ਜਲੰਧਰ- ਰੇਲ ਅਤੇ ਬੱਸ ਤੋਂ ਕਿਤੇ ਬਿਹਤਰ ਉੱਚ ਰਫਤਾਰ ਟ੍ਰਾਂਸਪੋਰਟ ਪ੍ਰਣਾਲੀ ਹਾਈਪਰਲੂਪ ਵਨ ਨੇ ਆਪਣੇ ਪਹਿਲੇ ਪੈਸੰਜਰ ਪੋਡ ਦੇ ਪ੍ਰੋਟੋਟਾਈਪ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਇਸ XP-1 ਨਾਂ ਦੇ ਫਸਟ ਜੈਨੇਰੇਸ਼ਨ ਪੋਡ ਨੂੰ 300 ਮੀਟਰ ਤੱਕ ਮੈਗਨੈਟਿਕ ਲੀਵੀਟੇਸ਼ਨ ਵਾਲੇ ਟ੍ਰੈਕ 'ਤੇ ਦੌੜਾਇਆ ਗਿਆ, ਜਿਥੇ ਇਸਨੇ 310Km/h (AIB mph) ਦੀ ਸਪੀਡ ਤੱਕ ਪਹੁੰਚ ਕੇ ਇਕ ਨਵੀਂ ਪ੍ਰਾਪਤੀ ਨੂੰ ਹਾਸਲ ਕੀਤਾ ਹੈ।
ਲੋ ਪ੍ਰੈਸ਼ਰ ਟਿਊਬ ਤੋਂ ਮਿਲੀ ਐਕਸੀਲੇਰੇਸ਼ਨ
ਹਾਈਪਰਲੂਪ ਨੂੰ ਲੋ ਪ੍ਰੈਸ਼ਰ ਟਿਊਬ ਵਿਚ ਬਿਜਲੀ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਮੈਗਨੈਟਿਕ ਲੀਵੀਟੇਸ਼ਨ (magnetic levitation) ਦੀ ਮਦਦ ਨਾਲ ਪੈਸੰਜਰ ਪੋਡ ਅੱਗੇ ਵਾਲੇ ਪਾਸੇ ਐਕਸਲਰੇਟ ਹੁੰਦੇ ਹੋਏ ਸਪੀਡ ਫੜ ਲੈਂਦਾ ਹੈ। ਤੁਹਾਨੂੰ ਦੱਸ ਦਈਏ ਕਿ ਲੀਨੀਅਰ ਮੋਟਰ ਤਕਨੀਕ ਵਿਚ ਇਸ ਤੋਂ ਵੱਧ ਮੋਟਰਾਂ ਨੂੰ ਇਕ ਲੂਪ ਵਿਚ ਲਾਇਆ ਜਾਂਦਾ ਹੈ, ਜਿਸ ਨਾਲ ਘੱਟ ਸਮੇਂ ਵਿਚ ਤੇਜ਼ ਰਫਤਾਰ ਫੜਨ ਵਿਚ ਮਦਦ ਮਿਲਦੀ ਹੈ, ਉਥੇ ਹੀ ਮੈਗਨੈਟਿਕ ਲੇਵੀਟੇਸ਼ਨ ਤਕਨੀਕ ਪੈਸੰਜਰ ਪੋਡ ਨੂੰ ਗਰਾਊਂਡ ਤੋਂ ਉੱਪਰ ਕਰ ਦਿੰਦੀ ਹੈ, ਜਿਸ ਨਾਲ ਪੈਸੰਜਰ ਪੋਡ ਬਿਨਾਂ ਕਿਸੇ ਰੁਕਾਵਟ ਦੇ ਸਪੀਡ ਫੜ ਲੈਂਦਾ ਹੈ।
ਟੈਸਟ ਲਈ ਬਣਾਇਆ ਗਿਆ 500 ਮੀਟਰ ਦਾ ਖਾਸ ਟ੍ਰੈਕ
ਇਸ ਖਾਸ ਟੈਸਟ ਨੂੰ ਅਮਰੀਕਾ ਦੇ ਨੇਵਾਦਾ ਰੇਗਿਸਤਾਨ (nevada desert) ਵਿਚ 500 ਮੀਟਰ ਦੇ ਟ੍ਰੈਕ 'ਤੇ ਕੀਤਾ ਗਿਆ। ਹਾਈਪਰ ਲੂਪ ਵਨ ਦੇ ਕਾਰਜਕਾਰੀ ਪ੍ਰਧਾਨ ਅਤੇ ਸਹਿ-ਸੰਸਥਾਪਕ ਸ਼ੇਰਵਿਨ ਪਿਸ਼ੇਵਰ (shervin pishevar) ਨੇ ਕਿਹਾ ਕਿ ਟ੍ਰਾਂਸਪੋਰਟ ਦੇ ਨਵੇਂ ਯੁੱਗ ਦੀ ਇਹ ਸ਼ੁਰੂਆਤ ਹੈ। ਅਸੀਂ 310 ਕਿਲੋਮੀਟਰ ਪ੍ਰਤੀ ਘੰਟੇ ਦੀ ਇਤਿਹਾਸਿਕ ਰਫਤਾਰ ਤੱਕ ਪਹੁੰਚਣ ਵਿਚ ਸਫਲਤਾ ਹਾਸਲ ਕੀਤੀ ਹੈ। ਅਸੀਂ XP-੧ ਨੂੰ ਹਾਈਪਰਲੂਪ ਵਨ ਟਿਊਬ ਨਾਲ ਪਾਸ ਕੀਤਾ ਹੈ ਅਤੇ ਇਸੇ ਦੌਰਾਨ ਅਸੀਂ ਭਵਿੱਖ ਦੀ ਆਵਾਜ਼ ਸੁਣੀ ਹੈ। ਹਾਈਪਰਲੂਪ ਵਨ ਦੇ ਸੀ. ਈ. ਓ. ਰੋਬ ਲਾਇਡ (rob lloyd) ਨੇ ਕਿਹਾ ਕਿ ਅਸੀਂ ਸਾਬਤ ਕੀਤਾ ਹੈ ਕਿ ਸਾਡੀ ਤਕਨੀਕ ਕੰਮ ਕਰਦੀ ਹੈ ਅਤੇ ਹੁਣ ਅਸੀਂ ਆਪਣੀ ਇਸ ਹਾਈਪਰਲੂਪ ਟੈਕਨਾਲੋਜੀ ਨੂੰ ਲੈ ਕੇ ਆਪਣੇ ਹਿੱਸੇਦਾਰਾਂ ਅਤੇ ਸਰਕਾਰਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ।
OnePlus 5 ਸਮਾਰਟਫੋਨ ਨੂੰ ਮਿਲੇ ਨਵੇਂ ਅਪਡੇਟ ਨਾਲ ਦੋ ਹੋਰ ਨਵੇਂ ਫੀਚਰਸ
NEXT STORY