ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦੀ ਰਹਿੰਦੀ ਹੈ। ਕਈ ਵਾਰ ਅਸੀਂ ਫੇਸਬੁੱਕ 'ਤੇ ਖਬਰਾਂ ਦੇਖਦੇ ਜਾਂ ਪੜ੍ਹਦੇ ਹਾਂ ਜਿਨ੍ਹਾਂ ਬਾਰੇ ਬਾਅਦ 'ਚ ਪਤਾ ਲੱਗਦਾ ਹੈ ਕਿ ਉਹ ਫੇਕ ਹਨ। ਹੁਣ ਫੇਸਬੁੱਕ ਨੇ ਫੇਕ ਨਿਊਜ਼ ਖਿਲਾਫ ਆਪਣੀ ਜੰਗ 'ਚ ਨਵਾਂ ਹਥਿਆਰ ਉਤਾਰ ਦਿੱਤਾ ਹੈ। ਹੁਣ ਜਿਨ੍ਹਾਂ ਖਬਰਾਂ ਨੂੰ ਫੈੱਕਟ ਚੈਕਿੰਗ ਵੈੱਬਸਾਈਟ ਗਲਤ ਕਰਾਰ ਕਰ ਦੇਵੇਗੀ, ਉਨ੍ਹਾਂ ਦੇ ਨਾਲ 'ਡਿਸਪਿਊਟਿਡ' ਟੈਗ ਹੋਵੇਗਾ। ਇਹ ਨਵਾਂ ਫੀਚਰ ਖਬਰਾਂ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਨੋਪਸ ਅਤੇ ਪੋਲਿਟੀਫੈੱਕਟ ਵਰਗੀਆਂ ਸੰਸਥਾਵਾਂ ਦਾ ਸਹਾਰਾ ਲਵੇਗਾ।
ਆਪਣੇ ਹੈਲਪ ਪੇਜ 'ਤੇ ਫੇਸਬੁੱਕ ਨੇ ਇਕ ਨਵਾਂ ਸਵਾਲ ਜੋੜਿਆ ਹੈ ਕਿ ਫੇਸਬੁੱਕ 'ਤੇ ਨਿਊਜ਼ ਨੂੰ 'ਡਿਸਪਿਊਟਿਡ' ਕਿਵੇਂ ਮਾਰਕ ਕਰੋ। ਹਾਲਾਂਕਿ ਇਸ ਬਾਰੇ ਲਿਖਿਆ ਹੈ ਕਿ ਫਿਲਹਾਲ ਇਹ ਫੀਚਰ ਸਭ ਲਈ ਉਪਲੱਬਧ ਨਹੀਂ ਹੈ। ਇਹ ਸਾਫ ਨਹੀਂ ਹੈ ਕਿ ਅਜੇ 'ਫੇਕ ਨਿਊਜ਼' ਪਛਾਣਨ ਵਾਲੇ ਇਸ ਫੀਚਰ ਤੱਕ ਕਿੰਨੇ ਲੋਕਾਂ ਦੀ ਪਹੁੰਚ ਹੈ।
ਫੇਸਬੁੱਕ ਨੇ ਪਿਛਲੇ ਸਾਲ ਦਸੰਬਰ 'ਚ 'ਗਲਤ ਖਬਰਾਂ' ਖਿਲਾਫ ਉਪਾਅ ਸ਼ੁਰੂ ਕੀਤੇ ਸਨ। ਇਹ ਉਪਾਅ ਇਨ੍ਹਾਂ ਦੋਸ਼ਾਂ ਤੋਂ ਬਾਅਦ ਆਇਆ ਸੀ ਜਦੋਂ ਫੇਕ ਨਿਊਜ਼ ਕਾਰਨ ਅਮਰੀਕੀ ਰਾਸ਼ਟਰਪਤੀ ਚੋਣਾ 'ਤੇ ਅਸਰ ਪਿਆ ਸੀ। ਇਸ ਤੋਂ ਬਾਅਦ ਫੇਸਬੁੱਕ ਨੇ ਕਈ ਫੈੱਕਟ-ਚੈਕਿੰਗ ਸੰਸਥਾਵਾਂ ਦੇ ਨਾਲ ਹੱਥ ਮਿਲਾਇਆ ਸੀ। ਫੇਸਬੁੱਕ 'ਤੇ 'ਫੇਕ ਨਿਊਜ਼', (ਮਾਰਕ ਕੀਤੀਆਂ ਗਈਆਂ ਖਬਰਾਂ) ਫੈੱਕਟ ਚੈਕਰਜ਼ ਨੂੰ ਭੇਜ ਦਿੱਤੀਆਂ ਜਾਂਦੀਆਂ ਹਨ। ਜੇਕਰ ਫੈੱਕਟ ਚੈਕਰਜ਼ ਮੰਨਦੇ ਹਨ ਕਿ ਖਬਰ ਭਟਕਾਉਣ ਵਾਲੀ ਹੈ ਤਾਂ ਇਹ ਨਿਊਜ਼ ਫੀਡ 'ਚ 'ਡਿਸਪਿਊਟਿਡ' ਟੈਗ ਦੇ ਨਾਲ ਆਉਂਦੀ ਹੈ। ਨਾਲ ਹੀ ਇਕ ਲਿੰਕ ਆਉਂਦਾ ਹੈ ਕਿ ਇਹ ਖਬਰ ਕਿਉਂ ਝੂਠੀ ਹੋ ਸਕਦੀ ਹੈ। ਨਿਊਜ਼ ਫੀਡ 'ਚ ਇਹ ਖਬਰਾਂ ਘੱਟ ਦਿਖਾਈ ਦੇਣਗੀਆਂ ਅਤੇ ਇਨ੍ਹਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਯੂਜ਼ਰਸ ਦੇ ਕੋਲ ਇਕ ਮੈਸੇਜ ਆਏਗਾ।
ਫੇਸਬੁੱਕ ਮੈਸੇਂਜਰ ਐਪ 'ਚ Like ਤੋਂ ਬਾਅਦ ਹੁਣ ਆ ਸਕਦੈ DisLike ਬਟਨ ਵੀ !
NEXT STORY