ਜਲੰਧਰ- ਹਾਲ ਦੇ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਲਾਈਵ ਸੁਸਾਇਡ ਦੇ ਕਈ ਮਾਲੇ ਸਾਹਮਣੇ ਆਏ ਹਨ। ਉਥੇ ਹੀ ਇਸ ਨੂੰ ਲੈ ਕੇ ਲੋਕਾਂ ਦੀਆਂ ਆਲੋਚਨਾਵਾਂ 'ਚ ਫੇਸਬੁੱਕ ਨੇ ਕੰਟੈਂਟ ਦੀ ਨਿਗਰਾਨੀ ਲਈ ਆਪਣੀ ਮਜ਼ਬੂਤ 4,500 ਲੋਕਾਂ ਦੀ ਰੀਵਿਊ ਟੀਮ 'ਚ 3,000 ਹੋਰ ਲੋਕਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਇਸ ਮਾਮਲੇ 'ਤੇ ਫੇਸਬੁੱਕ ਦੀ ਰੀਵਿਊ ਟੀਮ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਨਾਲ ਮਿਲ ਕੇ ਵੀ ਕੰਮ ਕਰੇਗੀ।
ਮੀਡੀਆ ਰਿਪੋਰਟ ਮੁਤਾਬਕ ਫੇਸਬੁੱਕ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਕ ਸਟੇਟਸ ਅਪਡੇਟ 'ਚ ਲਿਖਿਆ ਹੈ ਬੀਤੇ ਕੁਝ ਹਫਤਿਆਂ 'ਚ ਅਸੀਂ ਦੇਖਿਆ ਕਿ ਫੇਸਬੁੱਕ 'ਤੇ ਲੋਕ ਜਾਂ ਤਾਂ ਲਾਈਵ ਜਾਂ ਵੀਡੀਓ ਪੋਸਟ ਕਰਕੇ ਖੁਦ ਨੂੰ ਅਤੇ ਦੂਜਿਆਂ ਨੂੰ ਦਰਦ ਪਹੁੰਚਾ ਰਹੇ ਹਨ। ਇਹ ਦੁਖਦਾਈ ਹੈ ਅਤੇ ਮੈਂ ਦਰਸ਼ਾਇਆ ਹੈ ਕਿ ਆਪਣੇ ਭਾਈਚਾਰੇ ਲਈ ਅਸੀਂ ਕਿਵੇਂ ਬਿਹਤਰ ਕਰ ਸਕਦੇ ਹਾਂ।
ਉਥੇ ਹੀ ਜ਼ੁਕਰਬਰਗ ਨੇ ਇਹ ਵੀ ਕਿਹਾ ਕਿ ਅਸੀਂ ਅਗਲੇ ਸਾਲ ਤੱਕ ਦੁਨੀਆ ਭਰ 'ਚ ਮੌਜੂਦ ਆਪਣੀ ਕਮਿਊਨਿਟੀ ਆਪਰੇਸ਼ੰਸ ਟੀਮ 'ਚ 3,000 ਲੋਕਾਂ ਨੂੰ ਸ਼ਾਮਲ ਕਰਾਂਗੇ। ਅਜੇ ਇਸ ਟੀਮ 'ਚ 4500 ਲੋਕ ਹਨ ਜੋ ਸਾਨੂੰ ਹਰ ਹਫਤੇ ਮਿਲਣ ਵਾਲੀਆਂ ਲੱਖਾਂ ਰਿਪੋਰਟਾਂ ਦਾ ਰੀਵਿਊ ਕਰਦੇ ਹਨ। ਇਸ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਹੋਰ ਲੋਕ ਰੱਖੇ ਜਾਣਗੇ। ਜ਼ੁਕਰਬਰਗ ਮੁਤਾਬਕ ਉਹ ਲੋਕਲ ਕਮਿਊਨਿਟੀ ਗਰੁੱਪਾਂ ਅਤੇ ਲਾਅ ਇਨਫੋਰਸਮੈਂਟ ਦੇ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ ਜੋ ਲੋੜਮੰਦ ਲੋਕਾਂ ਦੀ ਮਦਦ ਲਈ ਸਮਰੱਥ ਹਨ।
ਜ਼ਿਕਰਯੋਗ ਹੈ ਕਿ ਹਾਲ ਦੇ ਸਮੇਂ ਫੇਸਬੁੱਕ 'ਤੇ ਹਿੰਸਾ ਅਤੇ ਸੁਸਾਇਡ ਦੀਆਂ ਕਈ ਘਟਾਵਾਂ ਲਾਈਵ ਘੱਟ ਚੁੱਕੀਆਂ ਹਨ। ਪਿਛਲੇ ਮਹੀਨੇ ਹੀ ਹਰਿਆਣਾ ਦੇ ਸੋਨੀਪਤ 'ਚ ਇਕ ਵਿਅਕਤੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਜਾਨ ਦੇ ਦਿੱਤੀ ਸੀ। ਮੁੰਬਈ 'ਚ ਵੀ ਇਕ ਹੋਟਲ ਦੇ 19ਵੇਂ ਫਲੋਰ ਤੋਂ ਛਾਲ ਮਾਰਨ ਤੋਂ ਕੁਝ ਮਿੰਟ ਪਹਿਲਾਂ ਇਕ ਵਿਦਿਆਰਥੀ ਦੁਆਰਾ ਲਾਈਵ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਅਮਰੀਕਾ ਅਤੇ ਥਾਈਲੈਂਡ 'ਚੋਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਸਾਹਣੇ ਆ ਚੁੱਕੀਆਂ ਹਨ।
ਇਸ ਤਰ੍ਹਾਂ ਹੈਕਰਸ Google doc ਤੋਂ ਹੈਕ ਕਰ ਸਕਦੇ ਹੈ, ਤੁਹਾਡੇ ਜੀਮੇਲ ਅਕਾਊਟ,
NEXT STORY