ਜਲੰਧਰ- ਸਾਨਫ੍ਰਾਂਸਿਸਕੋ 'ਚ 4 ਅਕਤੂਬਰ ਨੂੰ ਹੋਏ ਇਵੈਂਟ 'ਮੇਡ ਬਾਏ ਗੂਗਲ' ਵਿਚ ਕਈ ਪ੍ਰਾਡਕਟ ਦੇਖਣ ਨੂੰ ਮਿਲੇ। ਕਾਫੀ ਸਮੇਂ ਤੋਂ ਚਰਚਾ ਸੀ ਕਿ ਗੂਗਲ ਇਸ ਇਵੈਂਟ 'ਚ ਆਪਣਾ ਬਿਲਕੁਲ ਨਵਾਂ ਸਮਾਰਟਫੋਨ ਲਾਂਚ ਕਰੇਗੀ, ਜੋ ਕਿ ਆਫੀਸ਼ੀਅਲ ਤਾਂ ਹੋਵੇਗਾ ਪਰ ਉਹ ਨੈਕਸਸ ਸੀਰੀਜ਼ ਦੇ ਅੰਡਰ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੂਗਲ ਵੱਲੋਂ ਕੀਤੇ ਗਏ ਇਸ ਇਵੈਂਟ 'ਚ ਲਾਂਚ ਹੋਏ ਖਾਸ ਪ੍ਰਾਡਕਟਸ ਬਾਰੇ, ਜੋ ਕਿ ਟੈੱਕ ਜਗਤ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਬੇਹੱਦ ਪਸੰਦ ਆਉਣਗੇ।
Pixel ਤੇ Pixel XL
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਵੈਂਟ 'ਚ ਲਾਂਚ ਹੋਏ ਆਫੀਸ਼ੀਅਲ ਨੋਨ-ਨੈਕਸਸ ਡਿਵਾਈਸ ਦੀ ਜੋ ਦੇਖਣ 'ਚ ਬੇਹੱਦ ਖੂਬਸੂਰਤ ਤਾਂ ਹੈ ਹੀ ਨਾਲ ਹੀ ਫੀਚਰਜ਼ ਦੇ ਮਾਮਲੇ 'ਚ ਕਿਸੇ ਵੀ ਫੋਨ ਨੂੰ ਟੱਕਰ ਦੇ ਸਕਦਾ ਹੈ।
- ਐੱਚ.ਡੀ. ਐਮੁਲੇਡ ਡਿਸਪਲੇ
- ਕੁਆਲਕਾਮ ਸਨੈਪਡ੍ਰੈਗਨ 821 ਕੁਆਡ ਕੋਰ ਪ੍ਰੋਸੈਸਰ
- 4 ਜੀ.ਬੀ. ਰੈਮ, 32 ਤੇ 128 ਜੀ.ਬੀ. ਇੰਟਰਨਲ ਸਟੋਰੇਜ
- ਪਿਕਸਲ ਇੰਪ੍ਰਿੰਟ ਫਿੰਗਰਪ੍ਰਿੰਟ ਸੈਂਸਰ
- ਪਹਿਲਾ ਫੋਨ ਜਿਸ 'ਚ ਹੈ ਬਿਲਟ ਇਨ ਗੂਗਲ ਅਸਿਸਟੈਂਟ
- 2770 ਤੇ 3450 mAh ਬੈਟਰੀ
- ਇਸ ਦੇ ਨਾਲ ਹੀ ਗੂਗਲ ਨੇ ਨੈਕਸਸ ਸੀਰੀਜ਼ ਨੂੰ ਆਫੀਸ਼ੀਅਲੀ ਬੰਦ ਕਰ ਦਿੱਤਾ ਹੈ।
Google Home
ਗੂਗਲ ਨੇ ਘਰ ਲਈ ਇਕ ਪ੍ਰਸਨਲ ਅਸਿਸਟੈਂਟ ਦੇ ਤੌਰ 'ਤੇ ਐਮੇਜ਼ਾਨ ਈਕੋ ਨੂੰ ਟੱਕਰ ਦੇਣ ਲਈ ਗੂਗਲ ਹੋਮ ਲਾਂਚ ਕੀਤਾ ਹੈ। ਇੰਟਰਨੈੱਟ ਨਾਲ ਕੁਨੈਕਟ ਹੋ ਕੇ ਗੂਗਲ ਹੋਮ ਤੁਹਾਡੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਾ ਹੈ। ਇਸ ਦੇ ਨਾਲ ਤੁਹਾਨੂੰ ਯੂਟਿਊਬ ਰੈੱਡ ਦਾ 6 ਮਹੀਨੇ ਦਾ ਸਬਸਕ੍ਰਿਪਸ਼ਨ ਫ੍ਰੀ ਮਿਲੇਗਾ। ਇਸ ਤੁਹਾਡੇ ਫੋਨ ਨਾਲ ਵੀ ਇੰਟ੍ਰੈਕਟ ਕਰ ਸਕਦਾ ਹੈ। ਇਸ ਦੀ ਕੀਮਤ 129 ਡਾਲਰ (ਲਗਭਗ 8500 ਰੁਪਏ) ਹੈ ਤੇ 4 ਨਵੰਬਰ ਤੋਂ ਇਸ ਦੀ ਸ਼ਿਪਿੰਗ ਸ਼ੁਰੂ ਹੋ ਜਾਵੇਗੀ।
Daydream ਵੀ. ਆਰ. ਹੈਂਡਸੈੱਟ
ਸਭ ਤੋਂ ਪਹਿਲਾਂ ਲੋਕਾਂ 'ਚ ਇਕ ਸਸਤਾ ਵਰਚੁਅਲ ਰਿਐਲਿਟੀ ਹੈਂਡਸੈੱਟ (ਗੂਗਲ ਕਾਰਡਬੋਰਡ) ਪੇਸ਼ ਕਰਨ ਵਾਲੀ ਗੂਗਲ ਨੇ ਡੇ ਡ੍ਰੀਮ ਵੀ. ਆਰ. ਹੈਂਡ ਸੈੱਟ ਲਾਂਚ ਕੀਤੇ ਹਨ। ਡੇ ਡ੍ਰੀਮ ਵੀ. ਆਰ. ਮਾਈਕ੍ਰੋਫਾਈਬਰ ਮੈਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ ਇਸ ਲਈ ਇਹ ਕਾਫੀ ਕੰਫਰਟੇਬਲ ਹਨ। ਇਨ੍ਹਾਂ ਨੂੰ 3 ਰੰਗਾਂ 'ਚ ਉਪਲਬਧ ਕਰਵਾਇਆ ਗਿਆ ਹੈ। ਇਸ ਦੇ ਨਾਲ ਤੁਹਾਨੂੰ ਵੀ. ਆਰ. ਕੰਟ੍ਰੋਲਰ ਵੀ ਮਿਲੇਗਾ ਜੋ ਸੈਂਸਰਜ਼ ਤੇ ਕਲਿਕੇਬਲ ਟ੍ਰੈਪ ਪੈਡ ਨਾਲ ਲੈਸ ਹੈ। ਡੇ ਡ੍ਰੀਮ ਨੂੰ 79 ਡਾਲਰ (ਲਗਭਗ 5200) ਕੀਮਤ ਨਾਲ ਲਾਂਚ ਕੀਤਾ ਗਿਆ ਹੈ।
15 ਸੈਕੇਂਡ ਚਾਰਜ ਹੋਣ ਤੋਂ ਬਾਅਦ 2 ਕਿ. ਮੀ ਚਲੇਗੀ ਇਹ ਬੱਸ
NEXT STORY