ਗੈਜੇਟ ਡੈਸਕ– ਦੇਸ਼ ਦੇ ਜ਼ਿਆਦਾਤਰ ਸਮਾਰਟਫੋਨ ਯੂਜ਼ਰਜ਼ ਡਿਜੀਟਲ ਪੇਮੈਂਟ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਇਸ ਲਈਫੋਨ ’ਚ ਇੰਟਰਨੈੱਟ ਕੁਨੈਕਟੀਵਿਟੀ ਦਾ ਹੋਣਾ ਸਭ ਤੋਂ ਜ਼ਰੂਰੀ ਹੈ ਪਰ ਹੁਣ ਇਕ ਅਜਿਹਾ ਐਪ ਆ ਗਿਆ ਹੈ ਜਿਸ ਰਾਹੀਂ ਯੂਜ਼ਰਜ਼ ਬਿਨਾਂ ਇੰਟਰਨੈੱਟ ਦੇ ਵੀ ਡਿਜੀਟਲ ਪੇਮੈਂਟ ਕਰ ਸਕਣਗੇ। ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਫੀਚਰ ਫੋਨ ਲਈ ਇਕ ਨਵਾਂ ਡਿਜੀਟਲ ਪੇਮੈਂਟ ਐਪ ਲਾਂਚ ਕੀਤਾ ਹੈ। ਇਸ ਦੀ ਸਭ ਤੋਂ ਖਾਸ ਗੱਲ ਹੈ ਕਿ ਐਪ ਨੂੰ ਇਸਤੇਮਾਲ ਕਰਨ ਲਈ ਇੰਟਰਨੈੱਟ ਦੀ ਲੋੜ ਨਹੀਂ ਪੈਂਦੀ।
ਕੰਪਨੀ ਦਾ ਕਹਿਣਾ ਹੈ ਕਿ Lava Pay ਐਪ ਜ਼ਰੂਰੀ ਸੁਰੱਖਿਆ ਨਿਯਮਾਂ ਦੇ ਨਾਲ ਆਉਂਦਾ ਹੈ ਅਤੇ ਇਹ ਇਕ ਫੀਚਰ ਫੋਨ ’ਚ ਵੀ ਸਮਾਰਟਫੋਨ ਦੀ ਤਰ੍ਹਾਂ ਡਿਜੀਟਲ ਪੇਮੈਂਟ ਕਰਨ ਦੀ ਸੁਵਿਧਾ ਦਿੰਦਾ ਹੈ। ਲਾਵਾ ਨੇ ਦੱਸਿਆ ਕਿ ਕੰਪਨੀ ਦਾ ਇਹ ਐਪ ਲਾਵਾ ਦੇ ਸਾਰੇ ਨਵੇਂ ਫੀਚਰ ਫੋਨਜ਼ ’ਚ ਪ੍ਰੀ-ਇੰਸਟਾਲ ਹੋਵੇਗਾ, ਜਦਕਿ ਮੌਜੂਦਾ ਯੂਜ਼ਰਜ਼ ਲਾਵਾ ਸਰਵਿਸ ਸੈਂਟਰ ਜਾ ਕੇ ਆਪਣੇ ਫੋਨ ’ਚ ਇਹ ਐਪ ਇੰਸਟਾਲ ਕਰਵਾ ਸਕਦੇ ਹਨ।
ਇੰਝ ਕੰਮ ਕਰੇਗਾ ਲਾਵਾ ਪੇਅ
ਇਸ ਐਪ ਰਾਹੀਂ ਪੇਮੈਂਟ ਕਰਨਾ ਬੇਹੱਦ ਆਸਾਨ ਹੈ। ਯੂਜ਼ਰ ਨੂੰ ਰਿਸੀਵਰ ਦਾ ਮੋਬਾਇਲ ਨੰਬਰ, ਬੈਂਕ ਅਕਾਊਂਟ ਨੰਬਰ ਅਤੇ ਅਮਾਊਂਟ ਪਾਉਣੀ ਹੋਵੇਗੀ। ਇਸ ਤੋਂ ਬਾਅਦ ਅਥੈਂਟਿਕੇਸ਼ਨ ਲਈ ਪਾਸ ਕੋਡ ਦੱਸਣਾ ਹੋਵੇਗਾ। ਸਿਰਫ ਇੰਨਾ ਹੀ ਨਹੀਂ, ਪੇਮੈਂਟ ਪੂਰੀ ਕਰਨ ਲਈ ਯੂਜ਼ਰ ਨੂੰ ਯੂ.ਪੀ.ਆਈ. ਆਈ.ਡੀ. ਵੀ ਦੱਸਣੀ ਹੋਵੇਗੀ। ਪ੍ਰੋਸੈਸਰ ਪੂਰਾ ਹੋਣ ’ਤੇ ਸੈਂਡਰ ਅਤੇ ਰਿਸੀਵਰ ਦੋਵਾਂ ਨੂੰ ਐੱਸ.ਐੱਮ.ਐੱਸ. ਮਿਲ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਜ਼ ਬਿਨਾਂ ਇੰਟਰਨੈੱਟ ਕੁਨੈਕਸ਼ਨ ਦੇ ਆਪਣਾ ਬੈਂਕ ਅਕਾਊਂਟ ਬੈਲੇਂਸ ਵੀ ਜਾਣ ਸਕਣਗੇ।
OnePlus 7T ਤੇ 7T Pro ਨੂੰ ਬੀਟਾ ਅਪਡੇਟ ’ਚ ਮਲਿਆ ਇਕ ਖਾਸ ਫੀਚਰ
NEXT STORY