ਜਲੰਧਰ - ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇ ਸੈਫਟੀ ਚੈੱਕ ਪ੍ਰੋਗਰਾਮ 'ਚ ਖਰਾਬੀ ਆਉਣੀ ਸ਼ੁਰੂ ਹੋ ਗਈ ਜਦ ਗਲਤ ਤਰੀਕੇ ਨਾਲ ਬੈਂਕਾਕ , ਥਾਈਲੈਂਡ 'ਚ ਵਿਸਫੋਟ ਹੋਣ ਦੀਆਂ ਖਬਰਾਂ ਟ੍ਰੇਂਡ 'ਚ ਸ਼ੋਅ ਹੋਣ ਲੱਗੀ। ਬ੍ਰੀਟੀਸ਼ ਆਨਲਾਈਨ ਨਿਊਜ਼ਪੇਪਰ ਦੀ ਇਕ ਰਿਪੋਰਟ ਦੇ ਮੁਤਾਬਕ 27 ਦਸੰਬਰ ਨੂੰ ਰਾਤ 9 ਵਜੇ ਥਾਈਲੈਂਡ ਦੀ ਰਾਜਧਾਨੀ 'ਚ ਵਿਸਫੋਟ ਹੋਣ ਦੀਆਂ ਖਬਰਾਂ 'ਚ ਲੋਕਾਂ ਨੇ ਆਪਣੇ ਆਪ ਨੂੰ ਸੁਰੱਖਿਅਤ ਕਿਹਾ ਤਦ ਵੀ ਉਸ ਰਾਤ ਬੈਂਕਾਕ 'ਚ ਅਜਿਹਾ ਵਿਸਫੋਟ ਹੋਇਆ ਹੀ ਨਹੀ ਸੀ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਸੇਫਟੀ ਚੈੱਕ ਸਿਸਟਮ ਨੂੰ ਐਲਗੋਰਿਥਮ ਨਾਲ ਬਣਾਇਆ ਗਿਆ ਹੈ ਜੋ ਯੂਜ਼ਰ ਪੋਸਟਸ ਅਤੇ ਨਿਊਜ਼ ਸੋਰਸੇਜ ਦੀ ਪਹਿਚਾਣ ਕਰ ਈਵੈਂਟ ਨੂੰ ਪੇਸ਼ ਕਰਦਾ ਹੈ। ਫਿਲਹਾਲ ਇਸ ਅਲਗੋਰਿਥਮ 'ਚ ਖਰਾਬੀ ਆਉਣ ਦੀ ਵਜ੍ਹਾ ਨਾਲ ਫੇਕ (ਨਕਲੀ) ਨਿਊਜ਼ ਸੇਫਟੀ ਚੈੱਕ ਸਿਸਟਮ 'ਚ ਪੇਸ਼ ਹੋਈਆਂ ਹਨ
ਸਿੰਗਾਪੁਰ ਟੈਲੀਵਿਜ਼ਨ ਸਮਾਚਾਰ ਏਜੰਸੀ ਚੈਨਲ ਨਿਊਜ਼ ਏਸ਼ੀਆ ਦੇ ਪੱਤਰਕਾਰ ਸਾਕਸਿਥ ਸਿਆਸੋਮਬੂਤ (Saksith Saiyasombut) ਨੇ ਸੇਫਟੀ ਚੈੱਕ ਨਾਲ ਸਾਹਮਣੇ ਆਉਣ ਵਾਲੀ ਫੇਸਬੁੱਕ ਨਿਊਜ਼ ਸਟੋਰੀਜ਼ ਨੂੰ ਪੇਸ਼ ਕੀਤਾ ਜਿਸ 'ਚ ਟਾਪ 'ਤੇ ਹੀ ਫੇਕ (ਨਕਲੀ) ਨਿਊਜ਼ ਟ੍ਰੇਂਡ ਕਰ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਟੋਰੀਜ਼ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤਾ।
ਉਸੇ ਮਿਤੀ ਨੂੰ ਫੇਸਬੁੱਕ ਨੇ ਰਾਤ 10 ਵਜੇ ਵਿਸਫੋਟ ਹੋਣ ਦੀ ਖਬਰ ਨੂੰ ਫੇਕ ਦੱਸਦੇ ਹੋਏ ਸਟੋਰੀਜ ਨੂੰ ਅਪਡੇਟ ਕੀਤਾ। ਹਾਲ ਹੀ 'ਚ ਫੇਸਬੁੱਕ ਦੇ ਸਾਥੀ ਸੰਸਥਾਪਕ ਮਾਰਕ ਜੁਕਰਬਰਗ ਨੇ ਇਕ ਅਪਡੇਟਡ ਸਿਸਟਮ ਨੂੰ ਪੇਸ਼ ਕੀਤਾ ਹੈ ਜੋ ਇਸ ਝੂੱਠੇ ਅਤੇ ਚਾਲਬਾਜ਼ ਖਬਰਾਂ ਨੂੰਵੈੱਬਸਾਈਟਸ ਤੋਂ ਪਹਿਚਾਣ ਕਰ ਕੇ ਉਨ੍ਹਾਂ ਨੂੰ ਬਲਾਕ ਕੀਤਾ ਜਾਵੇਗਾ।
ਟਵਿੱਟਰ ਨੇ ਲਾਂਚ ਕੀਤਾ 360 ਡਿਗਰੀ ਲਾਈਵ ਵੀਡੀਓ
NEXT STORY