ਜਲੰਧਰ- ਲੰਬੇਂ ਇਤਜ਼ਾਰ ਤੋਂ ਬਾਅਦ Essential PH-1 ਦੀ ਸ਼ਿਪਿੰਗ ਸ਼ੁਰੂ ਹੋਣ ਵਾਲੀ ਹੈ। ਰਿਪੋਰਟ ਅਨੁਸਾਰ ਕੰਪਨੀ ਇਸ ਸਮਾਰਟਫੋਨ ਦੇ ਸਫੇਟ ਕਲਰ ਵੇਰੀਐਂਟ ਦਾ ਅਗਲੇ ਹਫਤੇ ਸ਼ਿਪਿੰਗ ਲਈ ਉਪਲੱਬਧ ਕਰਵਾਏਗੀ। ਇਸ ਸਾਲ ਮਈ 'ਚ ਗੂਗਲ ਦੇ ਸਹਿ-ਸੰਸਥਾਪਕ Andy Rubin ਨੇ ਆਪਣੇ Essential ਬ੍ਰਾਂਡ ਦੇ ਅੰਤਰਗਤ ਅਸੈਂਟਲ ਫੋਨ ਨੂੰ ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਇਸ ਦੀ ਉਪਲੱਬਧਤਾ ਅਤੇ ਪ੍ਰੀ-ਆਰਡਰ ਨੂੰ ਲੈ ਕੇ ਕੁਝ ਖਬਰਾਂ ਆਈਆਂ ਹਨ, ਜਿੰਨ੍ਹਾਂ ਅਨੁਸਾਰ ਫੋਨ 'ਚ ਉਪਲੱਬਧ ਹੋਣ 'ਚ ਦੇਰੀ ਹੋ ਰਹੀ ਹੈ। ਇਸ ਦੇ ਬਲੈਕ ਵੇਰੀਐਂਟ ਨੂੰ ਅਸੈਂਟਲ ਦੀ ਆਫਿਸ਼ੀਅਲ ਵੈੱਬਸਾਈਟ ਦੇ ਮਾਧਿਅਮ ਰਾਹੀਂ ਉਪਲਬੱਧ ਕਰਾ ਦਿੱਤਾ ਸੀ। ਹੁਣ ਵਾਈਟ ਵੇਰੀਐਂਟ ਵੀ ਆਉਣ ਵਾਲਾ ਹੈ।
ਕੰਪਨੀ ਨੇ ਅਸੈਂਟਲ ਫੋਨ ਦੇ ਬਲੈਕ ਮਾਡਲ ਦੀ ਸ਼ਿਪਿੰਗ 25 ਅਗਸਤ ਨੂੰ ਸ਼ੁਰੂ ਕਰ ਦਿੱਤੀ ਸੀ। ਆਫਿਸ਼ੀਅਲ ਟਵਿੱਟਰ 'ਤੇ ਦਿੱਤਾ ਗਈ ਜਾਣਕਾਰੀ ਦੇ ਅਨੁਸਾਰ ਇਸ ਦੇ ਵੇਰੀਐਂਟ ਦੀ ਸ਼ਿਪਿੰਗ ਅਗਲੇ ਹਫਤੇ ਸ਼ੁਰੂ ਹੋਵੇਗੀ। ਜਿਸ ਨੂੰ ਯੂਜ਼ਰਸ ਅਸੈਂਟਲ ਦੀ ਆਫਿਸ਼ੀਅਲ ਵੈੱਬਸਾਈਟ ਤੋਂ ਇਲਾਵਾ Amazon, BestBuy और Sprint ਤੋਂ ਖਰੀਦ ਸਕਦੇ ਹੋ। ਇਸ ਦੀ ਕੀਮਤ 699 ਡਾਲਰ ਲਗਭਗ 44,900 ਰੁਪਏ ਹੈ। ਅਸੈਂਟਲ ਫੋਨ ਦੀ ਖਾਸੀਅਤ ਹੈ ਕਿ ਇਸ 'ਚ ਯੂਜ਼ਰਸ ਸਭ ਤੋਂ ਸਲਿੱਮ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ ਟਾਈਟੇਨੀਅਮ ਬਾਡੀ ਸ਼੍ਰੇਣੀ ਦਾ ਸਮਾਰਟਫੋਨ ਹੈ, ਜਿਸ 'ਚ ਐਜ-ਟ-ਐਜ ਬੇਜ਼ਲ ਲੈਸ ਡਿਸਪਲੇਅ ਅਤੇ 360 ਡਿਗਰੀ ਕੈਮਰਾ ਸਪੋਰਟ ਉਪਲੱਬਧ ਹੈ। Essential PH-1 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.7 ਇੰਚ ਦੀ ਕਵਾਡ ਐੱਚ. ਡੀ. ਡਿਸਪਲੇਅ ਦਿੱਤੀ ਗਈ ਹੈ, ਜੋ ਕਿ ਕਾਰਨਿੰਗ ਗੋਰਿਲਾ ਗਲਾਸ 5 ਤੋਂ ਕੋਟੇਡ ਹੈ।
ਫੋਨ 'ਚ ਇਕ 4 ਜੀ. ਬੀ. ਰੈਮ ਅਤੇ 128 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜੋ 13 ਮੈਗਾਪਿਕਸਲ ਦਾ ਕੈਮਰਾ ਪੇਅਰ ਹੈ। ਇਸ ਤੋਂ ਇਲਾਵਾ ਇਸ 'ਚ ਇਕ ਮੋਨੋਕ੍ਰੋਮ ਸੈਂਸਰ f/1.85 ਲੈਂਸ ਨਾਲ ਦਿੱਤਾ ਗਿਆ ਹੈ। ਇਸ 'ਚ ਇਕ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਮਾਧਿਅਮ ਰਾਹੀਂ ਤੁਸੀਂ 4ਕੇ ਵੀਡੀਓ ਵੀ ਸ਼ੂਟ ਕਰ ਸਕਦੇ ਹੋ। ਫੋਨ ਦੇ ਕਨੈਕਟੀਵਿਟੀ ਆਪਸ਼ਨਸ 'ਚ ਇਕ ਰਿਅਰ ਫਿੰਗਰਪ੍ਰਿੰਟ ਸੈਂਸਰ, ਬਲੂਟੁੱਥ 5.0, ਵਾਈ-ਫਾਈ, NFC, ਅਤੇ GPS ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਇਕ 3.5mm ਦਾ ਹੈੱਡਫੋਨ ਜੈਕ ਵੀ ਦਿੱਤਾ ਗਿਆ ਹੈ।
ਜਿਓ ਦੀਵਾਲੀ ਧਮਾਕਾ : 399 ਰੁਪਏ ਦੇ ਰੀਚਾਰਜ 'ਤੇ ਮਿਲੇਗਾ 100 ਫੀਸਦੀ ਕੈਸ਼ਬੈਕ
NEXT STORY