ਗੈਜੇਟ ਡੈਸਕ– ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਡਿਵੈਲਪਰ ਕਾਨਫਰੰਸ F8 ਦੇ ਪਹਿਲੀ ਦਿਨ ਕੁਝ ਵੱਡੇ ਐਲਾਨ ਕੀਤੇ ਹਨ। ਵਟਸਐਪ ਭਾਰਤ ’ਚ ਸਭ ਤੋਂ ਜ਼ਿਆਦਾ ਪ੍ਰਸਿੱਧ ਮੈਸੇਜਿੰਗ ਐਪ ਹੈ। ਵਟਸਐਪ ਵੀ ਫੇਸਬੁੱਕ ਦਾ ਹੀ ਹਿੱਸਾ ਹੈ। ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਵਟਸਐਪ ਦੇ ਮੈਸੇਜ ਅਤੇ ਲੋਕੇਸ਼ਨ ਐਨਕ੍ਰਿਪਟਿਡ ਹੁੰਦੇ ਹਨ।
ਵਟਸਐਪ ਬਿਜ਼ਨੈੱਸ ਲਈ ਕੁਝ ਬਦਲਾਅ ਕੀਤੇ ਗਏ ਹਨ, ਕੁਝ ਨਵੇਂ ਫੀਚਰਜ਼ ਆਏ ਹਨ। ਕੰਪਨੀ ਵਟਸਐਪ ਬਿਜ਼ਨੈੱਸ ਲਈ ਪ੍ਰੋਡਕਟ ਕੈਟਲਾਗ ਲਿਆਈ ਹੈ। ਇਸ ਤਹਿਤ ਯੂਜ਼ਰਜ਼ ਚੈਟ ਦੇ ਅੰਦਰ ਹੀ ਪ੍ਰੋਡਕਟਸ ਦੀ ਲਿਸਟ ਦੇਖ ਸਕਦੇ ਹਨ। ਜੇਕਰ ਯੂਜ਼ਰਜ਼ ਚਾਹੁਣ ਤਾਂ ਚੈਟ ਲਿਸਟ ’ਚ ਦਿੱਤੇ ਗਏ ਪ੍ਰੋਡਕਟਸ ’ਚੋਂ ਚੁਣ ਕੇ ਖਰੀਦਾਰੀ ਵੀ ਕਰ ਸਕਦੇ ਹਨ।
ਆਉਣ ਵਾਲੇ ਸਮੇਂ ’ਚ ਵਟਸਐਪ ਰਾਹੀਂ ਹੀ ਸ਼ਾਪਿੰਗ ਕਰ ਸਕੋਗੇ। ਯਾਨੀ ਪਹਿਲਾ ਸਟੈੱਪ ਇਹ ਹੋਵੇਗਾ ਕਿ ਕੰਪਨੀ ਵਲੋਂ ਵਟਸਐਪ ’ਤੇ ਹੀ ਤੁਹਾਨੂੰ ਪ੍ਰੋਡਕਟ ਦੀ ਲਿਸਟ ਦਿੱਤੀ ਜਾਵੇਗੀ ਅਤੇ ਕੀਮਤ ਹੋਵੇਗੀ। ਚੈਟ ਦੌਰਾਨ ਹੀ ਤੁਸੀਂ ਇਥੇ ਆਪਣੀ ਮਨ-ਪਸੰਦ ਦਾ ਪ੍ਰੋਡਕਟ ਚੁਣ ਸਕੋਗੇ। ਇਸ ਤੋਂ ਬਾਅਦ ਤੁਸੀਂ ਇਥੋਂ ਸਿੱਧੇ ਪੇਮੈਂਟ ਵੀ ਕਰ ਸਕੋਗੇ।
ਜ਼ਿਕਰਯੋਗ ਹੈ ਕਿ ਵਟਸਐਪ ਭਾਰਤ ’ਚ ਕਾਫੀ ਪਹਿਲਾਂ ਤੋਂ ਵਟਸਐਪ ਪੇਅ ਦੀ ਟੈਸਟਿੰਗ ਕਰ ਰਹੀ ਹੈ ਅਤੇ ਹੁਣ ਇਸ ਦੇ ਪਬਲਿਕ ਲਾਂਚ ਦਾ ਰਸਤਾ ਵੀ ਸਾਫ ਹੋ ਰਿਹਾ ਹੈ। ਹੁਣ ਇਹ ਵਟਸਐਪ ਪੇਮੈਂਟ ਦਾ ਫੀਚਰ ਸਿਰਫ ਭਾਰਤ ’ਚ ਹੀ ਨਹੀਂ, ਸਗੋਂ ਇਸੇ ਸਾਲ ਵਟਸਐਪ ਪੇਅ ਦੂਜੇ ਕਈ ਦੇਸ਼ਾਂ ’ਚ ਵੀ ਲਾਂਚ ਕੀਤਾ ਜਾ ਸਕਦਾ ਹੈ।
ਇਸੇ ਡਿਵੈਲਪਰ ਈਵੈਂਟ ’ਚ ਫੇਸਬੁੱਕ ਨੇ ਇੰਸਟਾਗ੍ਰਾਮ ਸ਼ਾਪਿੰਗ ਬਾਰੇ ਵੀ ਦੱਸਿਆ ਹੈ ਕਿ ਕਿਵੇਂ ਯੂਜ਼ਰਜ਼ ਸਿੱਧਾ ਇੰਸਟਾਗ੍ਰਾਮ ’ਚੋਂ ਪ੍ਰੋਡਕਟਸ ਖਰੀਦ ਸਕਦੇ ਹਨ। ਕੰਪਨੀ ਮੁਤਾਬਕ, ਵਟਸਐਪ ਦੁਆਰਾ ਕੀਤੇ ਗਏ ਪੇਮੈਂਟਸ ਸਕਿਓਰ ਹੋਣਗੇ। ਹਾਲਾਂਕਿ ਸਰਕਾਰ ਚਾਹੁੰਦੀ ਹੈ ਕਿ ਪੇਮੈਂਟ ਨਾਲ ਜੁੜਿਆ ਡਾਟਾ ਕੰਪਨੀ ਭਾਰਤ ’ਚ ਸਟੋਰ ਸਕੇ।
ਆਉਣ ਵਾਲੇ ਕੁਝ ਸਮੇਂ ’ਚ ਵਟਸਐਪ ਬਿਜ਼ਨੈੱਸ ’ਚ ਕਸਟਮਰਸ ਸ਼ਾਪਿੰਗ ਨਾਲ ਜੁੜੇ ਕੁਝ ਨਵੇਂ ਫੀਚਰਜ਼ ਵੀ ਐਡ ਕੀਤੇ ਜਾ ਸਕਦੇ ਹਨ ਤਾਂ ਜੋ ਯੂਜ਼ਰਜ਼ ਨੂੰ ਸ਼ਾਪਿੰਗ ਕਰਨ ’ਚ ਆਸਾਨੀ ਹੋਵੇ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਯੂਜ਼ਰਜ਼ ਇਸਨੂੰ ਕਿਸ ਤਰ੍ਹਾਂ ਅਪਣਾਉਂਦੇ ਹਨ।
ਭਾਰਤੀ ਬ੍ਰਾਂਡ Karbonn ਬੰਦ ਕਰਨ ਜਾ ਰਿਹਾ ਹੈ ਆਪਣਾ ਕਾਰੋਬਾਰ
NEXT STORY