ਜਲੰਧਰ- ਅਲਕਾਟੈੱਲ ਜਲਦੀ ਹੀ ਇਕ ਨਵਾਂ ਸਮਾਰਟਫੋਨ ਅਲਕਾਟੈੱਲ ਆਈਡਲ 5 ਨਾਂ ਨਾਲ ਪੇਸ਼ ਕਰ ਸਕਦੀ ਹੈ, ਜੋ ਫਿਲਹਾਲ ਸਿਰਫ ਅਮਰੀਕਾ 'ਚ ਹੀ ਪੇਸ਼ ਕੀਤਾ ਜਾਵੇਗਾ। ਰਿਪੋਰਟਸ ਮੁਤਾਬਕ ਇਸ ਡਿਵਾਇਸ ਨੂੰ ਸਾਰੀਆਂ ਜਰੂਰੀ ਅਪਰੂਵਲਸ, ਫੈਡਰਲ ਕਮਿਊਨੀਕੇਸ਼ਨਸ ਕਮੀਸ਼ਨ (FCC) ਰਾਹੀਂ ਦੇ ਦਿੱਤੇ ਗਏ ਹਨ। ਦੱਸ ਦਈਏ ਕਿ FCC ਅਸਲ 'ਚ ਅਮਰੀਕਾ 'ਚ ਇੰਟਰਸਟੇਟ ਅਤੇ ਅੰਤਰਰਾਸ਼ਟਰੀ ਰੇਡੀਓ, ਟੈਲੀਵਿਜ਼ਨ, ਵਾਇਰ, ਸੈਟਾਲਾਈਟ ਅਤੇ ਕੇਬਲ ਕੰਮਿਊਨੀਕੇਸ਼ਨਸ ਨੂੰ ਰੈਗੂਲੇਟ ਕਰਨ ਦਾ ਕੰਮ ਕਰਦੀ ਹੈ।
FCC ਡਾਕਿਊਮੇਂਟ 'ਚ ਇਸ ਸਮਾਰਟਫੋਨ ਦੇ ਕਿਤੇ ਵੀ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਹੈ ਪਰ ਇਸ 'ਚ ਇਸ ਦਾ ਮਾਡਲ ਨੰਬਰ ਦਿੱਤਾ ਗਿਆ ਹੈ ਜੋ ਕਿ 6058 ਹੈ। ਇਸ ਤੋਂ ਇਲਾਵਾ ਲਿਸਟਿੰਗ 'ਚ ਦਿੱਤੀ ਗਈ ਵੱਖ-ਵੱਖ ਐਂਗਲਸ ਦੀਆਂ ਤਸਵੀਰਾਂ ਤੋਂ ਇਸ ਦੇ ਡਿਜ਼ਾਈਨ ਦਾ ਪਤਾ ਚਲਦਾ ਹੈ। ਉਥੇ ਹੀ ਅਲਕਾਟੈੱਲ ਆਈਡਲ 5S ਮਾਡਲ ਨੰਬਰ 6060 ਦੇ ਨਾਲ ਹੈ ਅਤੇ ਇਸ ਨੂੰ ਕੁਝ ਮਹੀਨੇ ਪਹਿਲਾਂ ਹੀ 633 ਸਰਟੀਫਿਕੇਸ਼ਨ ਮਿਲਿਆ ਹੈ।

ਲਿਸਟਿੰਗ 'ਚ ਦਿੱਤੀ ਗਈ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਫੋਨ ਦੇ ਫ੍ਰੰਟ 'ਤੇ ਗਲਾਸ ਪੈਨਲ ਦਿੱਤਾ ਗਿਆ ਹੈ, ਜਿਸ ਦੇ ਨਾਲ ਆਈਡਲ ਦਾ ਲੋਗੋ ਵੀ ਨਾਲ ਦਿੱਤਾ ਗਿਆ ਹੈ। ਇਸ 'ਚ ਟਾਪ 'ਤੇ 3.5 ਮਿ. ਮੀ. ਹੈੱਡਫੋਨ ਜੈੱਕ, ਸੱਜੇ ਪਾਸੇ ਵੱਲ ਪਾਵਰ ਬਟਨ ਅਤੇ ਵਾਲਿਊਮ ਰਾਕਰਸ ਅਤੇ ਖੱਬੇ ਪਾਸੇ ਵੱਲ ਮਾਇਕ੍ਰੋ ਐੱਸ. ਡੀ. ਕਾਰਡ ਟ੍ਰੇ ਹੈ। ਇਸ ਤੋਂ ਇਲਾਵਾ ਬਾਟਮ 'ਚ ਮਾਈਕ੍ਰੋUSB ਪੋਰਟ, ਅਤੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸਕੈਨਰ, ਸਿੰਗਲ ਕੈਮਰਾ ਅਤੇ LED ਫਲੈਸ਼ ਹੈ। ਉਥੇ ਹੀ ਇਕ ਤਸਵੀਰ 'ਚ ਦੱਸਿਆ ਗਿਆ ਹੈ ਕਿ ਇਸ 'ਚ 2,710 mAh ਬੈਟਰੀ ਦਿੱਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਲਕਾਟੈੱਲ ਆਈਡਲ 5 ਨੂੰ ਵਾਈ-ਫਾਈ ਅਲਾਇੰਸ ਤੋਂ ਵਾਈ-ਫਾਈ ਸਰਟੀਫਿਕੇਸ਼ਨ ਮਿਲਿਆ ਸੀ ਅਤੇ ਉਹ GFXਬੈਂਚ ਬੈਂਚਮਾਰਕਿੰਗ ਵੈੱਬਸਾਈਟ 'ਤੇ ਵੀ ਲਿਸਟ ਕੀਤਾ ਗਿਆ ਸੀ। ਵਾਈ-ਫਾਈ ਅਲਾਇੰਸ ਦੀ ਲਿਸਟਿੰਗ ਮੁਤਬਾਕ ਇਹ ਸਮਾਰਟਫੋਨ ਐਂਡ੍ਰਾਇਡ 7.0 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਉਥੇ ਹੀ GFXਬੈਂਚ ਲਿਸਟਿੰਗ ਮੁਤਾਬਕ ਇਸ 'ਚ 5.2 ਇੰਚ ਦੀ ਫੁੱਲ HD ਡਿਸਪਲੇਅ ਹੈ, ਜਿਸਦੀ ਰੈਜ਼ੋਲਿਊਸ਼ਨ 1920x1080 ਪਿਕਸਲ ਅਤੇ ਇਸ 'ਤੇ 5 ਫਿੰਗਰ ਜੈਸ਼ਚਰ ਸਪੋਰਟ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੁਆਕਲਕਾਮ ਸਨੈਪਡ੍ਰੈਗਨ 2.0GHz ਆਕਟਾ-ਕੋਰ ਪ੍ਰੋਸੈਸਰ, 3GB ਰੈਮ ਅਤੇ 32GB ਇੰਟਰਨਲ ਸਟੋਰੇਜ਼ ਦੀ ਸਹੂਲਤ ਹੈ ਜਿਸ ਚੋਂ 22GB ਯੂਜ਼ਰਸ ਦੇ ਇਸਤੇਮਾਲ ਲਈ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਐਡਰੀਨੋ 506 GPU ਅਤੇ ਇਹ ਐਂਡ੍ਰਾਇਡ 7.1.1 ਨੂਗਟ ਆਪ੍ਰੇਟਿੰਗ ਸਿਸਟਮ 'ਤੇ ਅਧਾਰਿਤ ਹੈ।
ਇਸ ਦੇ ਕੈਮਰਾ ਸੈਟਅਪ ਇਸ 'ਚ 12 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ LED ਫਲੈਸ਼ ਦੇ ਨਾਲ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਇਸ ਤੋਂ ਇਲਾਵਾ ਕੁਨੈੱਕਟੀਵਿਟੀ ਲਈ ਇਸ 'ਚ ਬਲੂਟੁੱਥ, GPS, ਵਾਈ-ਫਾਈ, ਐਕਸੇਲਰੋਮੀਟਰ, ਜਿਅਰੋਸਕੋਪ, ਲਾਈਟ ਸੈਂਸਰ ਅਤੇ ਪਰਾਕਸੀਮਿਟੀ ਸੈਂਸਰਸ ਆਦਿ ਹਨ।
ਦੂਜੇ ਪ੍ਰੀਖਣ ਵਿਚ ਹਾਈਪਰਲੂਪ ਵਨ ਨੇ ਫੜੀ 310 Km/h ਦੀ ਟਾਪ ਸਪੀਡ
NEXT STORY