 'ਤੇ ਛੋਟ ਮਿਲ ਰਹੀ ਹੈ। ਐਮਾਜ਼ਨ ਸੇਲ ਆਫਰ ਦਾ ਅੱਜ ਦੂਜਾ ਦਿਨ ਹੈ ਅਤੇ ਅੱਜ ਇਸ ਸੇਲ 'ਚ ਕਈ ਐਂਡ੍ਰਾਇਡ ਸਮਾਰਟਫੋਨਜ਼ ਦੀਆਂ ਕੀਮਤਾਂ 'ਤੇ ਛੋਟ ਮਿਲ ਰਹੀ ਹੈ। ਇਨ੍ਹਾਂ 'ਚ ਮੋਟੋ ਜ਼ੈੱਡ, ਸੈਮਸੰਗ ਗਲੈਕਸੀ ਆਨ8 ਕਈ ਹੋਰ ਫੋਨ ਸ਼ਾਮਿਲ ਹਨ। ਐਮਾਜ਼ਨ ਸੇਲ 'ਚ ਪਹਿਲੇਂ ਦਿਨ ਮਿਲੇ ਆਫਰ ਅਜੇ ਵੀ ਉਪਲੱਬਧ ਹਨ। ਇਸ ਲਈ ਤੁਹਾਡੇ ਕੋਲ ਸਮਾਰਟਫੋਨ ਚੁਣਨ ਲਈ ਕਈ ਆਪਸ਼ਨ ਹਨ।
ਮੋਟੋ ਜ਼ੈੱਡ
ਐਮਾਜ਼ਨ ਸੇਲ ਆਫਰ ਦੇ ਤਹਿਤ ਮੋਟੋ ਜ਼ੈੱਡ 'ਤੇ ਵੀ ਆਫਰ ਹੈ, ਫੋਨ ਦੀ ਕੀਮਤ 'ਚ 5,000 ਰੁਪਏ ਦੀ ਕਟੌਤੀ ਕੀਤੀ ਗਈ ਹੈ ਅਤੇ ਫੋਨ 34,999 ਰੁਪਏ 'ਚ ਉਪਲੱਬਧ ਹੈ। ਹਾਲਾਂਕਿ ਪੁਰਾਣੇ ਫੋਨ ਤੋਂ ਐਕਸਚੇਂਜ ਆਫਰ ਦੇ ਤਹਿਤ ਖਰੀਦਣ 'ਤੇ 11,002 ਰੁਪਏ ਤੱਕ ਦੀ ਛੋਟ ਪਾਈ ਜਾ ਸਕਦੀ ਹੈ।
ਸੈਮਸੰਗ ਗਲੈਕਸੀ ਆਨ 8 ,ਗਲੈਕਸੀ ਆਨ5 ਪ੍ਰੋ
ਸੈਮਸੰਗ ਗਲੈਕਸੀ ਆਨ 8 12,740 ਰੁਪਏ 'ਚ (9,512 ਰੁਪਏ ਦਾ ਐਕਸਚੇਂਜ ਡਿਸਕਾਊਂਟ) ਅਤੇ ਗਲੈਕਸੀ ਆਨ5 ਪ੍ਰੋ 7,240 ਰੁਪਏ (5,700 ਰੁਪਏ ਦਾ ਐਕਸਚੇਂਜ ਡਿਸਕਾਊਂਟ) 'ਚ ਮਿਲ ਰਹੇ ਹਨ ਅਤੇ ਇਨ੍ਹਾਂ ਦੋਨੋਂ ਫੋਨ 'ਤੇ 750 ਰੁਪਏ ਦਾ ਡਿਸਕਾਊਂਟ ਹੈ ।
ਮੋਟੋ ਜੀ5
ਮੋਟੋ ਜੀ5 'ਤੇ 1,000 ਰੁਪਏ ਦੀ ਛੋਟ ਮਿਲ ਰਹੀ ਹੈ ਅਤੇ 8,600 ਰੁਪਏ ਦਾ ਐਕਸਚੇਂਜ ਡਿਸਕਾਊਂਟ ਵੀ ਹੈ।
ਵਨਪਲਸ 3, ਵਨਪਲਸ 3ਟੀ
ਐਮਾਜ਼ਨ ਸੇਲ 'ਚ 27,999 ਰੁਪਏ 'ਚ ਵਿਕਣ ਵਾਲੇ ਵਨਪਲਸ 3 'ਤੇ 1,000 ਰੁਪਏ ਦੀ ਛੋਟ ਤੋਂ ਇਲਾਵਾ 11,002 ਰੁਪਏ ਦੀ ਛੋਟ ਮਿਲ ਰਹੀ ਹੈ। ਵਨਪਲਸ 3ਟੀ 'ਤੇ ਕੋਈ ਛੋਟ ਨਹੀਂ ਹੈ ਪਰ ਪੁਰਾਣੇ ਸਮਾਰਟਫੋਨ ਦੇ ਬਦਲੇ ਵਨਪਲਸ 3ਟੀ 'ਤੇ 11,002 ਰੁਪਏ ਦੀ ਛੁੱਟ ਮਿਲ ਸਕਦੀ ਹੈ।
ਕੂਲਪੈਡ Note 5
ਕੂਲਪੈਡ Note 5 ਸਮਾਰਟਫੋਨ ਦੀ ਕੀਮਤ 10,999 ਰੁਪਏ ਹੈ। ਕੂਲਪੈਡ Note 5 'ਤੇ ਐਮਾਜ਼ਨ ਇੰਡੀਆ 1,000 ਰੁਪਏ ਦਾ ਡਿਸਕਾਉਂਟ ਦੇ ਰਹੀ ਹੈ। ਜਿਸ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ ਹੈ। ਇਸ 'ਤੇ ਕੰਪਨੀ ਤੁਹਾਨੂੰ ਈ. ਐੱਮ. ਆਈ ਆਪਸ਼ਨ ਵੀ ਦੇ ਰਹੀ ਹੈ। ਇਹ ਸਮਾਰਟਫੋਨ ਗੋਲਡ ਕਲਰ ਵੇਰਿਅੰਟ 'ਚ ਉਪਲੱਬਧ ਹੈ।
ਮੋਟੋਰੋਲਾ Moto G4 Plus, 4th Gen (16ਜੀ. ਬੀ)
ਮੋਟੋਰੋਲਾ Moto G4 Plus, 4th Gen (16ਜੀ. ਬੀ) ਸਮਾਰਟਫੋਨ ਦੀ ਕੀਮਤ 13,499 ਰੁਪਏ ਹੈ ਪਰ ਐਮਾਜ਼ਨ ਇੰਡੀਆ 'ਤੇ ਇਹ 2,000 ਰੁਪਏ ਦੇ ਡਿਸਕਾਊਂਟ ਆਫਰ ਦੇ ਨਾਲ ਉਪਲੱਬਧ ਹੈ। ਜਿਸ ਤੋਂ ਬਾਅਦ ਮੋਟੋ ਜੀ4 ਪਲਸ ਨੂੰ 11,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ 'ਤੇ ਕੰਪਨੀ ਤੁਹਾਨੂੰ ਈ. ਐੱਮ. ਆਈ ਆਪਸ਼ਨ ਵੀ ਦੇ ਰਹੀ ਹੈ।
Micromax ਨੇ ਲਾਂਚ ਕੀਤਾ ਪਹਿਲਾ Gorilla Glass 5 ਦੀ ਪ੍ਰੋਟੈਕਸ਼ਨ ਨਾਲ ਕੈਨਵਸ 2 ਦਾ ਅਪਗ੍ਰੇਡ ਵੇਰੀਅੰਟ
NEXT STORY