ਗੈਜੇਟ ਡੈਸਕ- ਭਾਰਤ 'ਚ ਤਿਉਹਾਰੀ ਸੀਜ਼ਨ ਦੀ ਵਿਕਰੀ ਦੇ ਪਹਿਲੇ ਹਫਤੇ ਦੌਰਾਨ ਆਈਫੋਨ ਦੀ ਵਿਕਰੀ ਪਹਿਲੀ ਵਾਰ 1.5 ਮਿਲੀਅਨ ਯੂਨਿਟ ਨੂੰ ਪਾਰ ਕਰ ਗਈ ਹੈ, ਜਿਸ ਵਿਚ 25 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਆਈ ਇਕ ਰਿਪੋਰਟ 'ਚ ਇਹ ਜਾਣਕਾਰੀ ਮਿਲੀ।
ਕਾਊਂਟਰਪੁਆਇੰਟ ਰਿਸਰਚ ਮੁਤਾਬਕ, ਸੈਮਸੰਗ, ਐਪਲ ਅਤੇ ਸ਼ਾਓਮੀ ਡਿਵਾਈਸਾਂ ਦੀ ਮਜਬੂਤ ਮੰਗ ਕਾਰਨ ਤਿਉਹਾਰੀ ਸੀਜ਼ਨ 'ਚ ਸਮਾਰਟਫੋਨ ਦੀ ਵਿਕਰੀ ਪਹਿਲੇ ਹਫਤੇ 25 ਫੀਸਦੀ (ਸਾਲਾਨਾ) ਵੱਧ ਗਈ।
ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ
ਆਨਲਾਈਨ ਸੇਲ 'ਚ ਆਈ ਤੇਜ਼ੀ
ਆਨਲਾਈਨ ਚੈਨਲ, ਜਿਨ੍ਹਾਂ ਨੇ ਪੂਰੇ ਸਾਲ ਹੌਲੀ ਮੰਗ ਦਾ ਅਨੁਭਵ ਕੀਤਾ, ਨੇ ਹੁਣ ਮੰਗ 'ਚ ਉਮੀਦ ਤੋਂ ਵੱਧ ਵਾਧਾ ਦਰਜ ਕੀਤਾ। ਜਿਸਨੇ ਵਿਕਰੀ ਹਫਤੇ ਦੇ ਤੀਜੇ ਦਿਨ ਤੋਂ ਕੀਮਤਾਂ ਵਧਾਉਣ ਲਈ ਪ੍ਰੇਰਿਤ ਕੀਤਾ। ਪਹਿਲੇ 48 ਘੰਟਿਆਂ ਦੌਰਾਨ ਐਮਾਜ਼ੋਨ ਅਤੇ ਫਲਿਪਕਾਰਟ 'ਤੇ ਵੇਚੇ ਗਏ ਲਗਭਗ 80 ਫੀਸਦੀ ਫੋਨ 5ਜੀ ਕੈਪੇਬਲ ਸਨ।
ਆਈਫੋਨ ਦੀ ਮੰਗ 'ਚ ਜ਼ਬਰਦਸਤ ਉਛਾਲ
ਫਲਿਪਕਾਰਟ 'ਤੇ ਆਈਫੋਨ 14 ਅਤੇ ਗਲੈਕਸੀ ਐੱਸ 21 ਐੱਫ.ਆਈ. ਦੁਆਰਾ ਪ੍ਰੀਮੀਅਮ ਸੈਗਮੈਂਟ ਦਾ ਵਾਧਾ ਲਗਭਗ 50 ਫੀਸਦੀ ਸੀ, ਜਦੋਂਕਿ ਐਮਾਜ਼ੋਨ 'ਤੇ ਆਈਫੋਨ 13 ਅਤੇ ਗਲੈਕਸੀ ਐੱਸ 23 ਐੱਫ.ਆਈ. ਦੁਆਰਾ ਸੈਗਮੈਂਟ ਦਾ ਵਾਧਾ ਲਗਭਗ 200 ਫੀਸਦੀ ਸੀ। ਇਸ ਸਾਲ ਆਈਫੋਨ 14, ਆਈਫੋਨ 13 ਅਤੇ ਆਈਫੋਨ 12 ਸਾਰਿਆਂ ਨੇ ਹਾਈ ਮੰਗ ਦਾ ਅਨੁਭਵ ਕੀਤਾ। ਸੈਮਸੰਗ ਗਲੈਕਸੀ ਐੱਸ 21 ਐੱਫ.ਆਈ. ਦੀ ਵੀ ਜ਼ਬਰਦਸਤ ਵਿਕਰੀ ਦੇਖੀ ਗਈ। ਫਲਿਪਕਾਰਟ 'ਤੇ ਦੋ ਦਿਨ ਪਹਿਲਾਂ ਸੇਲ ਤੋਂ ਬਾਅਦ ਇਹ ਮਾਡਲ ਵਿਕ ਗਿਆ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸੇਲ ਦੇ ਪਹਿਲੇ ਹਫਤੇ ਤੋਂ ਬਾਅਦ ਅਸੀਂ ਪ੍ਰਤੀ ਦਿਨ ਈ.ਐੱਮ.ਆਈ. ਸਣੇ ਕਈ ਫਾਈਨੈਂਸਿੰਗ ਅਤੇ ਕ੍ਰੈਡਿਟ ਸਕੀਮ ਦੀ ਉਪਲੱਬਧਤਾ ਕਾਰਨ ਪ੍ਰੀਮੀਅਮ ਡਿਵਾਈਸ ਦੀ ਵਾਧੂ ਮੰਗ ਦੇਖ ਰਹੇ ਹਾਂ। ਆਫਲਾਈਨ ਅਤੇ ਆਨਲਾਈਨ ਛੋਟ ਦੇ ਵਿਚਕਾਰ ਸਮਾਨਤਾ ਕਾਰਨ ਸਟਰਾਂਗ ਕੰਜ਼ਿਊਮਰ ਦੀ ਖਰੀਦਦਾਰੀ ਜਾਰੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁੱਲ ਮਿਲਾ ਕੇ ਮੰਨਣਾ ਹੈ ਕਿ ਇਸ ਸਾਲ ਤਿਉਹਾਰੀ ਸੀਜ਼ਨ 'ਚ ਸਮਾਰਟਫੋਨ ਦੀ ਵਿਕਰੀ ਵਾਲਿਊਮ ਦੇ ਮਾਮਲੇ 'ਚ ਸਾਲਾਨਾ 7 ਫੀਸਦੀ ਵਧੇਗੀ, ਜਦੋਂਕਿ ਔਸਤ ਵਿਕਰੀ ਮੁੱਲ (ਏ.ਐੱਸ.ਪੀ.) ਸਾਲਾਨਾ 15 ਫੀਸਦੀ ਵਧੇਗਾ।
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ
ਜੀਓ ਨੇ ਪੇਸ਼ ਕੀਤਾ Jio Space Fiber, ਹੁਣ ਸੈਟੇਲਾਈਟ ਰਾਹੀਂ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇਗਾ ਹਾਈ-ਸਪੀਡ Internet
NEXT STORY