ਜਲੰਧਰ- ਇਟਲੀ ਦੀ ਵਾਹਨ ਨਿਰਮਾਤਾ ਕੰਪਨੀ fiat ਨੇ ਭਾਰਤ 'ਚ ਆਪਣੀਆਂ ਕਾਰਾਂ ਦੀ ਬਿਕਰੀ ਵਧਾਉਣ ਲਈ punto ਅਤੇ linea ਦੇ ਲਿਮਟਿਡ ਐਡੀਸ਼ਨ ਮਾਡਲਸ ਲਾਂਚ ਕੀਤੇ ਹਨ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ 35,000 ਰੁਪਏ ਦੇ ਅਕਸੈਸਰੀ ਪੈਕੇਜ ਨੂੰ ਇਨ੍ਹਾਂ ਕਾਰਾਂ 'ਚ ਸ਼ਾਮਲ ਕੀਤਾ ਹੈ। fiat punto karbon ਅਤੇ fiat linea royale ਨੂੰ ਡਿਊਲ ਟੋਨ ਕਲਰ ਸਕਰੀਮ 'ਚ ਪੇਸ਼ ਕੀਤਾ ਗਿਆ ਹੈ ਤਾਂ ਕਿ ਇਨ੍ਹਾਂ ਨੂੰ ਖਰੀਦਣ ਦੇ ਚਾਅ ਰੱਖਣ ਵਾਲੇ ਲੋਕਾਂ ਨੂੰ ਇਹ ਆਕਰਸ਼ਿਤ ਕਰੇ।
ਇੰਜਣ ਦੀ ਗੱਲ ਕਰੀਏ ਤਾਂ fiat linea royale 'ਚ 1.4 ਲੀਟਰ ਮਲਟੀਜੇਟ ਇੰਜਣ ਲੱਗਾ ਹੈ ਜੋ 145PS ਦੀ ਪਾਵਰ ਜਨਰੇਟ ਕਰਦਾ ਹੈ ਉੱਥੇ ਹੀ fiatpunto karbon 'ਚ 1.3 ਲੀਟਰ ਮਲਟੀਜੇਟ ਟਰਬ ਡੀਜ਼ਲ ਲੱਗਾ ਹੈ ਜੋ 90PS ਦੀ ਪਾਵਰ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਡਿਊਲ ਟੋਨ ਡੈਸ਼ਬੋਰਡ ਨਾਲ ਇਨ੍ਹਾਂ ਕਾਰਾਂ 'ਚ ਨਵੀਂ ਲੈਦਰ ਸੀਟਸ ਅਤੇ ਰਿਵਰਸ ਪਾਰਕਿੰਗ ਸੈਂਸਰ ਮੌਜੂਦ ਹੈ ਜੋ ਡਰਾਈਵਰ ਨੂੰ ਕਾਰ ਪਾਰਕ ਕਰਨ 'ਚ ਕਾਫੀ ਮਦਦ ਕਰਨ ਵਾਲੇ ਹਨ।
ਜ਼ਿਪਰ ਡਿਜ਼ਾਈਨ ਦੇ ਨਾਲ ਲਾਂਚ ਹੋਇਆ mi VR ਪਲੇ ਹੈੱਡਸੈੱਟ
NEXT STORY