ਜਲੰਧਰ- ਅਸੈਂਟਲ ਨੇ ਹਾਲ ਹੀ 'ਚ ਆਪਣੇ ਪੀ. ਐੱਚ-1 ਸਮਾਰਟਫੋਨ ਦੀ ਕੀਮਤ 'ਚ 200 ਡਾਲਰ ਦੀ ਕਟੌਤੀ ਕੀਤੀ ਸੀ, ਜਿਸ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ ਸਿਰਫ 499 ਡਾਲਰ ਰਹਿ ਗਈ ਸੀ। ਹੁਣ ਇਸ ਫੋਨ ਦੀ ਕੀਮਤ 'ਚ ਇਕ ਵਾਰ ਫਿਰ ਤੋਂ ਪ੍ਰਾਈਜ਼ ਘੱਟ ਕੀਤਾ ਗਿਆ ਹੈ। ਇਸ ਵਾਰ ਰਿਟੇਲਰ 2est 2uy ਵੱਲੋਂ ਇਸ ਸਮਾਰਟਫੋਨ 'ਤੇ 50 ਡਾਲਰ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਇਸ ਫੋਨ ਨੂੰ 449.99 ਡਾਲਰ ਦੀ ਕੀਮਤ ਨਾਲ ਖਰੀਦ ਸਕਦੇ ਹੋ। ਨਾਲ ਹੀ ਮਡਿਊਲਰ 360 ਕੈਮਰੇ ਨੂੰ ਹੁਣ 49.99 ਡਾਲਰ 'ਚ ਖਰੀਦਿਆ ਜਾ ਸਕਦਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.7 ਇੰਚ ਦੀ ਕਵਾਡ ਐੱਚ. ਡੀ. ਡਿਸਪਲੇਅ ਦਿੱਤਾ ਹੈ, ਜੋ ਕਿ ਕੋਰਨਿੰਗ ਗਲਾਸ 5 ਨਾਲ ਕੋਟੇਡ ਹੈ। ਫੋਨ 'ਚ 4 ਜੀ. ਬੀ. ਰੈਮ, 128 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਪਾਵਰ ਬੈਕਅਪ ਲਈ ਇਸ 'ਚ 3,040 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੈਗ੍ਰੇਟਿਕ ਕਨੈਕਟ ਹੈ ਅਤੇ ਇਸ ਦੇ ਮਾਧਿਅਮ ਰਾਹੀਂ ਤੁਸੀਂ ਵਾਇਰਲੈੱਸ ਡਾਟਾ ਟ੍ਰਾਂਸਫਰ ਕਰ ਸਕਦੇ ਹੋ।
ਫੋਟੋਗ੍ਰਾਫੀ ਲਈ ਇਸ 'ਚ ਇਕ ਡਿਊਲ ਕੈਮਰਾ ਦਿੱਤਾ ਗਿਆ ਹੈ, ਜੋ 13 ਮੈਗਾਪਿਕਸਲ ਦੇ ਕੈਮਰੇ ਦਾ ਇਕ ਪੇਅਰ ਹੈ। ਇਸ ਤੋਂ ਇਲਾਵਾ ਇਸ 'ਚ ਇਕ ਮੋਨੋਕ੍ਰੋਮ ਸੈਂਸਰ ਐੱਫ/85 ਲੈਂਸ ਨਾਲ ਦਿੱਤਾ ਗਿਆ ਹੈ। ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਇਸ ਦੇ ਮਾਧਿਅਮ ਰਾਹੀਂ ਤੁਸੀਂ 4ਕੇ ਵੀਡੀਓ ਵੀ ਸ਼ੂਟ ਕਰ ਸਕਦੇ ਹੋ। ਫੋਨ ਦੇ ਕਨੈਕਟੀਵਿਟੀ ਆਪਸ਼ਨਜ਼ 'ਚ ਇਕ ਰਿਅਰ ਫਿੰਗਰਪ੍ਰਿੰਟ ਸੈਂਸਰ, ਬਲੂਟੁੱਥ 5.0, ਵਾਈ-ਫਾਈ, NFC ਅਤੇ GPS ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਇਕ 3.5mm ਦਾ ਹੈੱਡਫੋਨ ਜੈਕ ਵੀ ਦਿੱਤਾ ਗਿਆ ਹੈ।
ਕੰਪਨੀ ਨੇ ਦੱਸਿਆ ਹੈ ਕਿ ਜੇਕਰ ਤੁਸੀਂ ਇਸ ਸਮਾਰਟਫੋਨ ਦੀ ਪੂਰੀ ਕੀਮਤ ਅਦਾ ਕਰ ਦਿੱਤੀ ਹੈ ਤਾਂ ਹੁਣ ਮੁਆਵਜ਼ਾ ਦਿੱਤਾ ਜਾਵੇਗਾ। ਕੰਪਨੀ ਯੂਜ਼ਰਸ ਨੂੰ 200 ਡਾਲਰ ਦਾ Friends & Family ਕੋਡ ਦੇ ਰਹੀ ਹੈ, ਜਿਸ ਦਾ ਇਸਤੇਮਾਲ ਨਵੇਂ ਅਸੈਂਟਲ ਫੋਨ ਜਾਂ 360 ਕੈਮਰੇ ਲਈ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਤੁਸੀਂ ਆਪਣੇ ਦੋਸਤ ਜਾਂ ਫਿਰ ਪਰਿਵਾਰ ਦੇ ਮੈਂਬਰਾਂ ਨਾਲ ਅਸੈਂਟਲ ਫੋਨ ਨੂੰ 299 ਡਾਲਰ 'ਚ ਖਰੀਦ ਸਕਦੇ ਹੋ, ਜਾਂ ਫਿਰ ਅਸੈਂਟਲ 360 ਕੈਮਰੇ ਨੂੰ ਫ੍ਰੀ 'ਚ ਖਰੀਦ ਸਕਦੇ ਹੋ।
ਸ਼ਿਓਮੀ Mi Note 3 ਸਮਾਰਟਫੋਨ ਦਾ Kris Wu ਲਿਮਟਿਡ ਐਡੀਸ਼ਨ ਲਾਂਚ
NEXT STORY