ਵਾਸ਼ਿੰਗਟਨ— ਫੇਸਬੁੱਕ ਪੋਸਟ 'ਚ ਲਿੱਖੀ ਜਾਣ ਵਾਲੀ ਭਾਸ਼ਾ ਦੀ ਵਰਤੋ ਕਰਕੇ ਕੁਝ ਮੈਡੀਕਲ ਸਥਿਤੀ ਦੀ ਪਛਾਣ ਕੀਤੀ ਜਾ ਸਕਦੀ ਹੈ। ਇਹ ਦਾਅਵਾ ਇਕ ਨਵੇਂ ਸੋਧ 'ਚ ਕੀਤਾ ਗਿਆ ਹੈ। ਇਕ ਨਵੇਂ ਅਧਿਐਨ 'ਚ ਪਤਾ ਚੱਲਦਾ ਹੈ ਕਿ ਸੋਸ਼ਲ ਨੈੱਟਵਰਕ 'ਚ ਪੋਸਟ ਕੀਤੀ ਗਈ ਭਾਸ਼ਾ ਦਾ ਵਿਸ਼ਲੇਸ਼ਣ ਕਰਕੇ ਡਾਇਬਟੀਜ਼, ਪ੍ਰੇਸ਼ਾਨੀ, ਡਿਪ੍ਰੈਸ਼ਨ ਅਤੇ ਮਨੋਵਿਗਿਆਨ ਵਰਗੇ ਹਾਲਾਤ ਦੇ ਸੰਕੇਤ ਮਿਲ ਸਕਦੇ ਹਨ।
ਮਾਹਰਾਂ ਨੇ ਕਰੀਬ 1,000 ਪ੍ਰੀਖਣ ਰੋਗੀਆਂ ਦੀ ਫੇਸਬੁੱਕ ਪੋਸਟ 'ਚ ਲਿਖੀ ਗਈ ਭਾਸ਼ਾ ਦਾ ਵਿਸ਼ਲੇਸ਼ਣ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਫਟਵੇਅਰ ਦਾ ਇਸਤੇਮਾਲ ਕੀਤਾ। ਉਨ੍ਹਾਂ ਦੇਖਿਆ ਕਿ ਵਿਅਕਤੀ ਦੀ ਲਾਈਫ ਸਟਾਈਲ ਦੀ ਪਸੰਦ ਬਾਰੇ ਜਾਣਕਾਰੀ ਹਾਸਲ ਕਰਨ 'ਚ ਇਸ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਜ਼ਰੀਏ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਹੋ ਜਿਹਾ ਮਹਿਸੂਸ ਕਰ ਰਹੇ ਸਨ ਅਤੇ ਇਸ ਨਾਲ ਉਸ ਵਿਅਕਤੀ ਦੇ ਸੰਭਾਵਿਤ ਇਲਾਜ 'ਚ ਮਦਦ ਮਿਲ ਸਕਦੀ ਹੈ।
ਇਸ ਅਧਿਐਨ ਨੂੰ ਪੈਂਸਿਲਵੇਨੀਆ ਸਕੂਲ ਆਫ ਮੈਡੀਸਿਨ ਤੇ ਸਟੋਨੀ ਬਰੁਕ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਕੀਤਾ ਹੈ। ਪ੍ਰਮੁੱਖ ਲੇਖਕ ਡਾ. ਰੈਨਾ ਮਰਚੈਂਟ ਨੇ ਕਿਹਾ ਕਿ ਇਹ ਸ਼ੁਰੂਆਤੀ ਪੜਾਅ ਹੈ, ਪਰ ਸਾਨੂੰ ਉਮੀਦ ਹੈ ਕਿ ਫੇਸਬੁੱਕ ਪੋਸਟ ਤੋਂ ਮਿਲੀ ਇਨਸਾਈਡ ਦਾ ਇਸਤੇਮਾਲ ਪੀੜਤਾਂ ਨੂੰ ਬਿਹਤਰ ਜਾਣਕਾਰੀ ਦੇਣ ਤੇ ਉਨ੍ਹਾਂ ਦੀ ਸਿਹਤ ਬਾਰੇ ਦੱਸਣ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਸੋਧਕਰਤਾਵਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਪੋਸਟ ਅਕਸਰ ਕਿਸੇ ਦੀ ਲਾਈਫ ਸਟਾਈਲ ਪਸੰਦ, ਜਾਂ ਉਸ ਦੇ ਅਨੁਭਵਾਂ ਜਾਂ ਉਹ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ ਇਸ ਬਾਰੇ ਜਾਣਕਾਰੀ ਦਿੰਦੀ ਹੈ। ਲਿਹਾਜ਼ਾ, ਬਿਮਾਰੀਆਂ ਦੇ ਮੈਨੇਜਮੈਂਟ ਤੇ ਉਨ੍ਹਾਂ ਦੇ ਇਲਾਜ ਬਾਰੇ ਵਾਧੂ ਜਾਣਕਾਰੀ ਮਿਲ ਸਕਦੀ ਹੈ।
ਕਿਸਾਨ ਦੇ 'ਬਾਈਕ' ਇਨੋਵੇਸ਼ਨ 'ਤੇ ਲੱਟੂ ਹੋਏ ਮਹਿੰਦਰਾ, ਦਿੱਤਾ ਵੱਡਾ ਆਫਰ
NEXT STORY