ਨਵੀਂ ਦਿੱਲੀ- ਇਸ ਸਾਲ ਦੀ ਪਹਿਲੀ ਛਿਮਾਹੀ 'ਚ ਵੀ ਲੋਕਪ੍ਰਿਅ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੀ ਐਡਵਰਟਾਈਜ਼ਮੈਂਟ 'ਚ ਬਾਦਸ਼ਾਹਤ ਬਰਕਰਾਰ ਰਹੀ। ਸੰਸਾਰਕ ਬਾਜ਼ਾਰ ਮੁਲਾਂਕਣ ਕੰਪਨੀ ਐਪਸਫਲਾਇਰ ਦੇ ਅੱਜ ਜਾਰੀ ਪ੍ਰਦਰਸ਼ਨ ਸੂਚਕਅੰਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਲ 2016 ਦੀ ਪਹਿਲੀ ਛਿਮਾਹੀ (ਜਨਵਰੀ ਤੋਂ ਜੂਨ) ਦੌਰਾਨ ਮੋਬਾਇਲ 'ਤੇ ਐਡਵਰਟਾਈਜ਼ਮੈਂਟ ਦੇ ਖੇਤਰ 'ਚ ਫੇਸਬੁੱਕ ਨੇ ਸੰਸਾਰਕ ਪੱਧਰ 'ਤੇ ਆਪਣਾ ਦਬਦਬਾ ਬਰਕਰਾਰ ਰੱਖਿਆ। ਸੂਚਕ ਅੰਕ 'ਚ ਐਡਰਾਇਡ ਅਤੇ ਆਈ. ਓ. ਐੱਸ. ਆਪ੍ਰੇਟਿੰਗ ਸਿਸਟਮ (ਓ. ਐੱਸ.) ਦੋਵੇਂ ਪਲੇਟਫਾਰਮਾਂ 'ਤੇ ਚਲਦੀ ਫੇਸਬੁੱਕ ਨੂੰ ਚੋਟੀ ਦਾ ਸਥਾਨ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਬਿਹਤਰ ਗੁਣਵੱਤਾ ਦੇ ਕਾਰਨ ਮੋਬਾਇਲ ਫੋਨ 'ਤੇ ਲੋਕਪ੍ਰਿਅ ਸਰਚ ਇੰਜਨ ਗੂਗਲ ਦੀ ਮੌਜੂਦਗੀ ਵੀ ਮਜ਼ਬੂਤ ਰਹੀ ਹੈ। ਇਸ ਦੌਰਾਨ ਗੇਮਿੰਗ ਤੇ ਨਾਨ ਗੇਮਿੰਗ ਸ਼੍ਰੇਣੀ 'ਚ ਐਡਵਰਟਾਈਜ਼ਮੈਂਟ ਲਈ ਸੰਸਾਰਕ ਵਰਤੋਂ ਧਾਰਨਾ ਦੇ ਮਾਮਲੇ 'ਚ ਐਂਡਰਾਇਡ 'ਤੇ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦੂਜੇ ਨੰਬਰ 'ਤੇ ਰਿਹਾ, ਜਦਕਿ ਆਈ. ਓ. ਐੱਸ. 'ਤੇ ਇਹ ਆਪਣੀ ਸਥਿਤੀ ਸੁਧਾਰਦੀ ਹੋਈ ਚੋਟੀ ਦੇ 5 ਸਥਾਨਾਂ 'ਚ ਪਹੁੰਚ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਸ ਦੀ ਵੱਧਦੀ ਵਰਤੋਂ ਨਾਲ ਮੋਬਾਇਲ ਫੋਨ 'ਤੇ ਵੀਡੀਓ ਐਡਜ਼ 'ਚ ਤੇਜ਼ੀ ਆਈ ਹੈ।
ਕਦੇ ਨਾ ਖਤਮ ਹੋਣ ਵਾਲੀ ਦੁਨੀਆ ਹੈ No Man's Sky
NEXT STORY