ਜਲੰਧਰ-ਜੀਮੇਲ ਦੁਨੀਆ ਦੀ ਸਭ ਤੋਂ ਜਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਈ-ਮੇਲ ਸਰਵਿਸ ਹੈ। ਇਸ 'ਤੇ ਕੋਈ ਖਤਰਾ ਆ ਜਾਵੇ ਜਾ ਪ੍ਰਭਾਵਿਤ ਯੂਜ਼ਰਸ ਦੀ ਗਿਣਤੀ ਕਰੋੜਾਂ 'ਚ ਹੋ ਸਕਦੀ ਹੈ। ਮੁਮੁਕਿਨ ਹੈ ਕਿ ਪ੍ਰਭਾਵਿਤ ਯੂਜ਼ਰਸ 'ਚੋਂ ਤੁਹਾਡੀ ਈ-ਮੇਲ ਆਈਡੀ ਵੀ ਇਕ ਹੋ ਸਕਦੀ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇੰਟਰਨੈੱਟ 'ਤੇ ਇਕ ਅਜਿਹਾ ਸਕੈਮ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਨਾਲ ਤੁਹਾਡਾ ਅਕਾਊਟ ਵੀ ਪ੍ਰਭਾਵਿਤ ਹੋ ਸਕਦਾ ਹੈ। ਰਿਪੋਰਟ ਦੇ ਮੁਤਾਬਿਕ ਲੱਖਾਂ ਦੀ ਗਿਣਤੀ 'ਚ ਜੀ-ਮੇਲ ਯੂਜ਼ਰਸ ਦੇ ਅਕਾਊਟ ਫਿਸ਼ਿੰਗ ਸਕੈਮ ਤੋਂ ਪ੍ਰਭਾਵਿਤ ਹੋ ਸਕਦੇ ਹੈ ਅਤੇ ਹੈਕਰਸ ਇਨ੍ਹਾਂ ਦੇ ਅਕਾਊਟ 'ਚ ਚੋਰੀ ਕਰ ਸਕਦੇ ਹਨ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਇਹ ਕੌਣ ਕਰ ਰਿਹਾ ਹੈ ਪਰ ਇੰਨ੍ਹਾਂ ਸਾਫ ਹੈ ਕਿ ਇਸ ਸਕੈਮ ਦੇ ਰਾਹੀਂ ਹੈਕਰਸ ਕਿਸੇ ਨੂੰ ਵੀ ਪ੍ਰਭਾਵਿਤ ਜੀ-ਮੇਲ ਅਕਾਊਟਾਂ ਨੂੰ ਐਕਸੈਸ ਕਰਨ 'ਚ ਸਫਲ ਰਹੇ ਹਨ।
ਕਿਵੇਂ ਹੋ ਰਿਹਾ ਹੈ ਇਹ ਸਕੈਮ?
ਦਰਅਸਲ ਇਸ ਦੇ ਲਈ ਹੈਕਰਸ Google doc ਦਾ ਸਹਾਰਾ ਲੈ ਰਹੇ ਹੈ। ਇਹ ਗੂਗਲ ਦਾ ਹੀ ਡਾਕੂਮੈਂਟ ਟੂਲ ਹੈ ਜਿਸ 'ਤੇ MS WORD ਦੀ ਤਰ੍ਹਾਂ ਲਿਖ ਸਕਦੇ ਹੈ ਅਤੇ ਇਸ ਨੂੰ ਆਨਲਾਈਨ ਕਿਸੇ ਵੀ ਯੂਜ਼ਰਸ ਦੇ ਨਾਲ ਸ਼ੇਅਰ ਕਰ ਸਕਦੇ ਹੈ। ਹੈਕਰਸ Google docs ਦੇ ਲਿੰਕ ਨੂੰ ਟਾਰਗੈਟ ਜੀ-ਮੇਲ ਯੂਜ਼ਰਸ ਨੂੰ ਭੇਜ ਰਹੇ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤੁਹਾਡੇ ਕੋਲ ਇਹ ਲਿੰਕ ਆਵੇਗਾ ਤਾਂ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਕਿਸੇ ਜਾਣ ਪਹਿਚਾਣ ਵਾਲੇ ਨੇ ਇਹ ਲਿੰਕ ਭੇਜਿਆ ਹੈ। ਪਰ ਜਿਵੇਂ ਹੀ ਇਸ ਲਿੰਕ 'ਤੇ ਕਲਿੱਕ ਕਰਾਂਗੇ। ਤੁਹਾਡੇ ਜੀ-ਮੇਲ ਅਕਾਊਟ ਦਾ ਐਕਸੈਸ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਹੈਕਰ ਦੇ ਕਬਜ਼ੇ 'ਚ ਹੋ ਸਕਦਾ ਹੈ।
ਕਿਵੇਂ ਬਚਾਅ ਕਰ ਸਕਦੇ ਹੈ।
ਸਾਈਬਰ ਸਕਿਉਰਟੀ ਮਾਹਿਰ ਦੁਆਰਾ ਸਲਾਹ ਦਿੱਤੀ ਹੈ ਕਿ Google doc ਦੇ ਲਿੰਕ ਨੂੰ ਉਦੋ ਹੀ ਕਲਿੱਕ ਕਰੋ ਜਦੋਂ ਤੁਹਾਨੂੰ 100 ਫੀਸਦੀ ਯਕੀਨੀ ਹੋਵੇ। ਪਰ ਜੇਕਰ ਤੁਸੀਂ ਕਿਸੇ ਖਤਰਨਾਕ ਗੂਗਲ ਡਾਕ ਦੀ ਲਿੰਕ ਕਲਿੱਕ ਕਰ ਦਿੱਤੀ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜੀ-ਮੇਲ ਅਕਾਊਟ 'ਚ ਚੋਰੀ ਹੋ ਰਹੀ ਹੈ ਤਾਂ ਜਲਦੀ ਹੀ ਅਕਾਊਟ ਪਾਸਵਰਡ ਚੇਂਜ ਕਰਕੇ ਸਾਰੇ ਡਿਵਾਇਸ 'ਚ ਲਾਗ ਆਊਟ ਦਾ ਆਪਸ਼ਨ ਸਿਲੈਕਟ ਕਰੋ। ਇਨ੍ਹਾਂ ਹੀ ਨਹੀਂ ਜੇਕਰ ਆਫਿਸ 'ਚ ਹੈ ਤਾਂ ਇਸ ਦੇ ਬਾਰੇ it ਸਟਾਫ ਨੂੰ ਦੱਸ ਦਿਉ।
Twitter 'ਤੇ ਕਈ ਯੂਜ਼ਰਸ ਨੇ ਅਜਿਹਾ ਹੀ ਗੂਗਲ ਡਾਕ ਲਿੰਕ ਅਟੈਚ ਕਰਕੇ ਭੇਜੇ ਗਏ ਈ-ਮੇਲ ਦੇ ਸਕਰੀਨਸ਼ਾਟ ਪੋਸਟ ਕੀਤੇ ਹੈ। ਇਸ ਨੂੰ ਦੇਖ ਕੇ ਤੁਹਾਨੂੰ ਖੁਦ ਵੀ ਅੰਦਾਜ਼ਾ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਇਹ ਫਿਸ਼ਿੰਗ ਅਟੈਕ ਹੈ। ਪਰ ਇਹ ਆਮ ਫਿਸਿੰਗ ਤੋਂ ਅਲੱਗ ਹੈ ਅਤੇ ਇਸ 'ਚ ਹੈਕਰਸ ਅਕਾਊਟਾਂ ਨੂੰ ਨਿਸ਼ਾਨਾ ਬਣਾ ਸਕਦੇ ਹੈ।
ਸਿਰਫ ਜੀਮੇਲ ਅਕਾਊਟ ਹੀ ਨਹੀਂ ਬਲਕਿ ਦੂਜੇ ਅਕਾਊਟ ਵੀ ਹੋ ਸਕਦੇ ਹੈ ਪ੍ਰਭਾਵਿਤ
ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸਕੈਮ 'ਚ ਨਾ ਸਿਰਫ ਜੀ-ਮੇਲ ਅਕਾਊਟ ਪ੍ਰਭਾਵਿਤ ਹੋ ਰਹੇ ਹੈ। ਬਲਕਿ ਦੂਜੇ ਕਾਰਪੋਰੇਟ ਅਕਾਊਟ 'ਚ ਵੀ ਇਸ ਤੋਂ ਸਮੱਸਿਆ ਆ ਸਕਦੀ ਹੈ। ਇਨ੍ਹਾਂ ਹੀ ਨਹੀਂ ਇਸ 'ਚ ਉਹ ਅਕਾਊਟ ਵੀ ਪ੍ਰਭਾਵਿਤ ਹੋ ਸਕਦੇ ਹੈ ਜਿਸ 'ਚ ਗੂਗਲ ਸਰਵਿਸਜ਼ ਯੂਜ਼ਸ ਨਹੀਂ ਕੀਤੀ ਜਾਂਦੀ ਹੈ। ਤੁਸੀਂ ਆਪਣੇ ਜੀ-ਮੇਲ ਅਕਾਊਟ ਦੇ My account ਪੇਜ 'ਤੇ ਕਲਿੱਕ ਕਰੋ। ਇਹ ਪਰਮਿਸ਼ਨ ਆਪਸ਼ਨ ਸਿਲੈਕਟ ਕਰੋ ਅਤੇ Google doc ਐਪ ਨੂੰ ਰਿਮੂਵ ਕਰੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿਕਉਰ ਨਹੀਂ ਹੈ ਤਾਂ ਹੀ ਅਜਿਹਾ ਕਰੋ।
ਵਿੰਡੋਜ਼ 10ਐੱਸ ਨਾਲ ਲਾਂਚ ਹੋਇਆ ਨਵਾਂ HP ProBook x360 Education Edition ਲੈਪਟਾਪ
NEXT STORY