ਗੈਜੇਟ ਡੈਸਕ– ਐਂਕਰ ਨੇ ਭਾਰਤ ’ਚ ਇਕ ਅਜਿਹਾ ਪਾਵਰਬੈਂਕ ਲਾਂਚ ਕੀਤਾ ਹੈ ਜਿਸ ਨਾਲ ਮੋਬਾਇਲ ਤਾਂ ਚਾਰਜ ਹੋਵੇਗਾ ਹੀ, ਇਸ ਨਾਲ ਤੁਸੀਂ ਲੈਪਟਾਪ ਵੀ ਚਾਰਜ ਕਰ ਸਕੋਗੇ। ਐਂਕਰ ਨੇ Powercore Speed 20000mah PD ਨਾਮ ਨਾਲ ਪਾਵਰਬੈਂਕ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ ਜਿਸ ਵਿਚ 20,000mAh ਦੀ ਬੈਟਰੀ ਹੈ। ਖਾਸ ਗੱਲ ਇਹ ਹੈ ਕਿ ਇਸ ਪਾਵਰਬੈਂਕ ’ਚ ਫਾਸਟ ਚਾਰਜਿੰਗ ਦਿੱਤੀ ਗਈ ਹੈ।
ਇਸ ਪਾਵਰਬੈਂਕ ’ਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਸ ਨਾਲ ਮੈਕਬੁੱਕ ਵੀ ਚਾਰਜ ਕੀਤਾ ਜਾ ਸਕੇਗਾ। ਇਸ ਵਿਚ ਅਲਟਰਾ ਫਾਸਟ ਚਾਰਜਿੰਗ ਦਾ ਸਪੋਰਟ ਹੈ। ਨਾਲ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਕ ਵਾਰ ਫੁਲ ਚਾਰਜਿੰਗ ’ਚ 6 ਆਈਫੋਨ, ਇਕ ਮੈਕਬੁੱਕ, ਦੋ ਆਈਪੈਡ ਚਾਰਜ ਕੀਤੇ ਜਾ ਸਕਣਗੇ।
ਇਸ ਵਿਚ ਏ-ਗ੍ਰੇਡ ਲੀ-ਪਾਲੀਮਰ ਬੈਟਰੀ ਦਿੱਤੀ ਗਈ ਹੈ ਅਤੇ ਕੰਪਨੀ ਨੇ ਇਸ ਦੀ ਮਜਬੂਤੀ ਨੂੰ ਲੈ ਕੇ ਵੀ ਦਾਅਵਾ ਕੀਤਾ ਹੈ। ਇਹ ਬਲੈਕ ਅਤੇ ਵਾਈਟ ਕਲਰ ਵੇਰੀਐਂਟ ’ਚ ਮਿਲੇਗਾ। ਪਾਵਰਕੋਰ ਸਪੀਡ 20,000mAh ਪੀਡੀ ਨੂੰ ਆਨਲਾਈਨ ਦੇ ਇਲਾਵਾ ਆਫਲਾਈਨ ਸਟੋਰ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 6,999 ਰੁਪਏ ਹੈ।
ਸੈਮਸੰਗ ਦਾ ਬਜਟ ਸਮਾਰਟਫੋਨ Galaxy M10 ਹੋਇਆ ਸਸਤਾ, ਜਾਣੋ ਨਵੀਂ ਕੀਮਤ
NEXT STORY